Ludhiana News: ਗਾਰਮੈਂਟਸ ਦੀ ਦੁਕਾਨ `ਤੇ ਹਮਲਾ; ਬਦਮਾਸ਼ਾਂ ਨੇ ਜਮਕੇ ਕੀਤੀ ਗੁੰਡਾਗਰਦੀ
ਲੁਧਿਆਣਾ ਵਿੱਚ ਟਿੱਬਾ ਰੋਡ ਉਤੇ ਕਰੀਬ 15 ਤੋਂ 20 ਲੋਕਾਂ ਨੇ ਜਮ ਕੇ ਗੁੰਡਾਗਰਦੀ ਕੀਤੀ। ਸ਼ਰੇਆਮ ਇੱਕ ਦੁਕਾਨ ਵਿੱਚ ਵੜ ਕੇ ਨੌਜਵਾਨਾਂ ਨੇ ਲੁੱਟਮਾਰ ਕੀਤੀ। ਹਮਲਾਵਰਾਂ ਨੇ ਉਸ ਦੁਕਾਨ ਦੇ ਸ਼ੀਸ਼ੇ ਤੋੜ ਦਿੱਤੇ। ਮੁਹੱਲੇ ਵਿੱਚ ਇੱਟ-ਪੱਥਰ ਜਮ ਕੇ ਵਰਸਾਏ। ਕਾਨੂੰਨ ਵਿਵਸਥਾ ਦੀਆਂ ਧੱਜੀਆ ਉਡਾਉਂਦੇ ਹੋਏ ਬਦਮਾਸ਼ਾਂ ਨੇ ਸੜਕ ਉਤੇ ਖੜ੍ਹੇ ਲੋਕਾਂ ਦੇ ਵਾਹਨ ਅਤੇ ਇੱਕ ਕ
Ludhiana News: ਲੁਧਿਆਣਾ ਵਿੱਚ ਟਿੱਬਾ ਰੋਡ ਉਤੇ ਕਰੀਬ 15 ਤੋਂ 20 ਲੋਕਾਂ ਨੇ ਜਮ ਕੇ ਗੁੰਡਾਗਰਦੀ ਕੀਤੀ। ਸ਼ਰੇਆਮ ਇੱਕ ਦੁਕਾਨ ਵਿੱਚ ਵੜ ਕੇ ਨੌਜਵਾਨਾਂ ਨੇ ਲੁੱਟਮਾਰ ਕੀਤੀ। ਹਮਲਾਵਰਾਂ ਨੇ ਉਸ ਦੁਕਾਨ ਦੇ ਸ਼ੀਸ਼ੇ ਤੋੜ ਦਿੱਤੇ। ਮੁਹੱਲੇ ਵਿੱਚ ਇੱਟ-ਪੱਥਰ ਜਮ ਕੇ ਵਰਸਾਏ। ਕਾਨੂੰਨ ਵਿਵਸਥਾ ਦੀਆਂ ਧੱਜੀਆ ਉਡਾਉਂਦੇ ਹੋਏ ਬਦਮਾਸ਼ਾਂ ਨੇ ਸੜਕ ਉਤੇ ਖੜ੍ਹੇ ਲੋਕਾਂ ਦੇ ਵਾਹਨ ਅਤੇ ਇੱਕ ਕਾਰ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਬਦਮਾਸ਼ਾਂ ਦੀ ਗੁੰਡਾਗਰਦੀ ਕਾਰਨ ਲੋਕ ਸਹਿਮ ਗਏ। ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਨੂੰ ਜਾਣਕਾਰੀ ਦਿੰਦ ਹੋਏ ਦੁਕਾਨਦਾਰ ਲਵਦੀਪ ਨੇ ਦੱਸਿਆ ਕਿ ਉਨ੍ਹਾਂ ਦੀ ਰੈਡੀਮੇਡ ਗਾਰਮੈਂਟਸ ਦੀ ਦੁਕਾਨ ਹੈ। ਦੁਕਾਨ ਘਰ ਦੇ ਬਾਹਰ ਹੀ ਖੋਲ੍ਹੀ ਹੋਈ ਹੈ। ਇੱਕ ਦਿਨ ਪਹਿਲਾ ਮੁਹੱਲੇ ਵਿੱਚ ਦੋ ਧਿਰਾਂ ਦੀ ਝੜਪ ਹੋਈ ਸੀ। ਉਸ ਲੜਾਈ ਨੂੰ ਸ਼ਾਂਤ ਕਰਵਾਇਆ ਸੀ। ਪੀੜਤ ਨੇ ਕਿਹਾ ਕਿ ਅਗਲੇ ਹੀ ਦਿਨ ਬਦਮਾਸ਼ ਉਸ ਦੀ ਦੁਕਾਨ ਉਤੇ ਹਮਲਾ ਬੋਲਣ ਪੁੱਜ ਗਏ।
ਇਹ ਵੀ ਪੜ੍ਹੋ : Balwant Singh Rajoana: ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਪਟੀਸ਼ਨ ਉੱਤੇ ਸੁਣਵਾਈ ਟਲੀ
ਹਮਲਾਵਰਾਂ ਨੇ ਦੁਕਾਨ ਵਿੱਚ ਦੁਕਾਨ ਵੜ ਕੇ ਹਥਿਆਰਾਂ ਨਾਲ ਉਸ ਦੀ ਕੁੱਟਮਾਰ ਕੀਤੀ। ਦੁਕਾਨ ਵਿੱਚ ਭੰਨਤੋੜ ਕਰਕੇ ਦੁਕਾਨ ਬਾਹਰ ਖੜ੍ਹੀ ਕਾਰ ਸਮੇਤ ਕਈ ਵਾਹਨਾਂ ਦੀ ਭੰਨਤੋੜ ਕੀਤੀ। ਬਦਮਾਸ਼ਾਂ ਨੇ ਗੱਲੇ ਵਿੱਚ ਪਏ 78 ਹਜ਼ਾਰ 800 ਰੁਪਏ ਦੀ ਨਕਦੀ ਵੀ ਲੁੱਟ ਲਈ। ਲਵਦੀਪ ਨੇ ਕਿਹਾ ਕਿ ਹਮਲਾਵਰਾਂ ਨੇ ਉਸਦੇ ਮਾਸੜ ਦਾ ਮੋਬਾਈਲ ਫੋਨ ਖੋਹ ਲਿਆ। ਫਿਲਹਾਲ ਥਾਣਾ ਟਿੱਬਾ ਦੀ ਪੁਲਿਸ ਨੇ ਮੁਲਜ਼ਮ ਜਸਪਾਲ ਰਾਣਾ, ਮਨੋਜ ਕੁਮਾਰ, ਨਮਨ ਬਾਂਸਲ, ਅਮਨ ਨਾਗਪਾਲ, ਕਰਨਪ੍ਰੀਤ, ਦੀਪਕ ਕੁਮਾਰ ਸਮੇਤ 10 ਵਿਚੋਂ 12 ਅਣਪਛਾਤੇ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ।