Barnala News: ਮਾਣ ਵਾਲੀ ਗੱਲ! ਬਰਨਾਲਾ ਦਾ ਨੌਜਵਾਨ ਬ੍ਰਿਟਿਸ਼ ਆਰਮੀ `ਚ ਹੋਇਆ ਭਰਤੀ
Barnala News: ਛੋਟੀ ਉਮਰੇ ਸਿਰ ਤੋਂ ਪਿਤਾ ਦਾ ਹੱਥ ਉੱਠ ਗਿਆ ਸੀ। ਇਹ ਕਿਸਾਨਾਂ ਲਈ ਮਾਣ ਵਾਲੀ ਗੱਲ ਹੈ ਕਿ ਕਿਸਾਨ ਦਾ ਪੁੱਤ ਇੰਗਲੈਂਡ ਦੀ ਫ਼ੌਜ ’ਚ ਭਰਤੀ ਹੋਇਆ ਹੈ।
Barnala News/ਦਵਿੰਦਰ ਸ਼ਰਮਾ: ਹਲਕਾ ਮਹਿਲ ਕਲਾਂ, ਬਰਨਾਲਾ ਦੇ ਪਿੰਡ ਪੰਡੋਰੀ ਦੇ ਜੰਮਪਲ ਦਵਿੰਦਰ ਸਿੰਘ ਬੋਪਾਰਾਏ ਦੇ ਅੰਗਰੇਜ਼ ਫੌਜ ਵਿੱਚ ਭਰਤੀ ਹੋਣ ਦੀ ਖ਼ਬਰ ਸੁਣਦਿਆਂ ਹੀ ਆਸ-ਪਾਸ ਦੇ ਇਲਾਕੇ ਦੇ ਲੋਕ ਵਧਾਈ ਦੇਣ ਲਈ ਘਰ-ਘਰ ਪਹੁੰਚ ਰਹੇ ਹਨ ਅਤੇ ਪਰਿਵਾਰ ਖੁਸ਼ ਹੈ। ਇਸ ਮੌਕੇ 'ਤੇ ਫੌਜੀ ਦਵਿੰਦਰ ਸਿੰਘ ਫੌਜੀ ਦੀ ਮਾਤਾ ਅਤੇ ਮਾਸੀ ਨੇ ਆਪਣੇ ਪਰਿਵਾਰ ਅਤੇ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਜਦੋਂ ਦਵਿੰਦਰ ਸਿਰਫ 5 ਸਾਲ ਦਾ ਸੀ ਤਾਂ ਉਸ ਦੇ ਪਿਤਾ ਦੀ ਕੈਂਸਰ ਨਾਲ ਜੂਝਦੇ ਹੋਏ ਮੌਤ ਹੋ ਗਈ ਸੀ।
ਇਸ ਦੌਰਾਨ ਦੇਵੇਂਦਰ ਦੇ ਚਾਚੇ ਦੀ ਵੀ ਇਕ ਦੁਰਘਟਨਾ 'ਚ ਮੌਤ ਹੋ ਗਈ ਸੀ ਅਤੇ ਉਸ ਤੋਂ ਬਾਅਦ ਅਸੀਂ ਦੋਵੇਂ ਭੈਣ-ਭਰਾ ਨੇ ਮਿਲ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ ਸੀ ਅਤੇ ਅਸੀਂ ਇਕ 'ਤੇ ਖੇਤੀ ਡੇਢ ਏਕੜ ਜ਼ਮੀਨ ਵਿੱਚ ਕਰਦੇ ਹਾਂ ਅਤੇ ਆਂਗਣਵਾੜੀ ਵਿੱਚ ਕੰਮ ਕਰਕੇ, ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਅਤੇ ਅੱਜ ਜੇਕਰ ਬੱਚੇ ਸਫਲ ਹੋ ਜਾਂਦੇ ਹਨ ਤਾਂ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ।
ਇਹ ਵੀ ਪੜ੍ਹੋ: Farmers Protest Update: ਕਿਸਾਨਾਂ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ, ਮਰਨ ਵਰਤ ਸੰਬੰਧੀ ਸੁਣਾ ਸਕਦੀ ਫੈਸਲਾ
ਸਿਪਾਹੀ ਦਵਿੰਦਰ ਸਿੰਘ ਦੇ ਵੱਡੇ ਭਰਾ ਹਰਮਨਜੋਤ ਨੇ ਖੁਸ਼ੀ ਨਾਲ ਦੱਸਿਆ ਕਿ ਉਸ ਦਾ ਛੋਟਾ ਭਰਾ ਬਹੁਤ ਹੀ ਮਿਹਨਤੀ ਅਤੇ ਪੜ੍ਹਾਈ ਵਿੱਚ ਚੰਗਾ ਸੀ ਅਤੇ ਦਵਿੰਦਰ ਸਿੰਘ ਬਚਪਨ ਤੋਂ ਹੀ ਕਬੱਡੀ ਅਤੇ ਵਾਲੀਬਾਲ ਦਾ ਚੰਗਾ ਖਿਡਾਰੀ ਸੀ ਅਤੇ ਉਸ ਨੇ ਆਪਣੀ ਮਿਹਨਤ ਸਦਕਾ ਕਬੱਡੀ ਅਤੇ ਵਾਲੀਬਾਲ ਵਿੱਚ ਕਈ ਖਿਤਾਬ ਅਤੇ ਟਰਾਫੀਆਂ ਜਿੱਤੀਆਂ ਹਨ ਅਤੇ ਆਪਣੀ ਲਗਨ ਸਦਕਾ ਉਸ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਬਾਕੀ ਦੀ ਪੜ੍ਹਾਈ ਲਈ ਉਸ ਨੂੰ ਸਟੱਡੀ ਵੀਜ਼ੇ 'ਤੇ ਇੰਗਲੈਂਡ ਭੇਜ ਦਿੱਤਾ ਗਿਆ ਜਿਸ ਵਿਚ ਦਵਿੰਦਰ ਸਿੰਘ ਨੇ ਅਪਲਾਈ ਕੀਤਾ ਅਤੇ ਅੱਜ ਉਹ ਇੰਗਲੈਂਡ ਦੀ ਫੌਜ 'ਚ ਭਰਤੀ ਹੋ ਗਿਆ ਹੈ ਅਤੇ ਸੂਚਨਾ ਮਿਲਦੇ ਹੀ ਪੂਰੇ ਪਿੰਡ ਅਤੇ ਪਰਿਵਾਰ 'ਚ ਖੁਸ਼ੀ ਅਤੇ ਮਾਣ ਦਾ ਮਾਹੌਲ ਹੈ ਅਤੇ ਅੱਜ ਉਹ ਉੱਥੋਂ ਫੌਜ ਦੀ ਪ੍ਰੀਖਿਆ 'ਚ ਪਾਸ ਹੋ ਕੇ ਫੌਜ 'ਚ ਭਰਤੀ ਹੋ ਗਿਆ ਹੈ, ਜਿਸ ਕਾਰਨ ਅੱਜ ਸਾਡੇ ਪਰਿਵਾਰ ਨੇ ਸਾਡੇ ਪਿੰਡ ਦਾ ਨਾਮ ਉੱਚਾ ਕੀਤਾ ਹੈ।
ਇਸ ਮੌਕੇ ਪਿੰਡ ਦੇ ਪੰਚ ਨੇ ਵੀ ਇਸ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅੱਜ ਇਸ ਪਰਿਵਾਰ ਦੇ ਬੱਚਿਆਂ ਦੀ ਬਦੌਲਤ ਹੀ ਪਿੰਡ ਦਾ ਨਾਮ ਪੂਰੇ ਪੰਜਾਬ ਵਿੱਚ ਉੱਚਾ ਚੁੱਕਿਆ ਜਾ ਰਿਹਾ ਹੈ ਅਤੇ ਇਸ ਪਰਿਵਾਰ ਨੇ ਹਮੇਸ਼ਾ ਹੀ ਪਿੰਡ ਵਿੱਚ ਪਿਆਰ ਅਤੇ ਏਕਤਾ ਦਿਖਾਈ ਹੈ ਅਤੇ ਹਰ ਪਰਿਵਾਰ ਵਿੱਚ ਉਹਨਾਂ ਨੂੰ ਪੂਰਾ ਸਤਿਕਾਰ ਵੀ ਦਿੱਤਾ ਜਾਂਦਾ ਹੈ।