Batala News/ਨੀਤੀਨ ਲੂਥਰਾ: ਜ਼ਿਲ੍ਹੇ ਦੀ ਸ੍ਰੀ ਹਰਗੋਬਿੰਦਪੁਰ ਨਗਰ ਕੌਂਸਿਲ ਦੇ ਵਿੱਚ ਨਗਰ ਕੌਂਸਿਲ ਪ੍ਰਧਾਨ ਨਵਦੀਪ ਪੰਨੂ ਅਤੇ ਐਮ ਸੀ ਸਮੇਤ ਸ੍ਰੀ ਹਰਗੋਬਿੰਦਪੁਰ ਦੇ ਵਾਸੀਆਂ ਦੇ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ ਦੇ ਦੌਰਾਨ ਨਜਾਇਜ਼ ਪਰਚਿਆਂ ਤੋਂ ਤੰਗ ਅਤੇ ਸਿਆਸੀ ਦਬਾਅ ਕਾਰਨ ਪੁਲਿਸ ਦੀ ਧੱਕੇਸ਼ਾਹੀ ਦੇ ਵਿਰੁੱਧ ਪ੍ਰੈਸ ਵਾਰਤਾ ਵਿੱਚ ਪਹੁੰਚੀਆਂ ਬੀਬੀਆਂ ਵਲੋਂ ਐਮ ਐਲ ਏ ਸ੍ਰੀ ਹਰਗੋਬਿੰਦਪੁਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਕੈਮਰੇ ਸਾਹਮਣੇ ਜੰਮ ਕੇ ਭੜਾਸ ਕੱਢੀ । ਇਸ ਮੌਕੇ ਜਿਥੇ ਨਗਰ ਕੌਂਸਿਲ ਪ੍ਰਧਾਨ ਨਵਦੀਪ ਪੰਨੂ ਨੇ ਕਿਹਾ ਕੇ ਐਮ ਸੀ ਗੁਰਪ੍ਰੀਤ ਸਿੰਘ ਦੇ ਖਿਲਾਫ਼ ਸਿਆਸੀ ਸਹਿ ਤੇ ਪੁਲਿਸ ਵੱਲੋਂ ਗਲਤ ਤਰੀਕੇ ਨਾਲ ਕੇਸ ਦਰਜ ਕਰਦੇ ਹੋਏ ਇਮਾਨਦਾਰ ਐਮ ਸੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਓਥੇ ਹੀ ਨਗਰ ਕੌਂਸਿਲ ਅਧੀਨ ਸ੍ਰੀ ਹਰਗੋਬਿੰਦਪੁਰ ਵਿੱਚ ਚੱਲ ਰਹੇ ਲੋਕ ਭਲਾਈ ਦੇ ਵਿਕਾਸ ਕਾਰਜਾਂ ਨੂੰ ਵੀ ਰੋਕਿਆ ਜਾ ਰਿਹਾ ਹੈ।


COMMERCIAL BREAK
SCROLL TO CONTINUE READING

ਉਹਨਾਂ ਕਿਹਾ ਕਿ ਸ੍ਰੀ ਹਰਗੋਬਿੰਦਪੁਰ ਪੁਲਿਸ ਸਿਆਸੀ ਸਹਿ ਤੇ ਨਜ਼ਾਇਜ ਕੇਸ ਦਰਜ ਕਰ ਰਹੀ ਹੈ। ਓਹਨਾਂ ਕਿਹਾ ਕਿ ਐਮ ਸੀ ਗੁਰਪ੍ਰੀਤ ਸਿੰਘ ਉੱਤੇ ਮਾਈਨਿੰਗ ਦਾ ਗਲਤ ਤਰੀਕੇ ਨਾਲ ਕੇਸ ਤਾਂ ਦਰਜ ਕਰ ਦਿੱਤਾ ਲੇਕਿਨ ਸ੍ਰੀ ਹਰਗੋਬਿੰਦਪੁਰ ਦੇ ਕੁਝ ਪਿੰਡਾਂ ਵਿੱਚ ਅਜੇ ਵੀ ਨਜਾਇਜ਼ ਮਾਇਨਿੰਗ ਚੱਲ ਰਹੀ ਹੈ। ਉਹਨਾਂ ਖਿਲਾਫ਼ ਕਿਉਂ ਨਹੀਂ ਕੇਸ ਦਰਜ ਕੀਤੇ ਜਾ ਰਹੇ। ਉਹਨਾਂ ਨੂੰ ਪੁਲਿਸ ਕਿਉਂ ਨਹੀਂ ਕਾਬੂ ਕਰ ਰਹੀ ਨਾਲ ਹੀ ਉਹਨਾਂ ਸੀ ਸੀ ਟੀ ਵੀ ਦਿੰਦੇ ਹੋਏ ਕਿਹਾ ਕਿ ਦੇਰ ਰਾਤ ਐਮ ਸੀ ਗੁਰਪ੍ਰੀਤ ਦੇ ਘਰ ਦੇ ਸਾਹਮਣੇ ਐਮ ਐਲ ਏ ਦੀ ਪਾਇਲਟ ਜਿਪਸੀ ਅਤੇ ਕਾਲੇ ਰੰਗ ਦੀ ਹਰਿਆਣਾ ਨੰਬਰ ਗੱਡੀ ਬਿਨਾਂ ਵਜ੍ਹਾ ਹੂਟਰ ਮਾਰ ਕੇ ਗੁਰਪ੍ਰੀਤ ਐਮ ਸੀ ਦੇ ਪਰਿਵਾਰ ਨੂੰ ਡਰਾ ਧਮਕਾ ਰਹੇ ਸੀ। ਓਹਨਾਂ ਕਿਹਾ ਕਿ ਜੇਕਰ ਪੁਲਿਸ ਵਲੋਂ ਤਿੰਨ ਦਿਨ ਦੇ ਅੰਦਰ- ਅੰਦਰ ਇਹ ਕੇਸ ਰੱਦ ਨਾ ਕੀਤਾ ਗਿਆ ਅਤੇ ਅਸਲ ਵਿੱਚ ਮਾਇਨਿੰਗ ਕਰਨ ਵਾਲਿਆਂ ਖਿਲਾਫ਼ ਕੇਸ ਦਰਜ ਨਾ ਕੀਤਾ ਤੇ ਸ੍ਰੀ ਹਰਗੋਬਿੰਦਪੁਰ ਦੇ ਚੌਂਕ ਅਣਮਿੱਥੇ ਸਮੇਂ ਲਈ ਜਾਮ ਕੀਤੇ ਜਾਣਗੇ। 


ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
 


ਓਥੇ ਹੀ ਐਮ ਐਲ ਏ ਸ੍ਰੀ ਹਰਗੋਬਿੰਦਪੁਰ ਐਡਵੋਕੇਟ ਅਮਰਪਾਲ ਸਿੰਘ ਨੇ ਇਹਨਾਂ ਸਾਰੇ ਅਰੋਪਾ ਨੂੰ ਨਕਾਰਦੇ ਹੋਏ ਕਿਹਾ ਕਿ ਜੋ ਵੀ ਕੇਸ ਦਰਜ ਹੋਏ ਹਨ ਉਹ ਕਿਸੇ ਵੀ ਸਿਆਸੀ ਦਬਾਅ ਹੇਠ ਦਰਜ ਨਹੀਂ ਹੋਏ ਅਤੇ ਨਾ ਹੀ ਗਲਤ ਤਰੀਕੇ ਨਾਲ ਦਰਜ ਹੋਏ ਹਨ ਓਹਨਾ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੇ ਪੂਰੀ ਤਫਤੀਸ਼ ਕਰਦੇ ਹੋਏ ਕਾਨੂੰਨੀ ਦਾਇਰੇ ਵਿਚ ਰਹਿ ਕੇ ਦਰਜ ਕੀਤੇ ਹਨ ਬਾਕੀ ਜਿਸ ਵੀ ਜਗ੍ਹਾ ਨਜਾਇਜ਼ ਮਾਈਨਿੰਗ ਹੋ ਰਹੀ ਹੈ ਓਥੇ ਵੀ ਜਾਂਚ ਕਰਦੇ ਹੋਏ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਨਾਲ ਹੀ ਓਹਨਾਂ ਬੀਬੀਆਂ ਵਲੋਂ ਭੱਦੀ ਸ਼ਬਦਾਵਲੀ ਇਸਤੇਮਾਲ ਕਰਨ ਨੂੰ ਲੈਕੇ ਕਿਹਾ ਕਿ ਬਣਦੀ ਕਾਰਵਾਈ ਕਰਵਾਈ ਜਾਵੇਗੀ।


ਓਥੇ ਹੀ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਐਸ ਐਚ ਓ ਬਿਕਰਮ ਸਿੰਘ ਨੇ ਕਿਹਾ ਕਿ ਨਜਾਇਜ਼ ਮਾਇਨਿਗ ਦੀ ਇਤਲਾਹ ਮਿਲਣ ਤੇ ਮੌਕੇ ਤੇ ਜਾ ਕੇ ਮਾਇਨਿਗ ਵਿਭਾਗ ਦੇ ਅਧਿਕਾਰੀ ਸਾਹਮਣੇ ਜਾਂਚ ਕਰਨ ਤੋਂ ਬਾਅਦ ਸਾਹਮਣੇ ਆਇਆ ਕੇ ਜੋ ਮਾਇਨਿਗ ਹੋ ਰਹੀ ਸੀ ਉਹ ਗਲਤ ਤਰੀਕੇ ਨਾਲ ਕੀਤੀ ਜਾ ਰਹੀ ਸੀ ਜਿਸਦੇ ਚਲਦੇ ਕਾਨੂੰਨੀ ਕਾਰਵਾਈ ਕਰਦੇ ਹੋਏ ਟਰੈਕਟਰ ,ਜੇ ਸੀ ਬੀ ਮਸ਼ੀਨ ਜ਼ਬਤ ਕਰਦੇ ਹੋਏ ਐਮ ਸੀ ਗੁਰਪ੍ਰੀਤ ਸਿੰਘ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ