Sri Guru Angad Dev Ji: ਸ੍ਰੀ ਗੁਰੂ ਅੰਗਦ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੰਗਤਾਂ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਦੀਪਮਾਲਾ
Sri Guru Angad Dev Ji: ਸ੍ਰੀ ਗੁਰੂ ਅੰਗਦ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੰਗਤਾਂ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਕੀਤੀ। ਸੰਗਤਾਂ ਨੇ ਅਲੌਕਿਕ ਆਤਸ਼ਬਾਜੀ ਦਾ ਨਜ਼ਾਰਾ ਲਿਆ ਹੈ। ਅੱਜ ਗੁਰੂ ਘਰ ਪਹੁੰਚ ਨਤਮਸਤਕ ਹੋ ਸਰਬਤ ਦੀ ਭਲੇ ਦੀ ਅਰਦਾਸ ਕੀਤੀ ਗਈ ਹੈ।
Sri Guru Angad Dev Ji: ਦੂਜੇ ਗੁਰੂ ਸ੍ਰੀ ਗੁਰੂ ਅੰਗਦ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੰਗਤਾਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ ਹਨ। ਉਹਨਾਂ ਵੱਲੋਂ ਗੁਰੂ ਘਰ ਮੱਥਾ ਟੇਕ ਹਾਜਰੀਆ ਭਰੀਆਂ ਅਤੇ ਗੁਰੂ ਘਰ ਦੀਆ ਖੁਸ਼ੀਆ ਪ੍ਰਾਪਤ ਕੀਤੀਆਂ। ਇਸ ਮੌਕੇ ਸੰਗਤਾਂ ਵੱਲੋਂਲ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ੀ ਘਿਉ ਦੇ ਦੀਵੇ ਜਗਾ ਸੁੰਦਰ ਦੀਪਮਾਲਾ ਕੀਤੀ ਗਈ ਅਤੇ ਅਲੌਕਿਕ ਆਤਿਸ਼ਬਾਜ਼ੀ ਦਾ ਨਜ਼ਾਰਾ ਮਾਣਿਆ।
ਇਸ ਮੌਕੇ ਗਲਬਾਤ ਕਰਦਿਆਂ ਗੁਰੂ ਘਰ ਆਇਆ ਸੰਗਤਾ ਨੇ ਦਸਿਆ ਕਿ ਅੱਜ ਦੇ ਪਵਿਤਰ ਦਿਹਾੜੇ ਗੁਰੂ ਘਰ ਨਤਮਸਤਕ ਹੋ ਬੜੀ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਸੁੰਦਰ ਦੀਪਮਾਲਾ ਅਤੇ ਅਲੌਕਿਕ ਆਤਸ਼ਬਿਜੀ ਵੇਖ ਮਨ ਨਿਹਾਲ ਹੋ ਰਿਹਾ ਹੈ, ਅੱਜ ਗੁਰੂ ਘਰ ਪਹੁੰਚ ਨਤਮਸਤਕ ਹੋ ਸਰਬਤ ਦੀ ਭਲੇ ਦੀ ਅਰਦਾਸ ਕੀਤੀ ਗਈ ਹੈ।
ਉੱਥੇ ਹੀ ਵਿਸ਼ਵ ਦੀ ਸੇਵਾ ਦੀ ਸਿੱਖ ਨਾਮ ਲੇਵਾ ਸੰਗਤ ਨੂੰ। ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ ਤੇ ਕਿਹਾ ਸਾਨੂੰ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲਣ ਦੀ ਲੋੜ ਹੈ। ਸ਼੍ਰੀ ਗੁਰੂ ਅੰਗਦ ਸਾਹਿਬ ਜੀ ਸਿੱਖਾਂ ਦੇ ਦੂਜੇ ਗੁਰੂ ਸਨ। ਉਨ੍ਹਾਂ ਨੇ 1539 ਈਸਵੀ ਤੋਂ ਲੈ ਕੇ 1552 ਈਸਵੀ ਤੱਕ ਸਿੱਖ ਪੰਥ ਦੀ ਅਗਵਾਈ ਕੀਤੀ।
ਉਸ ਵੇਲੇ ਭਾਰਤ ਉੱਪਰ ਮੁਗਲ ਬਾਦਸ਼ਾਹ ਹਮਾਯੂੰ ਦੀ ਹਕੂਮਤ ਸੀ। ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਕਾਲ ਦੌਰਾਨ ਭਾਰਤ ਵਿੱਚ ਰਾਜਨੀਤਕ ਦ੍ਰਿਸ਼ਟੀ ਤੋਂ ਆਰਜਾਕਤਾ ਦਾ ਦੌਰ ਸੀ। ਇਸ ਲਈ ਸਿੱਖ ਧਰਮ ਦੇ ਵਿਕਾਸ ਤੇ ਸੰਗਠਨ ਲਈ ਉਨ੍ਹਾਂ ਦਾ ਗੁਰਿਆਈ ਕਾਲ ਬੜੀ ਅਹਿਮੀਅਤ ਰੱਖਦਾ ਸੀ। ਸ਼੍ਰੀ ਗੁਰੂ ਗੁਰੂ ਅੰਗਦ ਦੇਵ ਜੀ ਦਾ ਜਨਮ ਮਤੇ ਦੀ ਸਰਾਂ, ਜ਼ਿਲ੍ਹਾ ਫਿਰੋਜ਼ਪੁਰ, ਬਾਬਾ ਫੇਰੂ ਮੱਲ ਤੇ ਮਾਤਾ ਦਇਆ ਜੀ ਦੇ ਗ੍ਰਹਿ ਵਿਖੇ ਹੋਇਆ। ਬਾਬਾ ਫੇਰੂ ਮੱਲ ਪਰਿਵਾਰ ਸਮੇਤ ਪਿੰਡ ਹਰੀਕੇ ਤੇ ਫਿਰ ਖਡੂਰ ਸਾਹਿਬ ਆ ਵਸੇ। ਫੇਰੂ ਮੱਲ ਦੇ ਸੱਤ ਪੁੱਤਰ ਤੇ ਇੱਕ ਧੀ ਬੀਬੀ ਵਰਾਈ ਸੀ।
ਸ਼੍ਰੀ ਗੁਰੂ ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਮ ਭਾਈ ਲਹਿਣਾ ਸੀ। ਉਨ੍ਹਾਂ ਦਾ ਵਿਆਹ 15 ਸਾਲ ਦੀ ਉਮਰ ਵਿੱਚ 1519 ਈਸਵੀ ਵਿੱਚ ਮਾਤਾ ਖੀਵੀ, ਸਪੁੱਤਰੀ ਦੇਵੀ ਚੰਦ ਪਿੰਡ ਸੰਘਰ ਨੇੜੇ ਖਡੂਰ ਵਿਖੇ ਹੋਇਆ।