ਪੰਜਾਬ ਵਿਚ ਆਯੂਸ਼ਮਾਨ ਯੋਜਨਾ ਹੋਈ ਠੁੱਸ, ਸਰਕਾਰੀ ਹਸਪਤਾਲਾਂ ਵਿਚ ਕਈ ਮਹੀਨਿਆਂ ਤੋਂ ਬੰਦ
ਅਰੋਗਿਆ ਮਿੱਤਰਾਂ ਨੂੰ ਜੂਨ ਤੋਂ ਤਨਖਾਹ ਨਹੀਂ ਮਿਲੀ ਹੈ ਲਾਭਪਾਤਰੀਆਂ ਦੇ ਆਯੂਸ਼ਮਾਨ ਕਾਰਡਾਂ ਦੀ ਪ੍ਰਕਿਰਿਆ ਬੰਦ ਕਰ ਦਿੱਤੀ ਹੈ। ਤਨਖ਼ਾਹ ਨਾ ਮਿਲਣ ਕਾਰਨ ਸਿਹਤ ਮਿੱਤਰਾਂ ਨੇ ਕਈ ਥਾਵਾਂ ’ਤੇ ਪ੍ਰਦਰਸ਼ਨ ਵੀ ਕੀਤਾ।
ਚੰਡੀਗੜ- ਪੰਜਾਬ ਵਿਚ ਆਯੂਸ਼ਮਾਨ ਯੋਜਨਾ ਦੇ ਲਾਭਪਾਤਰੀਆਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਪ੍ਰਾਈਵੇਟ ਹਸਪਤਾਲਾਂ ਨੇ ਪਹਿਲਾਂ ਹੀ ਉਨ੍ਹਾਂ ਲਈ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਸਨ ਅਤੇ ਹੁਣ ਸਰਕਾਰੀ ਹਸਪਤਾਲਾਂ ਦੇ 'ਆਰੋਗਿਆ ਮਿੱਤਰਾਂ' ਨੇ ਵੀ ਉਨ੍ਹਾਂ ਦੀ ਮਦਦ ਕਰਨੀ ਬੰਦ ਕਰ ਦਿੱਤੀ ਹੈ। ਆਯੂਸ਼ਮਾਨ ਯੋਜਨਾ ਦੇ ਲਾਭਪਾਤਰੀਆਂ ਦੀ ਸਹਾਇਤਾ ਲਈ ਸਰਕਾਰੀ ਹਸਪਤਾਲਾਂ ਵਿਚ ਤਾਇਨਾਤ 150 ਆਰੋਗਿਆ ਮਿੱਤਰਾਂ ਨੇ ਆਪਣੀਆਂ ਸੇਵਾਵਾਂ ਦੇਣੀਆਂ ਬੰਦ ਕਰ ਦਿੱਤੀਆਂ ਹਨ ਕਿਉਂਕਿ ਉਨ੍ਹਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ।
ਜੂਨ ਤੋਂ ਤਨਖਾਹ ਨਹੀਂ ਮਿਲੀ
ਅਰੋਗਿਆ ਮਿੱਤਰਾਂ ਨੂੰ ਜੂਨ ਤੋਂ ਤਨਖਾਹ ਨਹੀਂ ਮਿਲੀ ਹੈ ਲਾਭਪਾਤਰੀਆਂ ਦੇ ਆਯੂਸ਼ਮਾਨ ਕਾਰਡਾਂ ਦੀ ਪ੍ਰਕਿਰਿਆ ਬੰਦ ਕਰ ਦਿੱਤੀ ਹੈ। ਤਨਖ਼ਾਹ ਨਾ ਮਿਲਣ ਕਾਰਨ ਸਿਹਤ ਮਿੱਤਰਾਂ ਨੇ ਕਈ ਥਾਵਾਂ ’ਤੇ ਪ੍ਰਦਰਸ਼ਨ ਵੀ ਕੀਤਾ। ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਨੇ ਦਾਅਵਾ ਕੀਤਾ ਕਿ ਆਊਟਸੋਰਸਿੰਗ ਏਜੰਸੀ ਨੂੰ ਰਾਜ ਦੀ ਸਿਹਤ ਏਜੰਸੀ ਤੋਂ ਫੰਡ ਨਹੀਂ ਮਿਲੇ ਹਨ।
ਪੀ. ਜੀ. ਆਈ. ਨੂੰ ਪੰਜਾਬ ਤੋਂ 10.40 ਕਰੋੜ ਰੁਪਏ ਮਿਲੇ
ਆਯੂਸ਼ਮਾਨ ਭਾਰਤ ਸਕੀਮ ਤਹਿਤ ਪੰਜਾਬ 'ਤੇ ਬਕਾਇਆ 16 ਕਰੋੜ ਦੀ ਰਾਸ਼ੀ 'ਚੋਂ 10 ਕਰੋੜ 40 ਲੱਖ ਰੁਪਏ ਪੀ.ਜੀ.ਆਈ. ਪ੍ਰਸ਼ਾਸਨ ਨੇ ਪੁਸ਼ਟੀ ਕੀਤੀ ਹੈ ਕਿ ਪੰਜਾਬ ਤੋਂ 10 ਕਰੋੜ 40 ਲੱਖ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ। ਇਸ ਦੇ ਨਾਲ ਹੀ ਯੂਟੀ ਪ੍ਰਸ਼ਾਸਨ ਅਧੀਨ ਚੱਲਦੇ ਸਰਕਾਰੀ ਹਸਪਤਾਲਾਂ ਵਿਚ ਵੀ ਬਕਾਇਆ ਰਾਸ਼ੀ ਦੀ ਅਦਾਇਗੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤਹਿਤ ਜੀ.ਐਮ.ਐਸ.ਐਚ.-16 ਨੂੰ 21 ਲੱਖ ਰੁਪਏ ਮਿਲੇ ਹਨ।
WATCH LIVE TV