Faridkot News:  ਫਰੀਦਕੋਟ ਵਿਚ ਪੰਚਾਇਤ ਚੋਣਾਂ ਦੀ ਚੱਲ ਰਹੀ ਪ੍ਰਕਿਰਿਆ ਅਧੀਨ ਅਕਾਲੀ ਦਲ ਵੱਲੋਂ ਸੱਤਾਧਾਰੀ ਪਾਰਟੀ ਦੇ ਆਗੂਆਂ ਉਤੇ ਗੰਭੀਰ ਦੋਸ਼ ਲਗਾਏ ਜਾ ਰਹੇ ਹਨ।


COMMERCIAL BREAK
SCROLL TO CONTINUE READING

ਅੱਜ ਫਰੀਦਕੋਟ ਦੇ ਬੀਡੀਪੀਓ ਦਫ਼ਤਰ ਵਿਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ BDPO ਦਫਤਰ ਦੇ ਸੁਪਰਡੈਂਟ ਦੇ ਕਮਰੇ ਜਿਸ ਦੇ ਬਾਹਰ ਨੋਟਿਸ ਲਗਾਇਆ ਗਿਆ ਸੀ ਕਿ ਅੰਦਰ ਪੰਚਾਇਤ ਚੋਣਾਂ ਸਬੰਧੀ ਜ਼ਰੂਰੀ ਸਾਮਾਨ ਪਿਆ ਹੈ ਕਿਸੇ ਨੂੰ ਵੀ ਅੰਦਰ ਆਉਣ ਦੀ ਆਗਿਆ ਨਹੀਂ, ਦੇ ਅੰਦਰ ਸੱਤਾਧਾਰੀ ਪਾਰਟੀ ਦੇ ਸਾਦਿਕ ਤੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਇਸੇ ਕਮਰੇ ਨੂੰ ਅੰਦਰੋਂ ਕੁੰਡੀ ਲਗਾ ਕੇ ਬੈਠੇ ਸਨ। 


ਇਸ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਪਾਰਟੀ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਬੰਟੀ ਰੋਮਾਣਾ ਮੌਕੇ ਉਤੇ ਪਹੁੰਚ ਗਏ ਅਤੇ ਜਦ ਕਮਰਾ ਖੁਲ੍ਹਵਾਇਆ ਤਾਂ ਅੰਦਰ ਸੱਤਾਧਾਰੀ ਪਾਰਟੀ ਦੇ ਆਗੂ ਨੂੰ ਵੇਖ ਕੇ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਮੌਕੇ ਉਤੇ ਪਹੁੰਚੇ ਅਕਾਲੀ ਆਗੂ ਰੋਮਾਣਾ ਨੇ ਸੁਪਰਡੈਂਟ ਨੂੰ ਉਕਤ ਆਗੂ ਦੇ ਦਫਤਰ ਅੰਦਰ ਬੈਠਣ ਬਾਰੇ ਜਦ ਇਤਰਾਜ ਪ੍ਰਗਟਾਇਆ ਤਾਂ ਉਹ ਕੋਈ ਸਾਰਥਿਕ ਜਵਾਬ ਨਹੀਂ ਦੇ ਸਕੇ।


ਇਸ ਮੌਕੇ ਗੱਲਬਾਤ ਕਰਦਿਆ ਅਕਾਲੀ ਆਗੂ ਬੰਟੀ ਰੋਮਾਣਾ ਨੇ ਕਿਹਾ ਕਿ ਫਰੀਦਕੋਟ ਵਿਚ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਵਿਰੋਧੀਆਂ ਉਤੇ ਬਿਨਾਂ ਵਜ੍ਹਾ ਇਤਰਾਜ ਲਗਾਏ ਜਾ ਰਹੇ ਹਨ ਤਾਂ ਜੋ ਬਿਨਾਂ ਮੁਕਾਬਲਾ ਸੱਤਾਧਾਰੀ ਪਾਰਟੀ ਦੇ ਸਰਪੰਚ ਜਿੱਤ ਸਕਣ। ਇਸ ਦੌਰਾਨ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਪੁੱਜ ਗਏ ਸਨ,ਜਿਸ ਕਾਰਨ ਮਾਹੌਲ ਹੋਰ ਭਖ ਗਿਆ ਸੀ।


ਇਹ ਵੀ ਪੜ੍ਹੋ : Bikram Majithia News: 'ਆਪ' ਆਗੂ ਸੰਜੇ ਸਿੰਘ ਖਿਲਾਫ਼ ਮਾਣਹਾਨੀ ਕੇਸ ਮਾਮਲਾ; ਅਕਾਲੀ ਆਗੂ ਬਿਕਰਮ ਮਜੀਠੀਆ ਅਦਾਲਤ ਵਿੱਚ ਪੇਸ਼


ਰੋਮਾਣਾ ਨੇ ਕਿਹਾ ਕਿ ਜੇਕਰ ਕਿਸੇ ਅਧਿਕਾਰੀ ਨੇ ਧੱਕੇਸ਼ਾਹੀ ਕੀਤੀ ਜਾਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨਾ ਮੰਨੀਆਂ ਤਾਂ ਉਹ ਇਸ ਦੀ ਸ਼ਿਕਾਇਤ ਜ਼ਰੂਰ ਕਰਨਗੇ। ਇਸ ਮੌਕੇ ਗੱਲਬਾਤ ਕਰਦਿਆਂ ਸੁਪਰਡੈਂਟ ਨੇ ਕਿਹਾ ਕਿ ਉਨ੍ਹਾਂ ਕੋਲ ਤਾਂ ਕੋਈ ਵੀ ਆਪਣੀ ਗੱਲ ਕਰਨ ਆ ਸਕਦਾ, ਜੋ ਦੋਸ਼ ਲਗਾਏ ਜਾ ਰਹੇ ਹਨ ਉਹ ਗਲਤ ਹਨ। 


ਇਹ ਵੀ ਪੜ੍ਹੋ : Haryana Elections 2024 Voting Live Updates: ਹਰਿਆਣਾ ਵਿਧਾਨ ਸਭਾ ਚੋਣਾਂ 'ਚ 1 ਵਜੇ ਤੱਕ 36.69% ਵੋਟਿੰਗ