Sunny Deol News: ਜਾਣੋ ਇੰਨੇ ਕਰੋੜ ਦੀ ਸੰਨੀ ਦਿਓਲ ਵੱਲ ਬਕਾਇਆ ਰਾਸ਼ੀ, ਬੈਂਕ ਨੇ ਨੋਟਿਸ ਕੀਤਾ ਜਾਰੀ
Sunny Deol News: ਇਸ ਕਰਜ਼ੇ ਵਿੱਚ ਗਾਰੰਟਰ ਵਜੋਂ ਅਦਾਕਾਰ ਧਰਮਿੰਦਰ ਦਾ ਨਾਂ ਲਿਖਿਆ ਗਿਆ ਹੈ। ਬੈਂਕ ਨੇ ਸੰਨੀ ਦਿਓਲ ਤੋਂ 56 ਕਰੋੜ ਰੁਪਏ ਅਤੇ ਵਿਆਜ ਦੀ ਵਸੂਲੀ ਦਾ ਨੋਟਿਸ ਭੇਜਿਆ ਹੈ।
Sunny Deol News: ਬੈਂਕ ਆਫ ਬੜੌਦਾ ਨੇ ਲੋਕ ਸਭਾ ਮੈਂਬਰ ਅਤੇ ਅਭਿਨੇਤਾ ਸੰਨੀ ਦਿਓਲ ਨੂੰ ਕਰੀਬ 56 ਕਰੋੜ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਨੋਟਿਸ ਦਿੱਤਾ ਹੈ। ਇਸ ਕਰਜ਼ੇ ਵਿੱਚ ਗਾਰੰਟਰ ਵਜੋਂ ਅਦਾਕਾਰ ਧਰਮਿੰਦਰ ਦਾ ਨਾਂ ਲਿਖਿਆ ਗਿਆ ਹੈ। ਬੈਂਕ ਨੇ ਸੰਨੀ ਦਿਓਲ ਤੋਂ 56 ਕਰੋੜ ਰੁਪਏ ਅਤੇ ਵਿਆਜ ਦੀ ਵਸੂਲੀ ਦਾ ਨੋਟਿਸ ਭੇਜਿਆ ਹੈ। ਰਕਮ ਦਾ ਭੁਗਤਾਨ ਨਾ ਕਰਨ ਕਾਰਨ ਜੁਹੂ ਸਥਿਤ ਸੰਨੀ ਵਿਲਾ ਦੀ ਵਿਕਰੀ ਲਈ ਨੋਟਿਸ ਜਾਰੀ ਕੀਤਾ ਗਿਆ ਹੈ।
ਆਪਣੀ ਫਿਲਮ 'ਗਦਰ 2' ਨੂੰ ਲੈ ਕੇ ਸੁਰਖੀਆਂ 'ਚ ਬਣੇ ਸੰਨੀ ਦਿਓਲ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਖ਼ਬਰਾਂ ਦੀ ਮੰਨੀਏ ਤਾਂ ਬੈਂਕ ਆਫ ਬੜੌਦਾ ਵੱਲੋਂ ਲੋਕ ਸਭਾ ਮੈਂਬਰ ਅਤੇ ਅਦਾਕਾਰ ਸੰਨੀ ਦਿਓਲ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ 56 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਅਦਾਕਾਰ ਨੂੰ ਨੋਟਿਸ ਭੇਜਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਲੋਨ ਦੇ ਗਾਰੰਟਰ 'ਚ ਸੰਨੀ ਦਿਓਲ ਦੇ ਪਿਤਾ ਅਤੇ ਅਭਿਨੇਤਾ ਧਰਮਿੰਦਰ ਦਾ ਨਾਂ ਲਿਖਿਆ ਗਿਆ ਹੈ। ਸੰਨੀ ਦਿਓਲ ਨੂੰ ਬੈਂਕ ਨੇ 56 ਕਰੋੜ ਰੁਪਏ ਅਤੇ ਵਿਆਜ ਦੀ ਰਿਕਵਰੀ ਨੋਟਿਸ ਦਿੱਤਾ ਹੈ।
ਰਕਮ ਦਾ ਭੁਗਤਾਨ ਨਾ ਕਰਨ ਕਾਰਨ ਜੁਹੂ ਸਥਿਤ ਸੰਨੀ ਵਿਲਾ ਦੀ ਵਿਕਰੀ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਹਾਲਾਂਕਿ 11 ਅਗਸਤ ਨੂੰ ਰਿਲੀਜ਼ ਹੋਈ ਉਨ੍ਹਾਂ ਦੀ ਫਿਲਮ 'ਗਦਰ 2' ਨੇ ਬਾਕਸ ਆਫਿਸ 'ਤੇ ਹਲਚਲ ਮਚਾ ਦਿੱਤੀ ਹੈ। ਅਜਿਹੇ 'ਚ ਉਸ 'ਤੇ ਕਰੋੜਾਂ ਦੇ ਬਕਾਏ ਦੀ ਅਦਾਇਗੀ ਨਾ ਕਰਨ ਦਾ ਦੋਸ਼ ਕਾਫੀ ਹੈਰਾਨੀਜਨਕ ਹੈ। ਅਭਿਨੇਤਾ ਦੀ ਇਸ ਫਿਲਮ ਨੇ 9 ਦਿਨਾਂ 'ਚ ਬਾਕਸ ਆਫਿਸ 'ਤੇ 300 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ।
ਰਿਪੋਰਟਾਂ ਦੀ ਮੰਨੀਏ ਤਾਂ ਜੇਕਰ ਸੰਨੀ ਦਿਓਲ ਬੈਂਕ ਦਾ ਕਰਜ਼ਾ ਨਹੀਂ ਮੋੜਦੇ ਹਨ ਤਾਂ ਉਨ੍ਹਾਂ ਦੀ ਵੱਡੀ ਜਾਇਦਾਦ ਦੀ ਨਿਲਾਮੀ ਹੋ ਸਕਦੀ ਹੈ। ਬੈਂਕ ਵੱਲੋਂ ਦੱਸਿਆ ਗਿਆ ਹੈ ਕਿ ਅਦਾਕਾਰ 'ਤੇ ਬੈਂਕ ਤੋਂ ਵੱਡਾ ਕਰਜ਼ਾ ਸੀ, ਜਿਸ ਦੀ ਵਸੂਲੀ ਲਈ ਬੈਂਕ ਨੇ ਹੁਣ ਅਦਾਕਾਰ ਦੀ ਮੁੰਬਈ ਸਥਿਤ ਜਾਇਦਾਦ ਦੀ ਨਿਲਾਮੀ ਲਈ ਇਸ਼ਤਿਹਾਰ ਕੱਢਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਨੇ ਬੈਂਕ ਤੋਂ ਕਰਜ਼ਾ ਲਿਆ ਹੋਇਆ ਹੈ।