Cyber Crime News: ਸਾਈਬਰ ਅਪਰਾਧੀਆਂ ਦੇ ਹੌਸਲੇ ਬੁਲੰਦ; ਹੁਣ ਸਪੀਕਰ ਸੰਧਵਾਂ ਦੇ ਨਾਂ `ਤੇ ਠੱਗੀ ਮਾਰਨ ਦੀ ਕੋਸ਼ਿਸ਼
Cyber Crime News: ਸਾਈਬਰ ਅਪਰਾਧੀਆਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ। ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਨਾਂ ਉਤੇ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ।
Cyber Crime News (ਕੇ ਸੀ ਸੰਜੇ): ਕੋਟਕਪੂਰਾ ਵਿੱਚ ਇੱਕ ਅਣਪਛਾਤੇ ਵਿਅਕਤੀ ਵੱਲੋਂ ਕੋਟਕਪੂਰਾ ਹਲਕੇ ਤੋਂ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਨਾਂ ਉਤੇ ਵੱਟਸਐਪ ਕਾਲ ਕਰਕੇ ਸ਼ਹਿਰ ਦੇ ਇੱਕ ਸਮਾਜਸੇਵੀ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਕੋਟਕਪੂਰਾ ਸ਼ਹਿਰ ਦੇ ਸਮਾਜਸੇਵੀ ਰਾਜਨ ਕੁਮਾਰ ਜੈਨ ਨੂੰ ਕਿਸੇ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਆਵਾਜ਼ ਕੱਢ ਕੇ ਉਨ੍ਹਾਂ ਬੱਚੇ ਦੀ ਪੜ੍ਹਾਈ ਦੇ ਸਬੰਧ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਅਕਾਊਂਟ ਵਿੱਚ 27543 ਰੁਪਏ ਜਮ੍ਹਾਂ ਕਰਵਾਉਣ ਲਈ ਆਖਿਆ ਤੇ ਬਾਅਦ ਵਿੱਚ ਪਿੰਡ ਸੰਧਵਾਂ ਕੋਠੀ ਆ ਕੇ ਉਨ੍ਹਾਂ ਤੋਂ ਇਹ ਰਾਸ਼ੀ ਲੈ ਕੇ ਜਾਣ ਦੀ ਵੀ ਗੱਲ ਕੀਤੀ।
ਇਸ ਸਬੰਧ ਵਿੱਚ ਰਾਜਨ ਕੁਮਾਰ ਜੈਨ ਨੇ ਦੱਸਿਆ ਕਿ ਉਸਨੂੰ 82840-18024 ਨੰਬਰ ਤੋਂ ਇੱਕ ਵਟਸਐਪ ਕਾਲ ਆਈ, ਜਿਸ ਦੀ ਆਈਡੀ ਉਪਰ ਅਜੇ ਐਮਐਲਏ ਆਫਿਸ ਲਿਖਿਆ ਹੋਇਆ ਸੀ।
ਜੈਨ ਨੇ ਦੱਸਿਆ ਕਿ ਇਸ ਨੰਬਰ ਤੋਂ ਇਕ ਵਿਅਕਤੀ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਆਵਾਜ਼ ਕੱਢ ਕੇ ਉਸਨੂੰ ਦੱਸਿਆ ਕਿ ਉਸਦੇ ਬੱਚੇ ਦੀ ਫ਼ੀਸ 27543 ਰੁਪਏ ਚੰਡੀਗੜ੍ਹ ਯੂਨੀਵਰਸਿਟੀ ਦੇ ਪੀਐਨਬੀ ਦੇ ਅਕਾਊਂਟ ਵਿੱਚ ਭਰਨੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਵਾਰ-ਵਾਰ ਫੋਨ ਆਉਂਦੇ ਰਹੇ, ਜਿਸ ਤੋਂ ਬਾਅਦ ਉਨ੍ਹਾਂ ਇਸ ਸਬੰਧੀ ਸਪੀਕਰ ਸੰਧਵਾਂ ਨੂੰ ਵੀ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਫੋਨ ਕਰਨ ਵਾਲਾ ਇਹ ਵਿਅਕਤੀ ਕਾਫੀ ਸ਼ਾਤਿਰ ਕਿਸਮ ਦਾ ਲੱਗਦਾ ਹੈ, ਕਿਉਂਕਿ ਉਹ ਸਪੀਕਰ ਸਾਹਿਬ ਦੇ ਘਰ ਆਉਣ-ਜਾਣ ਵਾਲੇ ਵਿਅਕਤੀਆਂ ਅਤੇ ਉਨ੍ਹਾਂ ਦੇ ਪੀਏ ਆਦਿ ਦਾ ਵੀ ਨਾਂ ਲੈ ਕੇ ਗੱਲ ਕਰ ਰਿਹਾ ਸੀ। ਇਸ ਮਾਮਲੇ ਵਿਚ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਹੈ।
ਇਸ ਮਾਮਲੇ ਵਿੱਚ ਡੀਐਸਪੀ (ਡੀ) ਫਰੀਦਕੋਟ ਸੰਜੀਵ ਕੁਮਾਰ ਨੇ ਦੱਸਿਆ ਕਿ ਕੋਟਕਪੂਰਾ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਵਟਸਐਪ ਨੰਬਰ ਨੂੰ ਕੁਝ ਲੋਕਾਂ ਨੇ ਫੋਨ ਕਰਕੇ ਵਿਧਾਨਸਭਾ ਸਪੀਕਰ ਦੇ ਨਾਂ ਉਤੇ ਠੱਗੀ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਸੋਸ਼ਲ ਮੀਡੀਆ ਤੇ ਫਰਾਡ ਕਾਲ ਕਰਕੇ ਠੱਗੀ ਦੇ ਮਾਮਲੇ ਵੱਧ ਰਹੇ ਹਨ। ਆਮ ਲੋਕਾਂ ਨੂੰ ਇਹੋ ਜਿਹੇ ਫਰਾਡ ਕਾਲ ਕਰਨ ਵਾਲਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ : Amarnath Yatra: ਭੋਲੇ ਦੇ ਸ਼ਰਧਾਲੂਆਂ ਨਾਲ ਸਜਣ ਲੱਗਾ ਜੰਮੂ, ਲੋਕ ਕਿਉਂ ਕਰਦੇ ਹਨ ਅਮਰਨਾਥ ਯਾਤਰਾ ?