Barnala Crime News: ਭਦੌੜ `ਚ ਲੁੱਟ ਦੀ ਵੱਡੀ ਵਾਰਦਾਤ! ਵਪਾਰੀ ਤੋਂ ਲੱਖ ਰੁਪਏ ਦੀ ਨਕਦੀ ਲੈ ਕੇ ਹੋਏ ਫਰਾਰ
Bhadaur News: ਦੋ ਲੁਟੇਰੇ ਇੱਕ ਵਪਾਰੀ ਤੋਂ ਬੈਗ ਖੋਹ ਕੇ ਫ਼ਰਾਰ ਹੋ ਗਏ ਅਤੇ ਇਸ ਵਿੱਚ ਇਕ ਲੱਖ ਰੁਪਏ ਦੀ ਨਕਦੀ ਵੀ ਸੀ
Barnala Crime News/ਸਤਨਾਮ ਸਿੰਘ: ਕਸਬਾ ਭਦੌੜ 'ਚ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਕਸਬਾ ਭਦੌੜ ਦੇ ਭੀੜਭਾੜ ਵਾਲੇ ਇਲਾਕੇ ਜੈਦ ਮਾਰਕੀਟ 'ਚੋਂ ਦੇਰ ਸ਼ਾਮ ਦੋ ਲੁਟੇਰੇ ਇੱਕ ਵਪਾਰੀ ਤੋਂ ਬੈਗ ਖੋਹ ਕੇ ਫ਼ਰਾਰ ਹੋ ਗਏ ਜਿਸ ''ਚ ਵਪਾਰੀ ਮੁਤਾਬਕ ਲਗਪਗ ਇਕ ਲੱਖ ਰੁਪਏ ਦੀ ਨਕਦੀ ਸੀ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਵਪਾਰੀ ਵਿਨੋਦ ਕੁਮਾਰ ਉਰਫ ਚਾਨੂੰ ਜੋ ਭਦੌੜ ਵਿਖੇ ਬਾਜਾਖਾਨਾ ਰੋਡ 'ਤੇ ਹਾਰਡਵੇੇਅਰ ਦੀ ਦੁਕਾਨ ਚਲਾਉਂਦਾ ਹੈ। ਸ਼ਾਮ ਨੂੰ ਲਗਪਗ 7 ਕੁ ਵਜੇ ਉਹ ਆਪਣੀ ਦੁਕਾਨ ਬੰਦ ਕਰ ਕੇ ਆਪਣੀ ਐਕਟਿਵਾ 'ਤੇ ਘਰ ਵੱਲ ਨੂੰ ਰਵਾਨਾ ਹੋ ਗਿਆ।
ਜਦੋਂ ਉਹ ਆਪਣੇ ਘਰ ਕੋਲ ਪੁੱਜਾ ਤਾਂ ਅੱਗੋਂ ਦੋ ਨੌਜਵਾਨ ਬਾਈਕ ਸਵਾਰ ਖੜ੍ਹੇ ਸਨ ਜਿਨ੍ਹਾਂ ਨੇ ਵਿਨੋਦ ਕੁਮਾਰ ਨੂੰ ਵੇਖ ਕੇ ਆਪਣਾ ਮੋਟਰਸਾਈਕਲ ਸਟਾਰਟ ਕੀਤਾ ਅਤੇ ਉਸ ਨੂੰ ਸਕੂਟਰੀ ਤੇ ਲੰਘਦਾ ਦੇਖ ਧੱਕਾ ਮਾਰ ਦਿੱਤਾ। ਜਿਸ ਕਾਰਨ ਉਸ ਦੀ ਐਕਟਿਵਾ ਸਕੂਟਰੀ ਡਿੱਗ ਪਈ ਅਤੇ ਲੁਟੇਰੇ ਉਸ ਨਾਲ ਹੱਥੋਪਾਈ ਕਰਨ ਲੱਗੇ।
ਇਹ ਵੀ ਪੜ੍ਹੋ: Mukhtar Ansari News: ਮੁਖ਼ਤਾਰ ਅੰਸਾਰੀ ਮਾਮਲੇ 'ਚ ਵੱਡਾ ਅਪਡੇਟ! ਮੌਤ ਦੀ ਹੋਵੇਗੀ ਨਿਆਇਕ ਜਾਂਚ, ਪੁੱਤ ਕੋਰਟ 'ਚ ਪਟੀਸ਼ਨ ਕਰੇਗਾ ਦਾਇਰ
ਇਸੇ ਹੱਥੋਪਾਈ 'ਚ ਉਹ ਰੁਪਇਆਂ ਵਾਲਾ ਬੈਗ ਖੋਹ ਕੇ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ। ਵਿਨੋਦ ਕੁਮਾਰ ਨੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ ਪਰੰਤੂ ਉਸ ਸਮੇਂ ਤੱਕ ਉਹ ਫ਼ਰਾਰ ਹੋ ਚੁੱਕੇ ਸਨ। ਵਿਨੋਦ ਕੁਮਾਰ ਦੇ ਬੇਟੇ ਲਕਸ਼ੇ ਕੁਮਾਰ ਨੇ ਦੱਸਿਆ ਕਿ ਬੈਗ ਵਿੱਚ ਲਗਪਗ ਇਕ ਲੱਖ ਰੁਪਏ ਦੀ ਨਕਦੀ ਸੀ। ਉਸ ਉਪਰੰਤ ਵਪਾਰੀ ਵਰਗ ਇਕੱਠਾ ਹੋ ਕੇ ਥਾਣਾ ਭਦੌੜ ਵਿਖੇ ਪੁੱਜਾ ਜਿੱਥੇ ਰਿਪੋਰਟ ਲਿਖਾਉਂਦਿਆਂ ਇਨਸਾਫ ਦੀ ਮੰਗ ਕੀਤੀ।
ਥਾਣਾ ਭਦੌੜ ਦੇ ਮੁੱਖ ਅਫਸਰ ਐੱਸਐੱਚਓ ਸ਼ੇਰਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਲੁਟੇਰੇ ਜਲਦ ਹੀ ਪੁਲਿਸ ਦੀ ਗ੍ਰਿਫ਼ਤ 'ਚ ਹੋਣਗੇ। ਇਸ ਘਟਨਾਕ੍ਰਮ ਦੀਆਂ ਸੀਸੀਟੀਵੀ ਵੀਡੀਓਜ਼ ਫੁਟੇਜ ਵੀ ਵਾਇਰਲ ਹੋ ਰਹੀਆਂ ਹਨ।
ਇਹ ਵੀ ਪੜ੍ਹੋ: Good Friday 2024: ਅੱਜ ਗੁੱਡ ਫਰਾਈਡੇ ਹੈ, ਈਸਾਈ ਕਿਉਂ ਮਨਾਉਂਦੇ ਇਸ ਨੂੰ ਕਾਲਾ ਦਿਵਸ, ਕੀ ਹੁੰਦਾ ਹੈ ਇਸ ਦਿਨ
ਜਾਣੋ ਪੂਰਾ ਮਾਮਲਾ
ਜਾਣਕਾਰੀ ਅਨੁਸਾਰ ਵਪਾਰੀ ਵਿਨੋਦ ਕੁਮਾਰ ਉਰਫ ਚਾਨੂੰ ਜੋ ਬਾਜਾਖਾਨਾ ਰੋਡ 'ਤੇ ਨਿਊ ਅਗਰਵਾਲ ਹਾਰਡਵੇੇਅਰ ਦੀ ਦੁਕਾਨ ਚਲਾਉਂਦਾ ਹੈ। ਸ਼ਾਮ ਨੂੰ ਲਗਪਗ 7 ਕੁ ਵਜੇ ਉਹ ਆਪਣੀ ਦੁਕਾਨ ਬੰਦ ਕਰ ਕੇ ਆਪਣੀ ਐਕਟਿਵਾ 'ਤੇ ਘਰ ਵੱਲ ਨੂੰ ਰਵਾਨਾ ਹੋ ਗਿਆ। ਜਦੋਂ ਉਹ ਆਪਣੇ ਘਰ ਜੈਦ ਮਾਰਕੀਟ ਕੋਲ ਪੁੱਜਾ ਤਾਂ ਅੱਗੋਂ ਦੋ ਨੌਜਵਾਨ ਬਾਈਕ ਸਵਾਰ ਖੜ੍ਹੇ ਸਨ ਜਿਨ੍ਹਾਂ ਨੇ ਵਿਨੋਦ ਕੁਮਾਰ ਨੂੰ ਵੇਖ ਕੇ ਆਪਣਾ ਮੋਟਰਸਾਈਕਲ ਸਟਾਰਟ ਕੀਤਾ ਅਤੇ ਉਸ ਦੀ ਸਕੂਟਰੀ 'ਚ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੀ ਐਕਟਿਵਾ ਸਕੂਟਰੀ ਡਿੱਗ ਪਈ ਅਤੇ ਲੁਟੇਰੇ ਉਸ ਨਾਲ ਹੱਥੋਪਾਈ ਕਰਨ ਲੱਗੇ। ਬੈਗ ਵਿੱਚ ਲਗਪਗ ਇਕ ਲੱਖ ਰੁਪਏ ਦੀ ਨਕਦੀ ਸੀ। ਰੁਪਇਆਂ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ ।