Delhi news: ਦਿੱਲੀ ਪੁਲਿਸ ਵੱਲੋਂ ਬੰਬੀਹਾ ਗਰੁੱਪ ਦੇ 2 ਸਰਗਰਮ ਮੈਂਬਰਾਂ ਨੂੰ ਕੀਤਾ ਗਿਆ ਗ੍ਰਿਫਤਾਰ
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਗੈਂਗਸਟਰਾਂ ਦੇ ਖਿਲਾਫ ਐਕਸ਼ਨ ਲਿਆ ਜਾ ਰਿਹਾ ਹੈ।
Bambiha Group Members Arrested by Delhi Police news: ਇਸ ਸਮੇਂ ਦੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਬੰਬੀਹਾ ਗਰੁੱਪ ਦੇ 2 ਸਰਗਰਮ ਮੈਂਬਰ — ਗਗਨਦੀਪ ਸਿੰਘ ਅਤੇ ਬਲਜੀਤ ਸਿੰਘ — ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਦਿੱਲੀ ਪੁਲਿਸ ਵੱਲੋਂ ਇਨ੍ਹਾਂ ਕੋਲੋਂ ਬੰਬੀਹਾ ਗਰੁੱਪ ਨੂੰ ਸਪਲਾਈ ਕਰਨ ਵਾਲਾ ਪਿਸਤੌਲ ਬਰਾਮਦ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਨੇਡਾ ਅਤੇ ਯੂਏਈ ਸਥਿਤ ਹੈਂਡਲਰਾਂ ਦੇ ਨਿਰਦੇਸ਼ਾਂ 'ਤੇ ਐਮਪੀ ਖਰਗੋਨ ਦੇ ਸਪਲਾਇਰ ਤੋਂ ਗਗਨਦੀਪ ਸਿੰਘ ਵੱਲੋਂ ਖਰੀਦੇ ਗਏ ਸਨ।
ਨਿਊਜ਼ ਏਜੰਸੀ ANI ਨਾਲ ਗੱਲਬਾਤ ਕਰਦਿਆਂ ਦਿੱਲੀ ਪੁਲਿਸ ਸਪੈਸ਼ਲ ਸੈੱਲ ਦੇ ਅਧਿਕਾਰੀ ਨੇ ਦੱਸਿਆ ਕਿ, “ਪੰਜਾਬ ਦੇ ਬੰਬੀਹਾ ਗਿਰੋਹ ਦੇ ਸਰਗਰਮ ਮੈਂਬਰ ਗਗਨਦੀਪ ਸਿੰਘ ਅਤੇ ਬਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੰਬੀਹਾ ਗੈਂਗ ਨੂੰ ਸਪਲਾਈ ਕਰਨ ਲਈ ਪਿਸਤੌਲ ਬਰਾਮਦ ਕੀਤੇ ਗਏ ਹਨ। ਇਹ ਗਗਨਦੀਪ ਸਿੰਘ ਨੇ ਕੈਨੇਡਾ ਅਤੇ ਯੂਏਈ ਸਥਿਤ ਹੈਂਡਲਰਾਂ ਦੇ ਨਿਰਦੇਸ਼ਾਂ ਅਨੁਸਾਰ ਖਰਗੋਨ, ਐਮਪੀ ਦੇ ਸਪਲਾਇਰ ਤੋਂ ਖਰੀਦੇ ਸਨ। "
ਦੱਸ ਦਈਏ ਕਿ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਗੈਂਗਸਟਰਾਂ ਦੇ ਖਿਲਾਫ ਐਕਸ਼ਨ ਲਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Union Budget 2023: CM ਭਗਵੰਤ ਮਾਨ ਭੜਕੇ, ਕਿਹਾ-ਪਹਿਲਾਂ ਗਣਤੰਤਰ ਦਿਵਸ ਤੇ ਹੁਣ ਬਜਟ 'ਚੋਂ ਪੰਜਾਬ ਗਾਇਬ
ਹਾਲ ਹੀ ਵਿੱਚ ਪੰਚਕੂਲਾ ਪੁਲਿਸ ਦੀ ਕ੍ਰਾਈਮ ਬ੍ਰਾਂਚ ਵੱਲੋਂ ਬੰਬੀਹਾ ਗਰੁੱਪ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੌਰਾਨ ਕਿਹਾ ਗਿਆ ਸੀ ਕਿ ਮੁਲਜ਼ਮਾਂ ਕੋਲੋਂ ਇੱਕ ਦੇਸੀ ਪਿਸਤੌਲ ਅਤੇ ਚਾਰ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਸਨ।
ਮੁਲਜ਼ਮਾਂ ਦੀ ਪਛਾਣ ਹਰਸਿਮਰਨ ਸਿੰਘ ਉਰਫ ਸੀਮੂ ਵਾਸੀ ਅੰਬਾਲਾ ਅਤੇ ਗੁਰਚਰਨ ਸਿੰਘ ਉਰਫ਼ ਗੁੰਨਾ ਵਾਸੀ ਪਿੰਡ ਪਰਵਾਲਾ, ਪੰਚਕੂਲਾ ਵਜੋਂ ਹੋਈ ਸੀ।
ਇਹ ਵੀ ਪੜ੍ਹੋ: Navjot Singh Sidhu release: ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆ ਸਕਦੇ ਹਨ ਨਵਜੋਤ ਸਿੰਘ ਸਿੱਧੂ! ਜਾਣੋ ਕਿਵੇਂ
(For more news apart from the Bambiha Group members being arrested by Delhi Police, stay tuned to Zee PHH)