Pathaan controversy : `ਪਠਾਨ` ਫ਼ਿਲਮ ਦੇ ਖਿਲਾਫ਼ ਬਜਰੰਗ ਦਲ ਨੇ ਮਚਾਇਆ ਹੰਗਾਮਾ, ਸ਼ਾਹਰੁਖ ਖਾਨ ਦੇ ਫਾੜੇ ਪੋਸਟਰ
Shah Rukh Khan Film Pathaan controversy News: ਅਭਿਨੇਤਾ ਸ਼ਾਹਰੁਖ ਖਾਨ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਉਨ੍ਹਾਂ ਦੀ ਆਉਣ ਵਾਲੀ ਫ਼ਿਲਮ `ਪਠਾਨ` ਦਾ ਵਿਰੋਧ ਵਧਦਾ ਜਾ ਰਿਹਾ ਹੈ। ਬੁੱਧਵਾਰ ਸ਼ਾਮ ਨੂੰ ਅਹਿਮਦਾਬਾਦ ਦੇ ਇੱਕ ਮਾਲ ਵਿੱਚ ਵੀ ਭੰਨਤੋੜ ਦੀ ਖ਼ਬਰ ਸਾਹਮਣੇ ਆਈ ਹੈ।
Shah Rukh Khan Film Pathaan controversy News: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਦੀ ਫ਼ਿਲਮ 'ਪਠਾਨ' ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ 25 ਜਨਵਰੀ ਨੂੰ ਸਿਨੇਮਾਘਰ ਵਿਚ ਰਿਲੀਜ਼ ਹੋਣ ਜਾ ਰਹੀ ਹੈ ਪਰ 'ਪਠਾਨ' ਦੀ ਰਿਲੀਜ਼ ਤੋਂ ਪਹਿਲਾਂ ਹੀ ਫਿਲਮ ਦੀ ਪ੍ਰਮੋਸ਼ਨ ਨੂੰ ਲੈ ਕੇ ਅਹਿਮਦਾਬਾਦ ਦੇ ਮਾਲ 'ਚ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਹੈ। ਦੱਸ ਦੇਈਏ ਕਿ ਫਿਲਮ (Film Pathaan controversy )ਦੀ ਪ੍ਰਮੋਸ਼ਨ ਦੌਰਾਨ ਬਜਰੰਗ ਦਲ ਦੇ ਵਰਕਰਾਂ ਨੇ ਮਾਲ ਵਿੱਚ ਆ ਕੇ ਥੀਏਟਰ ਵਿੱਚ ਭੰਨਤੋੜ ਕੀਤੀ।
ਫਿਲਮ ਵਿਚ ਬੇਸ਼ਰਮ ਗੀਤ ਨੂੰ ਲੈ ਕੇ ਹੋਏ ਹੰਗਾਮੇ ਤੋਂ ਬਾਅਦ ਸੈਂਸਰ ਬੋਰਡ ਨੇ ਫਿਲਮ ਦੇ ਕਈ ਦ੍ਰਿਸ਼ਾਂ 'ਚ ਬਦਲਾਅ ਦੇ ਨਿਰਦੇਸ਼ ਦਿੱਤੇ ਹਨ ਪਰ ਇਸ ਨਾਲ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ ਹੈ। ਦੱਸ ਦੇਈਏ ਕਿ ਗੁਜਰਾਤ ਦੇ ਅਹਿਮਦਾਬਾਦ 'ਚ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਦੇ ਪ੍ਰਮੋਸ਼ਨ ਦੌਰਾਨ ਭਾਰੀ ਹੰਗਾਮਾ ਹੋਇਆ। ਬਜਰੰਗ ਦਲ ਦੇ ਕੁਝ ਕਾਰਕੁਨਾਂ ਨੇ ਇੱਕ ਮਾਲ ਵਿੱਚ ਦਾਖਲ ਹੋ ਕੇ ਥੀਏਟਰ ਵਿੱਚ ਭੰਨਤੋੜ ਕੀਤੀ। ਇਸ ਦੌਰਾਨ ਵਰਕਰਾਂ ਨੇ (Film Pathaan controversy )ਫਿਲਮ 'ਪਠਾਨ' ਦੇ ਪੋਸਟਰ ਵੀ ਫਾੜ ਦਿੱਤੇ। ਉਨ੍ਹਾਂ ਨੇ ਫਿਲਮ ਨੂੰ ਰਿਲੀਜ਼ ਨਾ ਕਰਨ ਦੀ ਧਮਕੀ ਵੀ ਦਿੱਤੀ।
ਇਹ ਵੀ ਪੜ੍ਹੋ: Weather Update: ਪੰਜਾਬ 'ਚ ਤੀਜੇ ਦਿਨ ਵੀ ਰਿਕਾਰਡ ਤੋੜ ਠੰਡ, IMD ਵੱਲੋਂ ਰੇਡ ਅਲਰਟ ਜਾਰੀ
ਜਾਣਕਾਰੀ ਮੁਤਾਬਕ ਅਹਿਮਦਾਬਾਦ ਦੇ ਅਲਫਾਓਨ ਮਾਲ 'ਚ ਸਥਿਤ ਮਲਟੀਪਲੈਕਸ 'ਚ (Film Pathaan controversy) ਫਿਲਮ 'ਪਠਾਨ' ਦੇ ਪੋਸਟਰ ਲਗਾਏ ਗਏ ਸਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਲ 'ਚ ਪ੍ਰਦਰਸ਼ਨ ਕਰ ਰਹੇ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ 5 ਕਾਰਕੁਨਾਂ ਨੂੰ ਹਿਰਾਸਤ 'ਚ ਲੈ ਲਿਆ ਪਰ ਇਨ੍ਹਾਂ ਸਭ ਨੂੰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ।
ਇਸ ਵਿਰੋਧ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜੀ ਵਾਇਰਲ ਹੋ ਰਹੀ ਹੈ। ਜਿਸ 'ਚ ਦੇਖਿਆ ਜਾ ਰਿਹਾ ਹੈ ਕਿ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਰਕਰ ਅਹਿਮਦਾਬਾਦ ਦੇ ਅਲਫਾ ਮਾਲ 'ਚ ਪਹੁੰਚ ਜਾਂਦੇ ਹਨ ਅਤੇ ਉੱਥੇ ਲੱਗੇ ਫਿਲਮ ਦੇ ਵੱਡੇ-ਵੱਡੇ ਕਟਆਊਟਸ ਨਾਲ (Film Pathaan controversy)ਭੰਨਤੋੜ ਸ਼ੁਰੂ ਕਰ ਦਿੰਦੇ ਹਨ। ਆਏ ਸੈਂਕੜੇ ਵਰਕਰਾਂ ਨੂੰ ਦੇਖ ਕੇ ਮਾਲ ਮੁਲਾਜ਼ਮ ਹੈਰਾਨ ਹਨ। ਉਹ ਉਨ੍ਹਾਂ ਨੂੰ ਸਮਝਾ ਕੇ ਰੋਕਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਲੋਕ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦੇ। ਇਨ੍ਹਾਂ ਹੀ ਨਹੀ ਬਜਰੰਗ ਦਲ ਦੇ ਵਰਕਰਾਂ ਸ਼ਾਹਰੁਖ ਖਾਨ ਦੀ ਫੋਟੋ ਨੂੰ ਪੈਰਾਂ ਨਾਲ ਕੁਚਲਦੇ ਹਨ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਂਦੇ ਹਨ।