Mohali News: ਬੈਂਕਾਂ ਵਿੱਚ ਘਪਲੇ ਦੀਆਂ ਖ਼ਬਰਾਂ ਅਕਸਰ ਹੀ ਸੁਣਨ ਨੂੰ ਮਿਲਦੀਆਂ ਹਨ। ਕਈ ਵਾਰੀ ਲੋਕਾਂ ਦੇ ਖਾਤਿਆਂ ਵਿੱਚੋਂ ਪੈਸਿਆਂ ਦਾ ਹੇਰ ਫੇਰ ਹੋ ਜਾਂਦਾ ਹੈ। ਅਜਿਹਾ ਮਾਮਲਾ ਜ਼ਿਲ੍ਹਾ ਮੋਹਾਲੀ ਦੇ ਕੋ-ਆਪਰੇਟਿਵ ਬੈਂਕ ਦੇ ਨਯਾ ਗਾਓ  ਤੋਂ ਸਾਹਮਣੇ ਆਇਆ ਹੈ। ਬ੍ਰਾਂਚ ਮੈਨੇਜਰ ਦੇ ਉੱਤੇ ਸਾਢੇ ਤਿੰਨ ਕਰੋੜ ਰੁਪਏ ਦਾ ਗਬਨ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਹਾਲਾਂਕਿ ਬੈਂਕ ਮੈਨੇਜਰ ਜਸਵੀਰ ਸਿੰਘ ਦੀ ਇਸ ਬਰਾਂਚ ਵਿੱਚੋਂ ਤਕਰੀਬਨ ਦੋ ਮਹੀਨੇ ਪਹਿਲਾਂ ਬਦਲੀ ਹੋ ਚੁੱਕੀ ਹੈ। ਜਿਸ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।


COMMERCIAL BREAK
SCROLL TO CONTINUE READING

ਇਸ ਘਪਲੇ ਬਾਰੇ ਖਾਤਾ ਧਾਰਕਾਂ ਅਤੇ ਬੈਕ ਨੂੰ ਉਸ ਵੇਲੇ ਪਤਾ ਲੱਗਿਆ ਜਦੋਂ ਬੈਕ ਵੱਲੋਂ ਪਾਸਬੁੱਕ ਤੇ ਐਟਰੀਆਂ ਕੀਤੀ ਗਈਆਂ। ਖਾਤਾ ਧਰਕਾਂ ਦਾ ਕਹਿਣਾ ਹੈ ਕਿ ਜਦੋਂ ਮੌਜੂਦ ਮੈਨੇਜਰ ਜਸਵੀਰ ਸਿੰਘ ਨੂੰ ਪਾਸ ਬੁੱਕ ਦੇ ਵਿੱਚ ਐਂਟਰੀ ਕਰਨ ਲਈ ਕਿਹਾ ਗਿਆ ਸੀ ਤਾਂ ਉਸ ਵੱਲੋਂ ਐਂਟਰੀ ਕਰਨ ਤੋਂ ਨਾਂਹ ਨੁੱਕਰ ਕੀਤੀ ਗਈ। ਜਿਸ ਤੋਂ ਬਾਅਦ ਇੱਕ ਖਾਤਾ ਧਾਰਕ ਵੱਲੋਂ ਆਪਣੇ ਰਸੂਕ ਸਦਕਾ ਐਂਟਰੀ ਕਰਵਾਈ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਖਾਤੇ ਵਿੱਚ ਜੋ ਵੀ ਰਾਸ਼ੀ ਜੰਮ੍ਹਾਂ ਸੀ, ਉਹ ਬੈਂਕ ਮੈਨੇਜਰ ਵੱਲੋਂ ਆਪਣੇ ਸਾਥੀਆਂ ਦੀ ਮਦਦ ਨਾਲ ਕਢਵਾ ਲਈ ਗਈ ਹੈ।


ਹਾਲਾਂਕਿ ਬੈਂਕ ਮੈਨੇਜਰ ਜਸਵੀਰ ਸਿੰਘ ਦੀ ਇਸ ਬਰਾਂਚ ਵਿੱਚੋਂ ਤਕਰੀਬਨ ਦੋ ਮਹੀਨੇ ਪਹਿਲਾਂ ਬਦਲੀ ਹੋ ਚੁੱਕੀ ਹੈ, ਪਰ ਖਾਤਾਧਾਰਕ ਨਵੇਂ ਬੈਂਕ ਮੈਨੇਜਰ ਕੋਲ ਗਏ ਤਾਂ ਉਹਨਾਂ ਵੱਲੋਂ ਪਾਸ ਬੁੱਕ ਵਿੱਚ ਜਦੋਂ ਐਂਟਰੀਆਂ ਕੀਤੀਆਂ ਗਈਆਂ ਤਾਂ ਤਕਰੀਬਨ 21 ਖਾਤਾ ਧਾਰਕਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਜਮ੍ਹਾਂ ਪੂੰਜੀ ਉਹਨਾਂ ਦੇ ਖਾਤਿਆਂ ਵਿੱਚੋਂ ਗਾਇਬ ਹੋ ਚੁੱਕੀ ਹੈl


ਇਸ ਸਬੰਧੀ ਸ਼ਿਕਾਇਤ ਮੌਜੂਦਾ ਮੈਨੇਜਰ ਵੱਲੋਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਗਈ ਤਾਂ ਮੁੱਢਲੀ ਜਾਂਚ ਵਿੱਚ ਪਤਾ ਚੱਲਿਆ ਕਿ ਤਕਰੀਬਨ 21 ਖਾਤਿਆਂ ਦੇ ਵਿੱਚੋਂ ਸਾਢੇ ਤਿੰਨ ਕਰੋੜ ਰੁਪਏ ਪੁਰਾਣੇ ਮੈਨੇਜਰ ਜਸਬੀਰ ਸਿੰਘ ਵੱਲੋਂ ਕਢਵਾ ਲਏ ਗਏ ਹਨ ਹਨ। ਜਿਸ ਸਬੰਧੀ ਬੈਂਕ ਦੇ ਆਲਾ ਅਧਿਕਾਰੀਆਂ ਵੱਲੋਂ ਅੱਜ ਐਸਐਸਪੀ ਮੋਹਾਲੀ ਨੂੰ ਲਿਖਿਤ ਸ਼ਿਕਾਇਤ ਸੌਂਪੀ ਗਈ ਸੀl