Barnala News: ਬਰਨਾਲਾ ਗੈਂਗਵਾਰ ਮਾਮਲਾ; ਪੁਲਿਸ ਨੇ ਗੈਂਗ ਦੇ 5 ਗੁਰਗਿਆਂ ਨੂੰ ਕੀਤਾ ਗ੍ਰਿਫ਼ਤਾਰ
Barnala News: ਬੀਤੀ 3 ਅਕਤੂਬਰ ਨੂੰ ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਉਤੇ ਨਜ਼ਦੀਕੀ ਪਿੰਡ ਹੰਡਿਆਇਆ ਕੋਲ ਦੋ ਗੁੰਡਾ ਅਪਰਾਧੀ ਗਿਰੋਹਾਂ ਵਿੱਚ ਆਪਸੀ ਖੂਨੀ ਝੜਪ ਹੋ ਗਈ ਸੀ।
Barnala News: ਬੀਤੀ 3 ਅਕਤੂਬਰ ਨੂੰ ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਉਤੇ ਨਜ਼ਦੀਕੀ ਪਿੰਡ ਹੰਡਿਆਇਆ ਕੋਲ ਦੋ ਗੁੰਡਾ ਅਪਰਾਧੀ ਗਿਰੋਹਾਂ ਵਿੱਚ ਆਪਸੀ ਖੂਨੀ ਝੜਪ ਹੋ ਗਈ ਸੀ, ਜਿਸ ਵਿੱਚ ਪੁਲਿਸ ਪ੍ਰਸ਼ਾਸਨ ਨੇ ਗਿਰੋਹ ਦੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ।
ਇਸ ਨੂੰ ਲੈ ਕੇ ਅੱਜ ਬਰਨਾਲਾ ਐਸਐਸਪੀ ਸੰਦੀਪ ਮਲਿਕ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਬੀਤੀ 3 ਅਕਤੂਬਰ ਨੂੰ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ਉਤੇ ਪੁਲਿਸ ਪ੍ਰਸ਼ਾਸਨ ਵੱਲੋਂ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਅਪਰਾਧੀ ਗਿਰੋਹ ਦੇ 5 ਗੁਰਗਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਤੇਜ਼ਧਾਰ ਹਥਿਆਰ ਅਤੇ ਇਕ ਪਿਸਤੌਲ 32 ਬੋਰ ਅਤੇ 115 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਹਨ।
ਉਨ੍ਹਾਂ ਨੇ ਦੱਸਿਆ ਕਿ ਦੋ ਗੁੱਟਾਂ ਦੀ ਅਦਾਲਤ ਵਿੱਚ ਪੇਸ਼ੀ ਸੀ ਅਤੇ ਵਾਪਸੀ ਦੌਰਾਨ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਝੜਪ ਹੋ ਗਈ ਅਤੇ ਉਨ੍ਹਾਂ ਵਿੱਚ ਖੂਨੀ ਤਕਰਾਰ ਵੀ ਹੋਈ ਸੀ। ਇਸ ਝੜਪ ਦੌਰਾਨ ਤੇਜ਼ਧਾਰ ਹਥਿਆਰ ਅਤੇ ਚਸ਼ਮੀਦਦਾਂ ਮੁਤਾਬਕ ਗੋਲੀ ਵੀ ਚੱਲੀ ਸੀ। ਪੁਲਿਸ ਨੇ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਜਾਂਚ ਕਰ ਰਹੀ ਹੈ ਅਤੇ ਅੱਗੇ ਵੱਡੇ-ਵੱਡੇ ਖੁਲਾਸੇ ਹੋਣ ਦਾ ਦਾਅਵਾ ਕਰ ਰਹੀ ਹੈ।
ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਵਿੱਚ ਡੀਜੀਪੀ ਪੰਜਾਬ ਦੋਬਾਰਾ ਰਾਜ ਵਿੱਚ ਫੈਲੇ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਮੁਹਿੰਮ ਅਧੀਨ ਅੱਜ ਬਰਨਾਲਾ ਪੁਲਿਸ ਨੇ ਇੱਕ ਗੈਂਗ ਦਾ ਪਰਦਾਫਾਸ਼ ਕੀਤਾ। ਇਹ ਗੈਂਗ ਲੋਕਾਂ ਨਾਲ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।
ਇਹ ਵੀ ਪੜ੍ਹੋ : CM Bhagwant Mann: ਮੁੱਖ ਮੰਤਰੀ ਵੱਲੋਂ ਰਾਈਸ ਮਿੱਲਰਜ਼ ਐਸੋਸੀਏਸ਼ਨ ਨਾਲ ਮੀਟਿੰਗ; ਝੋਨੇ ਦੀ ਖਰੀਦ ਲਈ ਅਹਿਮ ਫ਼ੈਸਲੇ ਲਏ
ਇਸ ਗੈਂਗ ਦੇ ਗੁਰਗੇ ਪੰਜਾਬ ਕੋਨੇ-ਕੋਨੇ ਵਿਚ ਪੈਟਰੋਲ ਪੰਪ, ਸ਼ਰਾਬ ਦੇ ਠਕੇ, ਘਰਾਂ ਵਿਚ ਚੋਰੀਆਂ, ਰਾਹਾਗੀਰਾਂ ਨਾਲ ਲੁੱਟ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਅਤੇ ਗ੍ਰਿਫਤਾਰ ਮੁਲਜ਼ਮਾਂ ਦੇ ਵਿਰੁੱਧ ਪਹਿਲਾਂ ਕਈ ਸੰਗੀਨ ਮੁਕੱਦਮੇ ਦਰਜ ਹਨ ਅਤੇ ਇਸ ਗੈਂਗ ਦੇ ਚਾਰ ਲੋਕਾਂ ਦੇ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Haryana Elections 2024 Voting Live Updates: ਹਰਿਆਣਾ ਵਿਧਾਨ ਸਭਾ ਚੋਣਾਂ 'ਚ 5 ਵਜੇ ਤੱਕ 61 ਫ਼ੀਸਦੀ ਵੋਟਿੰਗ