Punjab Girl Death: ਭਦੌੜ ਦੀ ਲੜਕੀ ਦੀ ਕੈਨੇਡਾ `ਚ ਦਿਲ ਦਾ ਦੌਰਾ ਪੈਣ ਨਾਲ ਮੌਤ
Punjab Girl Death: ਵਿਦੇਸ਼ ਦੇ ਰੁੱਖ ਕਰ ਚੁੱਕੇ ਪੰਜਾਬ ਦੇ ਮੁੰਡੇ ਕੁੜੀਆਂ ਨਾਲ ਆਏ ਦਿਨ ਮਾੜੀਆਂ ਘਟਨਾਵਾਂ ਵਾਪਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ।
Punjab Girl Death: ਸੁਨਹਿਰੀ ਭਵਿੱਖ ਲਈ ਵਿਦੇਸ਼ ਦੇ ਰੁੱਖ ਕਰ ਚੁੱਕੇ ਪੰਜਾਬ ਦੇ ਮੁੰਡੇ ਕੁੜੀਆਂ ਨਾਲ ਆਏ ਦਿਨ ਮਾੜੀਆਂ ਘਟਨਾਵਾਂ ਵਾਪਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਭਦੌੜ ਤੋਂ ਪਿਛਲੇ ਸਾਲ ਦਸੰਬਰ ਵਿਚ ਸਟੂਡੈਂਟ ਵੀਜੇ ਉਤੇ ਕੈਨੇਡਾ ਗਈ ਲੜਕੀ ਦੀ ਜਾਨ ਚਲੀ ਗਈ ਤੇ ਪਰਿਵਾਰ ਬੱਚੀ ਦੀ ਲਾਸ਼ ਪੰਜਾਬ ਲਿਆਉਣ ਲਈ ਸਰਕਾਰ ਅੱਗੇ ਗੁਹਾਰ ਲਗਾ ਰਿਹਾ ਹੈ।
ਲੜਕੀ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਟ੍ਰਾਈਡੈਂਟ ਵਿੱਚ ਪ੍ਰਾਈਵੇਟ ਟਰੱਕ ਡਰਾਈਵਰ ਹੈ ਅਤੇ ਪਿਛਲੇ ਸਾਲ ਪੜ੍ਹਾਈ ਲਈ ਧੀ ਨੂੰ ਕੈਨੇਡਾ ਭੇਜਿਆ ਸੀ ਤੇ ਉਹ ਸਰੀ ਵਿੱਚ ਰਹਿ ਰਹੀ ਸੀ। ਜਦ ਉਸ ਦੀਆਂ ਨਾਲ ਦੀਆਂ ਕੁੜੀਆਂ ਉਸ ਦੇ ਕਮਰੇ ਵਿੱਚ ਆਈਆਂ ਤਾਂ ਉਨ੍ਹਾਂ ਨੇ ਗੁਰਮੀਤ ਕੌਰ (22) ਦੀ ਲਾਸ਼ ਦੇਖੀ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਪਰਿਵਾਰ ਨਾਲ ਰਾਬਤਾ ਕੀਤਾ ਤੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੀ ਅਚਾਨਕ ਮੌਤ ਹੋ ਗਈ ਹੈ।
ਪੁਲਿਸ ਨੇ ਲੜਕੀ ਪਰਿਵਾਰ ਦੇ ਕਿਸੇ ਜਾਣਕਾਰ ਨੂੰ ਉਥੇ ਹੀ ਲੜਕੀ ਦਾ ਸਮਾਨ ਸਪੁਰਦ ਕਰ ਲੜਕੀ ਦੀ ਲਾਸ਼ ਨੂੰ ਡੈੱਡ ਹਾਊਸ ਰਖਵਾਇਆ ਗਿਆ ਹੈ। ਸੂਚਨਾ ਮਿਲਣ ਉਤੇ ਪਰਿਵਾਰ ਦੇ ਜੀਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਕਿਸੇ ਵੀ ਇਸ ਘਟਨਾ ਉਤੇ ਯਕੀਨ ਨਹੀਂ ਹੋ ਰਿਹਾ ਹੈ।
ਇਹ ਵੀ ਪੜ੍ਹੋ : Punjab Assembly Monsoon Session Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਪਰਿਵਾਰ ਨੇ ਆਖਿਆ ਕਿ ਲਾਸ਼ ਨੂੰ ਪੰਜਾਬ ਲਿਆਉਣ ਲਈ 14-15 ਲੱਖ ਦਾ ਖਰਚਾ ਦੱਸਿਆ ਜਾ ਰਿਹਾ ਪਰ ਉਹ ਅਸਮੱਰਥ ਹਨ ਅਤੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਗੁਹਾਰ ਲਾਈ ਕਿ ਛੇਤੀ ਉਨ੍ਹਾਂ ਦੀ ਧੀ ਦੀ ਲਾਸ਼ ਪੰਜਾਬ ਲਿਆਂਦੀ ਜਾਵੇ। ਉਕਤ ਮ੍ਰਿਤਕਾ ਦੇ ਪਰਿਵਾਰ ਦੀ ਹਾਲਤ ਬਹੁਤ ਚੰਗੀ ਨਹੀਂ ਤੇ ਲੜਕੀ ਦਾ ਇੱਕ ਛੋਟਾ ਭਰਾ ਹੈ।
ਕਾਬਿਲੇਗੌਰ ਹੈ ਕਿ ਕੈਨੇਡਾ ਦੇ ਸ਼ਹਿਰ ਬਰੈਂਪਟਨ ਨੇੜੇ ਹੋਏ ਬੀਤੇ ਜੁਲਾਈ ਮਹੀਨੇ ਵਿੱਚ ਇੱਕ ਸੜਕ ਹਾਦਸੇ ਵਿੱਚ ਗੁਰਦਾਸਪੁਰ ਦੇ ਪਿੰਡ ਸੁੱਖਾ ਚਿੱੜਾ ਦੀ 21 ਸਾਲਾਂ ਲੜਕੀ ਲਖਵਿੰਦਰ ਕੌਰ ਕੋਮਲ ਦੀ ਮੌਤ ਹੋ ਗਈ ਸੀ। ਮ੍ਰਿਤਕ ਲਖਵਿੰਦਰ ਕੌਰ ਕੋਮਲ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਸੁੱਖਾ ਚਿੱੜਾ ਵਿੱਚ ਲਿਆਂਦੀ ਗਈ, ਜਿਥੇ ਨਮ ਅੱਖਾਂ ਨਾਲ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ।
ਇਹ ਵੀ ਪੜ੍ਹੋ : Hemp Plants News: ਹਾਈਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਭੰਗ ਦੇ ਪੌਦਿਆਂ ਨਸ਼ਟ ਕਰਨ ਲਈ ਮੰਗੀ ਰਿਪੋਰਟ