Arvind Kejriwal: ਗ੍ਰੇਟਰ ਕੈਲਾਸ਼ `ਚ ਅਰਵਿੰਦ ਕੇਜਰੀਵਾਲ `ਤੇ ਹਮਲਾ; ਸੀਐਮ ਮਾਨ ਤੇ ਪ੍ਰਧਾਨ ਅਮਨ ਅਰੋੜਾ ਨੇ ਕੀਤੀ ਨਿਖੇਧੀ
Arvind Kejriwal: ਦਿੱਲੀ ਦੇ ਗ੍ਰੇਟਰ ਕੈਲਾਸ਼ ਇਲਾਕੇ `ਚ ਸ਼ਨੀਵਾਰ ਸ਼ਾਮ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ `ਤੇ ਇਕ ਵਾਰ ਫਿਰ ਹਮਲਾ ਹੋਇਆ। ਪੈਦਲ ਯਾਤਰਾ ਦੌਰਾਨ ਇਕ ਵਿਅਕਤੀ ਨੇ ਉਸ `ਤੇ ਕੋਈ ਤਰਲ ਪਦਾਰਥ ਸੁੱਟ ਦਿੱਤਾ।
Arvind Kejriwal: ਦਿੱਲੀ ਦੇ ਗ੍ਰੇਟਰ ਕੈਲਾਸ਼ ਇਲਾਕੇ 'ਚ ਸ਼ਨੀਵਾਰ ਸ਼ਾਮ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਇਕ ਵਾਰ ਫਿਰ ਹਮਲਾ ਹੋਇਆ। ਪੈਦਲ ਯਾਤਰਾ ਦੌਰਾਨ ਇਕ ਵਿਅਕਤੀ ਨੇ ਉਸ 'ਤੇ ਕੋਈ ਤਰਲ ਪਦਾਰਥ ਸੁੱਟ ਦਿੱਤਾ। ਹਾਲਾਂਕਿ ਉਥੇ ਤਾਇਨਾਤ ਸੁਰੱਖਿਆ ਟੀਮ ਨੇ ਉਸ ਨੂੰ ਤੁਰੰਤ ਫੜ ਲਿਆ। ਘਟਨਾ ਤੋਂ ਬਾਅਦ ਰਾਜਧਾਨੀ 'ਚ ਅਚਾਨਕ ਸਿਆਸੀ ਸਰਗਰਮੀ ਤੇਜ਼ ਹੋ ਗਈ। ਦਿੱਲੀ 'ਚ ਹੋਣ ਵਾਲੀ ਵਿਧਾਨ ਸਭਾ ਦੇ ਮੱਦੇਨਜ਼ਰ 'ਆਪ' ਅਤੇ ਭਾਜਪਾ ਵਿਚਾਲੇ ਦੋਸ਼ਾਂ ਦਾ ਦੌਰ ਸ਼ੁਰੂ ਹੋ ਗਿਆ ਹੈ।
'ਆਪ' ਨੇ ਗੰਭੀਰ ਦੋਸ਼ ਲਗਾਏ
ਘਟਨਾ ਤੋਂ ਬਾਅਦ ‘ਆਪ’ ਨੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਪਿੱਛੇ ਭਾਜਪਾ ਦਾ ਹੱਥ ਹੈ। ਉਨ੍ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਉਹ ਦਿੱਲੀ 'ਚ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਨਾਕਾਮ ਰਹੇ ਹਨ। ਇਸ ਹਮਲੇ ਤੋਂ ਬਾਅਦ ਹੁਣ ਇਹ ਗੱਲ ਸਪੱਸ਼ਟ ਹੋ ਗਈ ਹੈ।
ਮੌਜੂਦਾ ਮੁੱਖ ਮੰਤਰੀ ਆਤਿਸ਼ੀ 'ਤੇ ਵੀ ਹਮਲਾ ਬੋਲਿਆ
ਮੁੱਖ ਮੰਤਰੀ ਆਤਿਸ਼ੀ ਨੇ ਇਸ ਹਮਲੇ ਬਾਰੇ ਟਵਿੱਟਰ 'ਤੇ ਲਿਖਿਆ, ਅੱਜ ਦਿਨ ਦਿਹਾੜੇ ਇੱਕ ਭਾਜਪਾ ਵਰਕਰ ਨੇ ਅਰਵਿੰਦ ਕੇਜਰੀਵਾਲ 'ਤੇ ਹਮਲਾ ਕੀਤਾ। ਤੀਸਰੀ ਵਾਰ ਦਿੱਲੀ ਚੋਣਾਂ ਹਾਰਨ ਦੀ ਮਾਯੂਸੀ ਭਾਜਪਾ ਵਿੱਚ ਦਿਖਾਈ ਦੇ ਰਹੀ ਹੈ। ਭਾਜਪਾ ਵਾਲੇ ਅਤੇ ਦਿੱਲੀ ਦੇ ਲੋਕ ਅਜਿਹੇ ਸਸਤੇ ਕੰਮਾਂ ਦਾ ਬਦਲਾ ਲੈਣਗੇ। ਪਿਛਲੀ ਵਾਰ ਅੱਠ ਸੀਟਾਂ ਸਨ, ਇਸ ਵਾਰ ਦਿੱਲੀ ਦੇ ਲੋਕ ਭਾਜਪਾ ਨੂੰ ਜ਼ੀਰੋ ਸੀਟਾਂ ਦੇਣਗੇ।
ਘਟਨਾ ਤੋਂ ਬਾਅਦ ਕੇਜਰੀਵਾਲ ਨੇ ਕੀ ਕਿਹਾ?
ਇਸ ਘਟਨਾ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਪੌਸ਼ ਇਲਾਕੇ ਪੰਚਸ਼ੀਲ 'ਚ ਇੱਕ ਬਜ਼ੁਰਗ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ ਸੀ, ਅੱਜ ਉਹ ਉਸ ਦੇ ਪਰਿਵਾਰ ਨੂੰ ਮਿਲੇ ਅਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ, ਪੂਰਾ ਪਰਿਵਾਰ ਸਦਮੇ 'ਚ ਹੈ। ਇਨ੍ਹੀਂ ਦਿਨੀਂ ਦਿੱਲੀ ਵਿਚ ਬਜ਼ੁਰਗ ਨਾਗਰਿਕ, ਔਰਤਾਂ, ਕਾਰੋਬਾਰੀ, ਸਮਾਜ ਦੇ ਹਰ ਵਰਗ ਦੇ ਲੋਕ ਅਪਰਾਧਾਂ ਦਾ ਸ਼ਿਕਾਰ ਹੋ ਰਹੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਕੋਈ ਕਾਰਵਾਈ ਨਹੀਂ ਕਰ ਰਹੇ ਹਨ।
ਸੀਐਮ ਭਗਵੰਤ ਮਾਨ ਨੇ ਕੀਤੀ ਨਿੰਦਾ
ਸੀਐਮ ਭਗਵੰਤ ਮਾਨ ਨੇ ਕੇਜਰੀਵਾਲ ਉਤੇ ਹੋਏ ਹਮਲੇ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ਉਤੇ ਲਿਖਿਆ ਕਿ ਅਰਵਿੰਦ ਕੇਜਰੀਵਾਲ ਜੀ ਉੱਤੇ ਦਿੱਲੀ ਦੇ ਗ੍ਰੇਟਰ ਕੈਲਾਸ਼ 'ਚ ਹੋਇਆ ਹਮਲਾ ਬੇਹੱਦ ਸ਼ਰਮਨਾਕ ਹੈ। ਜਦੋਂ ਤੋਂ ਕੇਜਰੀਵਾਲ ਜੀ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਅਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਬੀਜੇਪੀ ਨੂੰ ਸਵਾਲ ਪੁੱਛਣਾ ਸ਼ੁਰੂ ਕੀਤਾ ਹੈ, ਬੀਜੇਪੀ ਪੂਰੀ ਤਰ੍ਹਾਂ ਘਬਰਾ ਗਈ ਹੈ।
ਇਹ ਹਮਲਾ ਉਸੀ ਘਬਰਾਹਟ ਦਾ ਨਤੀਜਾ ਹੈ। 35 ਦਿਨਾਂ ਦੇ ਅੰਦਰ ਇਹ ਉਹਨਾਂ 'ਤੇ ਤੀਜਾ ਹਮਲਾ ਹੋਇਆ ਹੈ। ਜਦੋਂ ਵੀ ਬੀਜੇਪੀ ਆਪਣੇ ਜ਼ਿੰਮੇਵਾਰੀ ਵਾਲ਼ੇ ਕੰਮ ਵਿੱਚ ਨਾਕਾਮ ਹੁੰਦੀ ਹੈ ਤਾਂ ਉਹ ਘਬਰਾਹਟ 'ਚ ਇੱਦਾਂ ਦੇ ਲੜਾਈ ਝਗੜੇ ਅਤੇ ਕੁੱਟ-ਮਾਰ ਵਾਲ਼ੇ ਰਸਤੇ ਅਪਨਾਉਣ ਲੱਗ ਜਾਂਦੀ ਹੈ।
ਅਮਨ ਅਰੋੜਾ ਨੇ ਵੀ ਹਮਲੇ ਦੀ ਕੀਤੀ ਨਿਖੇਧੀ
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਵੀ ਅਰਵਿੰਦ ਕੇਜਰੀਵਾਲ ਉਤੇ ਹੋਏ ਹਮਲੇ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਲਿਖਿਆ ਕਿ ਅਰਵਿੰਦ ਕੇਜਰੀਵਾਲ ਉਤੇ ਕਾਇਰਾਨਾ ਹਮਲਾ ਭਾਜਪਾ ਦੀ ਇੱਕ ਹੋਰ ਕੋਸ਼ਿਸ਼ ਹੈ ਕਿ ਉਹਨਾਂ ਦੀ ਅਵਾਜ਼ ਨੂੰ ਚੁੱਪ ਕਰਾਇਆ ਜਾਵੇ ਜੋ ਹਮੇਸ਼ਾ ਲੋਕਾਂ ਲਈ ਉਠਦੀ ਰਹੀ ਹੈ। ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹਨਾਂ ਦੀਆਂ ਇਹ ਸਾਰੀਆਂ ਘਟੀਆ ਹਰਕਤਾਂ ਦਿੱਲੀ ਦੇ ਲੋਕਾਂ ਨੂੰ ਦਿੱਲੀ ਸੌਂਪਣ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਨਗੀਆਂ।