Batala News/ਨੀਤੀਨ ਲੂਖਰਾ: ਪੰਜਾਬ ਦੇ ਬਟਾਲਾ 'ਚ ਮਹਿਲਾ ਪੁਲਿਸ ਅਧਿਕਾਰੀ ਅਤੇ ਉਸਦੇ ਪਰਿਵਾਰ ਵੱਲੋਂ ਆਪਣੇ ਗੁਆਂਡ ਰਹਿੰਦੇ ਸਾਬਕਾ ਫੌਜੀ ਦੇ ਆਪਸੀ ਝਗੜੇ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ।  ਇਹ ਵੀਡੀਓ ਹਰ ਮੀਡੀਆ ਪਲੇਟਫਾਰਮ ਉੱਤੇ ਪ੍ਰਮੁਖਤਾ ਨਾਲ ਚੱਲੀ। ਉਥੇ ਹੀ ਇਸ ਮਾਮਲੇ ਵਿੱਚ ਦੋਵਾਂ ਧਿਰਾਂ ਵੱਲੋਂ ਪੁਲਿਸ ਵਿੱਚ ਸ਼ਿਕਾਇਤ ਦਿੱਤੀ ਗਈ ਹੈ ਜਿਸ ਦੀ ਜਾਂਚ ਚੱਲ ਰਹੀ ਹੈ। ਲੇਕਿਨ ਹੁਣ ਉਕਤ ਮਹਿਲਾ ਪੁਲਿਸ ਅਧਿਕਾਰੀ ਕੁਲਵਿੰਦਰ ਕੌਰ ਨੇ ਵੀ ਕੈਮਰੇ ਸਾਹਮਣੇ ਆ ਕੇ ਝਗੜੇ ਅਤੇ ਵੀਡੀਓ ਦੀ ਅਸਲ ਸਚਾਈ ਦੱਸੀ ਹੈ। 


COMMERCIAL BREAK
SCROLL TO CONTINUE READING

ਮਾਮਲਾ ਬਟਾਲਾ ਦੇ ਦਸ਼ਮੇਸ਼ ਨਗਰ ਦਾ ਹੈ ਜਿੱਥੇ ਦੇ ਰਹਿਣ ਵਾਲੇ ਸਾਬਕਾ ਫ਼ੌਜੀ ਪ੍ਰੇਮ ਸਿੰਘ ਅਤੇ ਉਸਦੀ ਪਤਨੀ ਕਵਲਪ੍ਰੀਤ ਕੌਰ ਨੇ ਦੱਸਿਆ ਸੀ ਕਿ ਉਹਨਾਂ ਦੇ ਗੁਆਂਡ ਰਹਿ ਰਹੀ ਇੱਕ ਮਹਿਲਾ ਪੁਲਿਸ ਅਧਿਕਾਰੀ ਕੁਲਵਿੰਦਰ ਕੌਰ ਨਾਲ ਮਹਿਜ਼ ਗੱਡੀ ਘਰ ਤੋਂ ਬਾਹਰ ਕਰਦੇ ਗੱਲਬਾਤ ਹੋਈ ਸੀ ਜਿਸ ਉੱਤੇ ਉਕਤ ਮਹਿਲਾ ਪੁਲਿਸ ਅਧਿਕਾਰੀ ਨੇ ਫ਼ੌਜੀ ਪ੍ਰੇਮ ਸਿੰਘ ਨੂੰ ਕਰੈਕ ਫ਼ੌਜੀ ਆਖਿਆ ਤਾਂ ਫ਼ੌਜੀ ਦੇ ਬੇਟੇ ਨੇ ਇਸ ਦਾ ਇਤਰਾਜ਼ ਜਤਾਇਆ। ਉਥੇ ਹੀ ਪ੍ਰੇਮ ਸਿੰਘ ਅਤੇ ਉਸਦੀ ਪਤਨੀ ਨੇ ਆਰੋਪ ਲਗਾਇਆ ਕੀ ਗੱਲਬਾਤ ਮਾਮੂਲੀ ਸੀ ਲੇਕਿਨ ਉਕਤ ਪੁਲਿਸ ਅਧਿਕਾਰੀ ਨੇ ਆਪਣੀ ਵਰਦੀ ਦਾ ਨਜਾਇਜ਼ ਫ਼ਾਇਦਾ ਲੈਂਦੇ ਹੋਏ ਪਹਿਲਾ ਉਹਨਾਂ ਦੇ ਬੇਟੇ ਉੱਤੇ ਹਮਲਾ ਕੀਤਾ ਅਤੇ ਪ੍ਰੇਮ ਸਿੰਘ ਦਾ ਕਹਿਣਾ ਹੈ ਕੀ ਉਸ ਤੋਂ ਬਾਅਦ ਉਕਤ ਪੁਲਿਸ ਅਧਕਾਰੀ ਦੇ ਪੂਰੇ ਪਰਿਵਾਰ ਨੇ ਉਸ ਉੱਤੇ ਹਮਲਾ ਕੀਤਾ ਅਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਇੱਥੋ ਤਕ ਕੀ ਉਸ ਨੂੰ ਆਪਣੇ ਘਰ ਜ਼ਬਰਦਸਤੀ ਲੈ ਗਏ ਅਤੇ ਸਾਰਿਆ ਨੇ ਕੁੱਟਿਆ ਅਤੇ ਇਸ ਸਾਰੀ ਘਟਨਾ ਦੀ ਵੀਡੀਓ ਵੀ ਸਾਮਣੇ ਆਈ ਹੈ। 


ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
 


ਓਥੇ ਹੀ ਉਕਤ ਮਹਿਲਾ ਪੁਲਿਸ ਅਧਿਕਾਰੀ ਕੁਲਵਿੰਦਰ ਕੌਰ ਨੇ ਕੈਮਰੇ ਸਾਹਮਣੇ ਆ ਕੇ ਝਗੜੇ ਅਤੇ ਵੀਡੀਓ ਦੀ ਅਸਲ ਸਚਾਈ ਦੱਸੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕੇ ਇਹ ਝਗੜਾ ਅਤੇ ਵੀਡੀਓ 6 ਅਗਸਤ ਦੀ ਹੈ ਓਹਨਾ ਕਿਹਾ ਕਿ ਉਹ ਆਪਣੇ ਘਰ ਇੱਕਲੀ ਰਹਿੰਦੀ ਹੈ ਉਸਦੀਆਂ ਦੋ ਬੇਟੀਆਂ ਹਨ ਜੋ ਵਿਆਹੀਆਂ ਹੋਈਆਂ ਹਨ ਉਸਦੀ ਇਕ ਬੇਟੀ ਉਸਦੇ ਕੋਲ ਆਈ ਹੋਈ ਸੀ 6 ਅਗਸਤ ਨੂੰ ਉਹ ਆਪਣੀ ਡਿਊਟੀ ਤੋਂ ਜਦੋ ਵਾਪਿਸ ਆਈ ਤਾਂ ਉਸਨੇ ਦੇਖਿਆ ਕਿ ਉਕਤ ਫੌਜੀ ਉਸਦੀ ਪਤਨੀ ਉਸਦੀ ਬੇਟੀ ਨਾਲ ਝਗੜ ਰਹੇ ਸੀ। ਉਸਦੀ ਬੇਟੀ ਨੇ ਦੱਸਿਆ ਕਿ ਉਹ ਜਦੋਂ ਆਪਣੀ ਗੱਡੀ ਘਰ ਤੋਂ ਬਾਹਰ ਕੱਢ ਰਹੀ ਸੀ ਤੇ ਸਾਬਕਾ ਫੌਜੀ ਗਲੀ ਵਿਚ ਹੀ ਆਪਣੀ ਗੱਡੀ ਵਿਚ ਬੈਠਾ ਆਪਣੀ ਪਤਨੀ ਨਾਲ ਗਲਤ ਹਰਕਤਾਂ ਕਰ ਰਿਹਾ ਸੀ ਜਿਸਨੂੰ ਦੇਖਦੇ ਹੋਏ ਉਸਦੀ ਬੇਟੀ ਨੇ ਰੋਕਿਆ ਜਿਸ ਨੂੰ ਲੈਕੇ ਫੌਜੀ ਅਤੇ ਉਸਦੀ ਪਤਨੀ ਓਹਨਾ ਨਾਲ ਝਗੜਨ ਲੱਗ ਪਏ ਉਸਨੇ ਝਗੜਾ ਮੁਕਾਉਣ ਲਈ ਵਿਚ ਪੈ ਕੇ ਸਮਝਾਇਆ ਤੇ ਆਪਣੇ ਆਪਣੇ ਘਰੇ ਚਲੇ ਗਏ ਉਸ ਤੋਂ ਬਾਅਦ ਸਾਬਕਾ ਫੌਜੀ ਨੇ ਸ਼ਰਾਬੀ ਹਾਲਾਤ ਵਿਚ ਉਹਨਾਂ ਦੇ ਘਰ ਆਕੇ ਉਸ ਉਤੇ ਹਮਲਾ ਕਰ ਦਿੱਤਾ ਜਿਸਤੋ ਬਾਅਦ ਇਹ ਝਗੜਾ ਹੋਰ ਵੱਧ ਗਿਆ ਅਤੇ ਆਂਢ ਗੁਆਂਢ ਦੇ ਲੋਕ ਵੀ ਕੁਲਵਿੰਦਰ ਕੌਰ ਦੀ ਹਮਾਇਤ ਵਿੱਚ ਆ ਗਏ ਉਸਤੋਂ ਬਾਅਦ ਉਹਨਾਂ ਪੁਲਿਸ ਸ਼ਿਕਾਇਤ ਕੀਤੀ ਅਤੇ ਉਸ ਸ਼ਿਕਾਇਤ ਤੋਂ ਬਾਅਦ ਸਾਬਕਾ ਫੌਜੀ ਰਾਜੀਨਾਮੇ ਵਾਸਤੇ ਓਹਨਾ ਉੱਤੇ ਦਬਾਅ ਬਣਾਉਂਦਾ ਰਿਹਾ ਲੇਕਿਨ ਅਸੀਂ ਰਾਜੀਨਾਮਾ ਨਹੀਂ ਕੀਤਾ ਤੇ ਫਿਰ ਉਸਤੋਂ ਬਾਅਦ ਝਗੜੇ ਦੌਰਾਨ ਫੌਜੀ ਦੇ ਬੇਟੇ ਵਲੋਂ ਬਣਾਈ ਗਈ ਵੀਡੀਓ ਨੂੰ ਗਲਤ ਤਰੀਕੇ ਨਾਲ ਪੇਸ਼ ਕਰਦੇ ਹੋਏ ਵਾਇਰਲ ਕਰ ਦਿੱਤਾ ਕੁਲਵਿੰਦਰ ਕੌਰ ਨੇ ਕਿਹਾ ਕਿ ਉਹਨਾਂ ਨੂੰ ਕਾਨੂੰਨ ਤੇ ਵਿਸ਼ਵਾਸ਼ ਹੈ ਕਾਨੂੰਨ ਉਹਨਾਂ ਨੂੰ ਇਨਸਾਫ ਦੇਵੇਗਾ।


ਉਧਰ ਇਸ ਮਾਮਲੇ 'ਚ ਪੁਲਿਸ ਥਾਣਾ ਸਿਵਿਲ ਲਾਈਨ ਦੇ ਪੁਲਿਸ ਚੌਕੀ ਸਿੰਬਲ ਦੇ ਇੰਚਾਰਜ ਅਸੋਕ ਕੁਮਾਰ ਨੇ ਦੱਸਿਆ ਕੀ ਉਹਨਾਂ ਕੋਲ ਇਸ ਮਾਮਲੇ ਚ ਦੋਵਾਂ ਧਿਰਾ ਦੀ ਸ਼ਕਾਇਤ ਆਈ ਹੈ ਅਤੇ ਇਸ ਮਾਮਲੇ ਚ ਸਾਬਕਾ ਫ਼ੌਜੀ ਅਤੇ ਉਹਨਾਂ ਦੀ ਇਕ ਮਹਿਲਾ ਪੁਲਿਸ ਅਧਕਾਰੀ ਦੇ ਪਰਿਵਾਰ ਦਾ ਮਹਿਜ ਗੱਡੀ ਲਾਉਣ ਨੂੰ ਲੈਕੇ ਝਗੜਾ ਹੋਇਆ ਸੀ ਅਤੇ ਉਹਨਾਂ ਵਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਥੇ ਹੀ ਉਹਨਾਂ ਦੱਸਿਆ ਕੀ ਇਸ ਤਕਰਾਰ ਦੀਆ ਕੁਝ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਹਨ ਜਿਸ ਨੂੰ ਲੈਕੇ ਉਹਨਾਂ ਵਲੋ ਮਾਮਲੇ ਦੀ ਜਾਂਚ ਕਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।