Batala Disabled couple/ਨਿਤਿਨ ਲੂਥਰਾ: ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਨੌਜਵਾਨ ਲੜਕੇ ਲੜਕੀਆਂ ਵਿੱਚ ਲਵ ਮੈਰਿਜ ਦੀ ਬਹੁਤ ਦੌੜ ਲੱਗੀ ਹੋਈ ਹੈ। ਅੱਜ ਦੇ ਸਮੇਂ ਵਿੱਚ ਆਪਣੇ ਜੀਵਨ ਸਾਥੀ ਦੀ ਆਪ ਭਾਲ ਕਰ ਲੈਂਦੇ ਹਨ। ਕੁਝ ਲੋਕ ਆਪਣੇ ਮਾਪਿਆਂ ਬਾਰੇ ਸੋਚਦੇ ਨਹੀਂ ਹਨ ਕਿ ਅਸੀ ਉਹਨਾਂ ਕੋਲੋ ਸਾਰੇ ਹੱਕ ਖੋਣ ਲੈਂਦੇ ਹਨ ਅਤੇ ਫਿਰ ਲਵ ਮੈਰਿਜ ਤੋਂ ਕੁਝ ਸਮੇਂ ਬਾਅਦ ਜਦ ਨਹੀਂ ਨਿਭਦੀ ਤਾਂ ਮਾਪਿਆਂ ਨੂੰ ਵੀ ਨਾਲ ਪ੍ਰੇਸ਼ਾਨੀਆਂ ਵਿੱਚ ਪਾ ਦਿੰਦੇ ਹਨ। ਪਰ ਅੱਜ ਇਸ ਦੇ ਉਲਟ ਤੁਹਾਨੂੰ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਦੱਸਦੇ ਹਨ ਜਿਸ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ।


COMMERCIAL BREAK
SCROLL TO CONTINUE READING

ਪੰਜਾਬ ਦੇ ਬਟਾਲਾ ਤੋਂ ਇਕ ਅਪਾਹਿਜ ਜੋੜੇ ਦੀ ਕਹਾਣੀ ਸਾਹਮਣੇ ਆਈ ਹੈ ਜਿਸ ਵਿੱਚ 80% ਤੋਂ ਵੱਧ ਅਪਾਹਿਜ ਜੋੜੇ ਨੂੰ ਇੱਕ ਦੂਜੇ ਨਾਲ ਪਿਆਰ ਹੋ ਜਾਂਦਾ ਹੈ ਅਤੇ ਉਹ ਡੇਢ ਸਾਲ ਤੱਕ ਘਰਦਿਆਂ ਤੋਂ ਚੋਰੀ ਗੱਲਬਾਤ ਕਰਦੇ ਰਹਿੰਦੇ ਹਨ। ਹੁਣ ਦੋਵੇਂ ਲਵ ਮੈਰਿਜ ਕਰਵਾ ਕੇ ਇੱਕ ਦੂਜੇ ਦਾ ਸਹਾਰਾ ਬਣੇ ਹਨ। ਅੱਜ ਦੇ ਸਮੇਂ ਵਿੱਚ ਇਹ ਕਪਲ ਖੁਸ਼ੀ- ਖੁਸ਼ੀ ਆਪਣਾ ਜੀਵਨ ਵਤੀਤ ਕਰ ਰਿਹਾ ਹੈ।


ਇਹ ਵੀ ਪੜ੍ਹੋ: Earthquake In India: ਭੂਚਾਲ ਦੇ ਝਟਕਿਆਂ ਨਾਲ ਹਿੱਲੀ ਭਾਰਤ ਦੀ ਧਰਤੀ ..ਡਰੇ ਲੋਕ ਘਰਾਂ ਵਿਚੋਂ ਭੱਜੇ ਬਾਹਰ
 


ਪਰ ਜ਼ਰੂਰਤ ਹੈ ਇਸ ਅਪਾਹਿਜ ਜੋੜੇ ਰਾਜੂ ਅਤੇ ਭੋਲੀ ਕੋਲੋ ਸੇਧ ਲੈਣ ਦੀ ਜਿੰਨ੍ਹਾਂ  ਨੇ ਲਵ ਮੈਰਿਜ ਤਾਂ ਜ਼ਰੂਰ ਕਰਵਾਈ ਹੈ ਪਰ ਇਕ ਦੂਜੇ ਦਾ ਸਹਾਰਾ ਬਣੇ ਹਨ। 80% ਤੋਂ ਵੱਧ ਅਪਾਹਿਜ ਰਾਜੂ ਅਤੇ ਭੋਲੀ ਨੇ ਦੱਸਿਆ ਕਿ ਉਹ ਜਿਸ ਸਮਾਜਸੇਵੀ ਸੰਸਥਾ ਕੋਲ ਪੈਨਸ਼ਨ ਲੈਣ ਜਾਂਦੇ ਸੀ ਉੱਥੇ ਹੀ ਇੱਕ ਦੂਜੇ ਨਾਲ ਪਿਆਰ ਹੋਇਆ ਅਤੇ ਜੀਵਨ ਸਾਥੀ ਬਣਨ ਦਾ ਫ਼ੈਸਲਾ ਕੀਤਾ। ਡੇਢ ਸਾਲ ਤੱਕ ਇੱਕ ਦੂਜੇ ਨਾਲ ਦਿਨ ਰਾਤ ਫੋਨ ਉੱਤੇ ਗੱਲਬਾਤ ਕਰਦੇ ਰਹੇ 


ਅੱਜ 4 ਸਾਲ ਹੋਏ ਵਿਆਹ ਨੂੰ
ਇਸ ਤੋਂ ਬਾਅਦ ਡਰਦੇ- ਡਰਦੇ ਜਦ ਘਰ ਦੱਸਿਆ ਤਾਂ ਘਰਦਿਆਂ ਨੂੰ ਉਹਨਾਂ ਦਾ ਇਹ ਲਵ ਮਨਜ਼ੂਰ ਨਹੀਂ ਹੋਇਆ ਜਿਸ ਤੋਂ ਬਾਅਦ ਉਹਨਾਂ ਨੇ ਵੀ ਫੈਂਸਲਾ ਕਰ ਲਿਆ ਕਿ ਜੇਕਰ ਸਾਡਾ ਵਿਆਹ ਨਹੀਂ ਹੋਇਆ ਤਾਂ ਮੌਤ ਨੂੰ ਗਲੇ ਲਾ ਲਵਾਂਗੇ ਪਰ ਪ੍ਰਮਾਤਮਾ ਨੇ ਸਾਥ ਦਿੱਤਾ ਕਿਉਂਕਿ ਪਿਆਰ ਸੱਚਾ ਸੀ ਦੋਵਾਂ ਦਾ ਵਿਆਹ ਹੋ ਗਿਆ ਅੱਜ 4 ਸਾਲ ਹੋ ਗਏ ਵਿਆਹ ਹੋਏ ਨੂੰ ਇੱਕ ਬੇਟਾ ਹੈ ਜੋਂ ਬਿਲਕੁਲ ਤੰਦਰੁਸਤ ਹੈ।