Baba Banda Singh Bahadur:  ਬੰਦਾ ਸਿੰਘ ਬਹਾਦਰ ਹੀ ਅਜਿਹਾ ਯੋਧਾ ਰਿਹਾ ਹੈ ਜਿਨ੍ਹਾਂ ਨੇ ਮੁਗਲਾਂ ਦੇ ਹੰਕਾਰ ਨੂੰ ਭੰਨਿਆ। ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 16 ਅਕਤੂਬਰ 1670 ਨੂੰ ਜੰਮੂ ਦੇ ਪੁਣਛ ਜ਼ਿਲ੍ਹੇ ਦੇ ਪਿੰਡ ਰਾਜੌਰੀ ਵਿਚ ਬਾਬਾ ਰਾਮਦੇਵ ਦੇ ਘਰ ਹੋਇਆ। ਉਨ੍ਹਾਂ ਦਾ ਬਚਪਨ ਦਾ ਨਾਮ ਲਛਮਣ ਦਾਸ ਸੀ। ਇਨ੍ਹਾਂ ਦਾ ਪ੍ਰਵਾਰ ਰਾਜਪੂਤ ਬਰਾਦਰੀ ਨਾਲ ਸਬੰਧਤ ਹੋਣ ਕਰ ਕੇ ਪਿਤਾ ਨੇ ਲਛਮਣ ਦਾਸ ਨੂੰ ਘੁੜਸਵਾਰੀ, ਤੀਰਅੰਦਾਜ਼ੀ, ਤਲਵਾਰਬਾਜ਼ੀ ਦੀ ਪੂਰੀ ਸਿਖਲਾਈ ਦਿਤੀ। ਉਹ ਨਿੱਕੀ ਉਮਰ ਵਿਚ ਹੀ ਸ਼ਿਕਾਰ ਖੇਡਣ ਲੱਗ ਪਏ।


COMMERCIAL BREAK
SCROLL TO CONTINUE READING

ਉਨ੍ਹਾਂ ਨੇ ਜਾਨਕੀ ਪ੍ਰਸਾਦ ਵੈਰਾਗੀ ਸਾਧੂ ਪਾਸੋਂ ਰਾਜੌਰੀ ਵਿਖੇ ਉਪਦੇਸ਼ ਲਿਆ। ਫਿਰ ਸਾਧੂ ਰਾਮਦਾਸ ਪਾਸੋਂ ਰਾਮਧੰਮਣ, ਲਾਹੌਰ ਵਿਖੇ ਤੇ ਇਸੇ ਤਰ੍ਹਾਂ ਜੋਗੀ ਔਘੜ ਨਾਥ ਪਾਸੋਂ ਨਾਸਿਕ ਵਿਖੇ ਉਪਦੇਸ਼ ਲਿਆ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਜਦ ਨਾਂਦੇੜ ਪੁੱਜੇ ਤਾਂ ਉਥੇ ਉਨ੍ਹਾਂ ਦੀ ਮੁਲਾਕਾਤ ਗੁਰੂ ਸਾਹਿਬ ਨਾਲ ਹੋਈ ਤੇ ਉਹ ਗੁਰੂ ਸਾਹਿਬ ਨੂੰ ਹੀ ਸਮਰਪਿਤ ਹੋ ਗਏ।


ਇਹ ਵੀ ਪੜ੍ਹੋStubble Burning: ਪੰਜਾਬ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ ਆਈਆਂ ਹਨ ਸਾਹਮਣੇ, ਜਾਣੋ ਤਾਜਾ ਆਂਕੜੇ

ਬੰਦਾ ਸਿੰਘ ਬਹਾਦਰ ਵਜੋਂ ਯਾਦ ਕੀਤਾ ਜਾਂਦਾ
ਰਾਜੌਰੀ, ਜੰਮੂ-ਕਸ਼ਮੀਰ ਵਿੱਚ ਪੈਦਾ ਹੋਏ ਇੱਕ ਹਿੰਦੂ ਰਾਜਪੂਤ ਮਾਧੋ ਦਾਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਅਤੇ ਮਾਤਾ ਦੇ ਗੁਜਰ ਕੌਰ ਦੀ ਸ਼ਹੀਦੀ ਦਾ ਬਦਲਾ ਲਿਆ ਸੀ, ਜਿਨ੍ਹਾਂ ਨੂੰ ਅੱਜ ਤੱਕ ਬੰਦਾ ਸਿੰਘ ਬਹਾਦਰ ਵਜੋਂ ਯਾਦ ਕੀਤਾ ਜਾਂਦਾ ਹੈ। 


ਉਨ੍ਹਾਂ ਨੇ ਮੁਗਲਾਂ ਵਿਰੁੱਧ ਸਾਰੀਆਂ ਲੜਾਈਆਂ ਜਿੱਤੀਆਂ, ਪਰ 1715 ਵਿੱਚ ਆਖਰੀ ਲੜਾਈ ਲੜੀ ਗਈ ਜਿਸ ਵਿੱਚ ਉਨ੍ਹਾਂ ਨੂੰ ਭੋਜਨ ਦੀ ਘਾਟ ਕਾਰਨ ਆਤਮ ਸਮਰਪਣ ਕੀਤਾ ।


ਭਗਵੰਤ ਮਾਨ ਨੇ ਕੀਤਾ ਟਵੀਟ



ਲਛਮਣ ਦਾਸ ਤੋਂ ਬਣੇ ਸਿੰਘ, ਮਿਲਿਆ ਇਹ ਰੂਪ
ਗੁਰੂ ਗੋਬਿੰਦ ਸਿੰਘ ਜੀ ਨੇ ਲਛਮਣ ਦਾਸ ਨੂੰ ਅੰਮ੍ਰਿਤ ਛੱਕਵਾਇਆ ਅਤੇ ਮਾਧੋ ਦਾਸ ਬੈਰਾਗੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣਾਇਆ। ਸਿੱਖ ਰਹਿਤ 'ਚ ਪੱਕੇ ਰਹਿਣ ਅਤੇ ਔਕੜਾਂ ਵੇਲ੍ਹੇ ਅਕਾਲ ਪੁਰਖ ਅੱਗੇ ਅਰਦਾਸ ਕਰਨ ਦੀ ਹਦਾਇਤ ਕੀਤੀ। ਸਿੰਘ ਸਜਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਵਾਏ ਜਾਣ ਉੱਤੇ ਗੁਰੂ ਘਰ ਦੇ ਹੋਰ ਦੋਖੀਆਂ ਨੂੰ ਕੀਤੇ ਦੀ ਸਜ਼ਾ ਦੇਣ ਲਈ 26 ਨਵੰਬਰ 1709 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਉੱਤੇ ਹਮਲਾ ਬੋਲ ਦਿੱਤਾ, ਜਿੱਥੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜੱਲਾਦ ਸੱਯਦ ਜਲਾਲਦੀਨ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜੱਲਾਦ ਸ਼ਾਸਲਬੇਗ਼ ਤੇ ਬਾਸ਼ਲਬੇਗ਼ ਰਹਿੰਦੇ ਸੀ ਅਤੇ ਉਨ੍ਹਾਂ ਦਾ ਖਾਤਮਾ ਕੀਤਾ।


 ਬਹਾਦਰ ਸ਼ਾਹ ਦੀ ਦੱਖਣ ਤੋਂ ਵਾਪਸੀ  ਵਿਚ ਲਗਭਗ ਇਕ ਸਾਲ ਦਾ ਵਕਫ਼ਾ ਲੱਗ ਗਿਆ ਤੇ ਸਿੰਘਾਂ ਦੀਆਂ ਗਤੀਵਿਧੀਆਂ ਤੇ ਆਜ਼ਾਦੀ ਦੀਆਂ ਖ਼ਾਹਿਸ਼ਾਂ ਨੂੰ ਬੂਰ ਪੈਂਦਾ ਰਿਹਾ ਤੇ ਇਕ ਸਪੱਸ਼ਟ ਖ਼ਾਲਸਾ ਰਾਜ ਦੀ ਸਥਾਪਨਾ ਨੇ ਸੁੱਤੀ ਹੋਈ ਸਵਾਧੀਨਤਾ ਦੀ ਆਰਜ਼ੂ ਨੂੰ ਹੋਰ ਉਭਾਰਿਆ। ਸਿੰਘਾਂ ਨਾਲ ਲੁੱੱਕ ਛਿੱਪ, ਜਿੱਤ-ਹਾਰ ਤੇ ਮਾਰ-ਕਾਟ ਦੀ ਖੇਡ 1716 ਤਕ ਚੱਲੀ। ਮਾਲਵਾ, ਮਾਝਾ ਤੇ ਸ਼ਿਵਾਲਿਕ ਦੀਆਂ ਪਹਾੜੀਆਂ ਨੇ ਬੰਦਾ ਬਹਾਦਰ ਨੂੰ ਭਟਕਦੀ ਰੂਹ ਵਾਂਗ ਵਿਚਰਦਿਆਂ ਤੇ ਅਲੋਪ ਹੁੰਦਿਆਂ ਵੇਖਿਆ। ਲੋਹਗੜ੍ਹ, ਸਢੌਰਾ ਤੇ ਗੁਰਦਾਸ ਨੰਗਲ ਦੇ ਕਿਲ੍ਹਿਆਂ ਵਿਚ  ਵੱਡੇ ਉਤਾਰ-ਚੜ੍ਹਾਅ ਆਉਂਦੇ ਵੇਖੇ।


ਘਾਹ ਪੱਤੇ ਤੇ ਦਰੱਖ਼ਤਾਂ ਦੇ ਤਣਿਆਂ ਦੇ ਛਿਲਕੇ ਖਾ ਕੇ  ਬੰਦਾ ਬਹਾਦਰ ਨਾਲ ਕੁੱਝ ਸੈਂਕੜੇ ਸਿੱਖਾਂ ਨੇ ਮਹੀਨਿਆਂ ਬੱਧੀ ਜ਼ੁਲਮਾਂ ਦਾ ਟਾਕਰਾ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ ਤੇ ਸ਼ਹਾਦਤ ਦੀਆਂ ਨਵੀਆਂ ਮਿਸਾਲਾਂ ਕਾਇਮ ਕੀਤੀਆਂ। ਬੰਦਾ ਬਹਾਦਰ ਦੇ ਸਮੇਂ ਸਿੰਘਾਂ ਦਾ ਵੈਰੀਆਂ ਨੂੰ ਧੂੜ ਚਟਾਉਣ ਦਾ ਜਜ਼ਬਾ ਅਪਣੇ ਜੋਬਨ ਤੇ ਸੀ। ਸਿੰਘ ਲਾਹੌਰ ਤੇ ਦਿੱਲੀ ਦੀਆਂ ਸੜਕਾਂ ਤੇ ਜ਼ਿੱਲਤ ਭਰੀਆਂ ਪ੍ਰਦਰਸ਼ਨੀਆਂ ਦਾ ਹਿੱਸਾ ਬਣੇ ਤੇ ਸਲੀਮਗੜ੍ਹ ਦੀ ਜੇਲ ਵਿਚ ਸ੍ਰੀਰ ਤੇ ਤਸੀਹੇ ਹੰਢਾਏ।