Jammu and Kashmir Lok Sabha Election:  ਧਾਰਾ 370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਕਿਸੇ ਗੈਰ-ਸਥਾਨਕ ਵਿਅਕਤੀ ਜੰਮੂ-ਕਸ਼ਮੀਰ ਤੋਂ ਲੋਕ ਸਭਾ ਚੋਣ ਮੈਦਾਨ ਵਿੱਚ ਉਤਰਿਆ ਹੈ। ਪੰਜਾਬ ਵਾਸੀ ਬਲਦੇਵ ਕੁਮਾਰ ਨੇ ਸ਼ੁੱਕਰਵਾਰ ਨੂੰ ਅਨੰਤਨਾਗ-ਰਾਜੌਰੀ ਸੰਸਦੀ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।


COMMERCIAL BREAK
SCROLL TO CONTINUE READING

ਬਲਦੇਵ ਕੁਮਾਰ (67) ਮੋਹਾਲੀ ਦੇ ਨਵਾਂ ਗਾਓਂ ਇਲਾਕੇ ਦਾ ਰਹਿਣ ਵਾਲਾ ਹੈ। ਉਸ ਨੇ ਕਿਹਾ ਕਿ ਉਸਨੇ "ਪਿਛਲੇ 20 ਸਾਲਾਂ ਤੋਂ ਸਥਾਨਕ ਲੋਕਾਂ ਦੀ ਸੇਵਾ ਕੀਤੀ ਹੈ" ਤੇ ਉਨ੍ਹਾਂ ਦੇ ਕਹਿਣ 'ਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ। ਬਲਦੇਵ ਕੁਮਾਰ ਨੇ 2014 ਦੇ ਹੜ੍ਹਾਂ ਦੌਰਾਨ ਲੋਕਾਂ ਲਈ ਕੰਮ ਕੀਤਾ, ਬਹੁਤ ਸਾਰੇ ਵਿਦਿਆਰਥੀਆਂ ਦੀ ਸਿੱਖਿਆ ਨੂੰ ਸਪਾਂਸਰ ਕੀਤਾ ਅਤੇ ਪੰਜਾਬ ਵਿੱਚ ਕਸ਼ਮੀਰ ਦੇ ਮਰੀਜ਼ਾਂ ਲਈ ਡਾਕਟਰੀ ਜਾਂਚ ਦੀ ਸਹੂਲਤ ਦਿੱਤੀ।


ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ‘ਕਸ਼ਮੀਰ ਭਵਨ’ ਬਣਾਉਣ ਲਈ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕੇ ਹਨ ਪਰ ਹੁਣ ਤੱਕ ਕੋਈ ਸਫ਼ਲਤਾ ਨਹੀਂ ਮਿਲੀ। ਉਨ੍ਹਾਂ ਨੇ ਕਿਹਾ, "ਲੋਕਾਂ ਨੇ ਮੈਨੂੰ ਕਿਹਾ ਹੈ ਕਿ ਮੈਨੂੰ ਸੱਤਾ ਵਿੱਚ ਹੋਣਾ ਚਾਹੀਦਾ ਹੈ ਤਾਂ ਹੀ ਮੈਂ ਕਸ਼ਮੀਰ ਭਵਨ ਬਣਾ ਸਕਦਾ ਹਾਂ।


ਇਹ ਵੀ ਪੜ੍ਹੋ : Election Commission News: ਚੋਣ ਕਮਿਸ਼ਨ ਵੱਲੋਂ ਪੀਐਮ ਮੋਦੀ ਤੇ ਰਾਹੁਲ ਗਾਂਧੀ ਨੂੰ ਨੋਟਿਸ; ਚੋਣ ਜ਼ਾਬਤੇ ਦੀ ਉਲੰਘਣਾ ਦੇ ਲੱਗੇ ਦੋਸ਼


ਇਸ ਲਈ ਮੈਂ ਚੋਣ ਲੜਨ ਦਾ ਫੈਸਲਾ ਕੀਤਾ ਹੈ।" ਆਰਟੀਕਲ 370 ਨੂੰ ਖਤਮ ਕਰਨ ਅਤੇ ਪੁਰਾਣੇ ਰਾਜ ਦੀ ਵੰਡ ਤੋਂ ਬਾਅਦ ਬਲਦੇਵ ਕੁਮਾਰ ਜੰਮੂ-ਕਸ਼ਮੀਰ ਦੇ ਪਹਿਲੇ ਗੈਰ-ਸਥਾਨਕ ਹਨ, ਜਿਹੜੇ ਚੋਣਾਂ ਲੜ ਰਹੇ ਹਨ। ਅਨੰਤਨਾਗ-ਰਾਜੌਰੀ ਸੰਸਦੀ ਹਲਕੇ 'ਚ 25 ਉਮੀਦਵਾਰ ਮੈਦਾਨ 'ਚ ਹਨ, ਜਿੱਥੇ 7 ਮਈ ਨੂੰ ਵੋਟਿੰਗ ਹੋਵੇਗੀ।


ਜੰਮੂ-ਕਸ਼ਮੀਰ ਦੀਆਂ ਪੰਜ ਲੋਕ ਸਭਾ ਸੀਟਾਂ 'ਤੇ ਪੰਜ ਪੜਾਵਾਂ 'ਚ ਵੋਟਿੰਗ ਹੋਵੇਗੀ। ਇਸ 'ਚ ਊਧਮਪੁਰ ਸੀਟ 'ਤੇ 19 ਅਪ੍ਰੈਲ ਨੂੰ ਵੋਟਿੰਗ ਹੋਈ ਸੀ। ਇੱਥੇ ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਕੁੱਲ 16.23 ਲੱਖ ਰਜਿਸਟਰਡ ਵੋਟਰਾਂ ਵਿੱਚੋਂ 65 ਫੀਸਦੀ ਵੋਟਰਾਂ ਨੇ ਵੋਟ ਪਾਈ। ਉਥੇ ਹੀ ਜੰਮੂ ਸੀਟ 'ਤੇ 26 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਅਨੰਤਨਾਗ ਅਤੇ ਰਾਜੌਰੀ ਸੀਟਾਂ 'ਤੇ 7 ਮਈ ਨੂੰ ਵੋਟਿੰਗ ਹੋਣੀ ਤੈਅ ਸੀ। ਇਸ ਦੇ ਨਾਲ ਹੀ ਸ਼੍ਰੀਨਗਰ ਸੀਟ 'ਤੇ 13 ਮਈ ਨੂੰ ਵੋਟਿੰਗ ਹੋਵੇਗੀ। ਬਾਰਾਮੂਲਾ ਸੀਟ ਲਈ ਆਖਿਰਕਾਰ 20 ਮਈ ਨੂੰ ਵੋਟਿੰਗ ਹੋਣੀ ਤੈਅ ਹੈ।


ਜੰਮੂ-ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਇਸ ਕੇਂਦਰ ਸ਼ਾਸਤ ਪ੍ਰਦੇਸ਼ 'ਚ ਲੋਕ ਸਭਾ ਦੀਆਂ ਪੰਜ ਸੀਟਾਂ ਬਚੀਆਂ ਹਨ। ਇਨ੍ਹਾਂ ਵਿੱਚੋਂ 2 ਸੀਟਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਕੋਲ ਹਨ, ਜਦਕਿ 3 ਸੀਟਾਂ ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ (ਜੇਕੇਐਨਸੀ) ਕੋਲ ਹਨ। 2019 ਤੋਂ ਪਹਿਲਾਂ, ਇਹ ਇੱਕ ਅਜਿਹਾ ਰਾਜ ਸੀ ਜਿਸ ਵਿੱਚ ਲੱਦਾਖ ਵੀ ਸ਼ਾਮਲ ਸੀ। ਉਦੋਂ ਇੱਥੇ 6 ਲੋਕ ਸਭਾ ਸੀਟਾਂ ਸਨ।


ਇਹ ਵੀ ਪੜ੍ਹੋ : Ferozepur Parents Attack News: ਕਲਯੁੱਗੀ ਪੁੱਤ ਵੱਲੋਂ ਜਾਇਦਾਦ ਲਈ ਮਾਪਿਆਂ ਦੀ ਕੁੱਟਮਾਰ ਮਾਮਲੇ ਵਿੱਚ ਪੁਲਿਸ ਦੇ ਹੱਥ ਖਾਲੀ