Fazilka Accident News (ਸੁਨੀਲ ਨਾਗਪਾਲ): ਪਿੰਡ ਕਲਰਖੇੜਾ ਦੇ ਨੇੜੇ ਪਿਛਲੀ ਦੁਪਹਿਰ ਸੜਕ ਉਤੇ ਅਚਾਨਕ ਪਸ਼ੂ ਆਉਣ ਨਾਲ ਆਟੋ ਪਲਟ ਗਿਆ, ਜਿਸ ਵਿੱਚ ਆਟੋ ਚਾਲਕ ਨੂੰ ਇਲਾਜ ਲਈ ਸ੍ਰੀਗੰਗਾਨਗਰ ਰੈਫਰ ਕਰ ਦਿੱਤਾ ਜਿਥੇ ਬਾਅਦ ਦੁਪਹਿਰ ਉਸ ਨੇ ਦਮ ਤੋੜ ਦਿੱਤਾ।


COMMERCIAL BREAK
SCROLL TO CONTINUE READING

ਮ੍ਰਿਤਕ ਤਿੰਨ ਬੱਚਿਆਂ ਦਾ ਪਿਤਾ ਸੀ। ਗੌਰਤਲਬ ਹੈ ਕਿ ਅਵਾਰਾ ਪਸ਼ੂਆਂ ਦੇ ਕਾਰਨ ਪਿਛਲੇ ਦਸ ਦਿਨਾਂ ਵਿੱਚ ਇਹ ਤੀਜੀ ਮੌਤ ਹੈ। ਇਸ ਤੋਂ ਪਹਿਲਾਂ ਤੇਲੂਪਰਾ ਵਾਸੀ ਪ੍ਰਦੀਪ ਕੁਮਾਰ ਅਤੇ ਖੂਈਆ ਸਰਵਰ ਵਾਸੀ ਕਿਸ਼ੋਰ ਦੀ ਪਸ਼ੂ ਨਾਲ ਟਕਰਾਉਣ ਕਾਰਨ ਮੌਤ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਕਲਰਖੇੜਾ ਵਾਸੀ ਵੇਦ ਪ੍ਰਕਾਸ਼ ਪੁੱਤਰ ਮੁਨਸ਼ੀਰਾਮ (32) ਸਾਲ ਜੋ ਕਿ ਪਿੰਡ ਵਿੱਚ ਹੀ ਸਬਜ਼ੀ ਦੀ ਦੁਕਾਨ ਚਲਾਉਂਦਾ ਹੈ।


ਕੱਲ੍ਹ ਦੁਪਹਿਰ ਕਿਸੇ ਦਾ ਆਟੋ ਖੁਦ ਲੈ ਕੇ ਹੀ ਸ੍ਰੀਗੰਗਾਨਗਰ ਜਾ ਰਿਹਾ ਸੀ ਕਿ ਨੈਸ਼ਲ ਹਾਈਵੇ-15 ਉਤੇ ਅਚਾਨਕ ਪਸ਼ੂ ਸਾਹਮਣੇ ਆਉਣ ਨਾਲ ਆਟੋ ਉਸ ਵਿੱਚ ਟਕਰਾ ਗਿਆ ਅਤੇ ਆਟੋ ਪਲਟਣ ਨਾਲ ਵੇਦ ਪ੍ਰਕਾਸ਼ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਆਸਪਾਸ ਦੇ ਲੋਕ ਉਸ ਨੂੰ ਤੁਰੰਤ ਅਬੋਹਰ ਦੇ ਹਸਪਤਾਲ ਲਿਆਂਦਾ ਜਿਥੇ ਡਾਕਟਰਾਂ ਨੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਰੈਫਰ ਕਰ ਦਿੱਤਾ, ਜਿਸ ਉਤੇ ਪਰਿਵਾਰਕ ਮੈਂਬਰ ਉਸ ਨੂੰ ਸ੍ਰੀਗੰਗਾਨਗਰ ਦੇ ਜਨ ਸੇਵਾ ਹਸਪਤਾਲ ਲੈ ਗਏ, ਜਿਥੇ ਬਾਅਦ ਦੁਪਹਿਰ ਉਸ ਦੀ ਮੌਤ ਹੋ ਗਈ ਹੈ।


ਮ੍ਰਿਤਕ ਵੇਦ ਪ੍ਰਕਾਸ਼ ਦੀਆਂ ਦੋ ਲੜਕੀਆਂ ਤੇ ਇੱਕ ਲੜਕਾ ਹੈ। ਇਧਰ ਕਲਰਖੇੜਾ ਚੌਕੀ ਦੇ ਏਐਸਆਈ ਗੁਰਮੇਲ ਸਿੰਘ ਨੇ ਮ੍ਰਿਤਕ ਦੇ ਭਰਾ ਸੋਨੂੰ ਦੇ ਬਿਆਨਾਂ ਉਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ। ਉਥੇ ਸੂਚਨਾ ਮਿਲਦੇ ਹੀ ਪਿੰਡ ਦੇ ਸਰਪੰਚ ਜੋਗਿੰਦਰ ਸਿੰਘ ਤੇ ਹੋਰ ਪੰਚਾਇਤ ਵੀ ਪੁੱਜੀ ਅਤੇ ਇਸ ਘਟਨਾ ਉਤੇ ਦੁਖ ਜਤਾਉਂਦੇ ਹੋਏ ਅਵਾਰਾ ਪਸ਼ੂਆਂ ਦੇ ਹੱਲ ਦੀ ਮੰਗ ਕੀਤੀ। ਲੋਕਾਂ ਨੇ ਦੱਸਿਆ ਕਿ ਸ਼ਹਿਰ ਦੇ ਨਾਲ-ਨਾਲ ਆਸਪਾਸ ਦੇ ਪਿੰਡਾਂ ਵਿੱਚ ਵੀ ਪਸ਼ੂਆਂ ਦੀ ਭਰਮਾਰ ਹੈ।


ਇਹ ਵੀ ਪੜ੍ਹੋ : Unnao Accident: ਉਨਾਓ 'ਚ ਦਰਦਨਾਕ ਹਾਦਸਾ, ਬੱਸ ਨਾਲ ਦੁੱਧ ਦੇ ਟੈਂਕਰ ਦੀ ਟੱਕਰ, 18 ਯਾਤਰੀਆਂ ਦੀ ਮੌਤ


ਗੌਰਤਲਬ ਹੈ ਕਿ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਉਤੇ ਸ਼ਹਿਰ ਵਿੱਚ ਪਸ਼ੂਆਂ ਫੜ੍ਹਨ ਲਈ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਹੁਣ ਤੱਕ ਸੈਂਕੜੇ ਪਸ਼ੂਆਂ ਨੂੰ ਸ਼ਹਿਰ ਦੇ ਮੁੱਖ ਮਾਰਗ ਉਤੇ ਕਾਬੂ ਕਰਕੇ ਸਲੇਮਸ਼ਾਹ ਗਾਊਸ਼ਾਲਾ ਭੇਜਿਆ ਜਾ ਚੁੱਕਾ ਹੈ।


ਇਹ ਵੀ ਪੜ੍ਹੋ : Jalandhar By Election LIVE Update: ਜਲੰਧਰ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ, ਦੁਪਹਿਰੇ 1 ਵਜੇ ਤੱਕ 34.40 ਫੀਸਦੀ ਵੋਟਿੰਗ