Batala Murder Case: ਬਟਾਲਾ ਵਿੱਚ ਚਾਚੇ ਦੇ ਇਕਲੋਤੇ ਪੁੱਤਰ ਦਾ ਘਰ ਵੜ ਕੇ ਕਤਲ, ਕੇਸ ਦਰਜ
Batala Murder Case: ਚਾਚੇ ਦੇ ਇਕਲੋਤੇ ਪੁੱਤਰ ਦਾ ਘਰ ਵੜ ਕੇ ਕਤਲ ਕਰ ਦਿੱਤਾ ਹੈ। ਇਸ ਕਤਲ ਤੋਂ
Batala Murder Case: ਪੰਜਾਬ ਵਿੱਚ ਅਪਰਾਧ, ਕਤਲ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਪੰਜਾਬ ਦੇ ਬਟਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਜ਼ਮੀਨੀ ਵਿਵਾਦ ਦੇ ਚਲਦੇ ਤਾਏ ਦੇ ਮੁੰਡੇ ਨੇ ਵਿਦੇਸ਼ ਤੋਂ ਪਿੰਡ ਆਏ ਚਾਚੇ ਦੇ ਇਕਲੋਤੇ ਪੁੱਤਰ ਦਾ ਘਰ ਵੜ ਕੇ ਕਤਲ ਕਰ ਦਿੱਤਾ ਹੈ।
ਦੱਸ ਦਈਏ ਕਿ ਇਹ ਮਾਮਲਾ ਕਾਹਨੂੰਵਾਨ ਬਲਾਕ ਦੇ ਪਿੰਡ ਚੱਕ ਸ਼ਰੀਫ ਵਿਖੇ ਵਾਪਰਿਆ ਹੈ। ਦੇਰ ਰਾਤ ਜ਼ਮੀਨੀ ਵਿਵਾਦ ਦੇ ਚਲਦੇ ਤਾਏ ਦੇ ਮੁੰਡੇ ਨੇ ਵਿਦੇਸ਼ ਤੋਂ ਪਿੰਡ ਆਏ ਚਾਚੇ ਦੇ ਇਕਲੋਤੇ ਪੁੱਤਰ ਦਾ ਘਰ ਵੜ ਕੇ ਕਤਲ ਕੀਤਾ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Jalandhar Accident News: ਭੈਣ ਦੇ ਵਿਆਹ ਵਾਲੇ ਦਿਨ ਤੜਕੇ ਹੋਇਆ ਦਰਦਨਾਕ ਸੜਕ ਹਾਦਸਾ, 2 ਲੋਕਾਂ ਦੀ ਮੌਤ
ਕਾਤਿਲ ਮੌਕੇ ਤੋਂ ਫਰਾਰ ਹੋ ਗਿਆ ਹੈ। ਮ੍ਰਿਤਕ ਗੁਰਪ੍ਰੀਤ ਦੀ ਉਮਰ 34 ਸਾਲ ਹੈ ਅਤੇ ਇਕ ਮਹੀਨਾ ਪਹਿਲਾ ਹੀ ਪੁਰਤਗਾਲ ਤੋਂ ਪਿੰਡ ਵਾਪਿਸ ਆਇਆ ਸੀ।
ਇਹ ਵੀ ਪੜ੍ਹੋ: Amritsar News: ਡੀਜੀਪੀ ਦੇ ਪੁਲਿਸ ਅਧਿਕਾਰੀਆਂ ਨੂੰ ਜਨਤਕ ਸੇਵਾ ਦੇ ਹੁਕਮ; ਪੜ੍ਹੋ ਹੁਕਮਾਂ ਦੀ ਕਿੰਨੀ ਕੁ ਹੋ ਰਹੀ ਪਾਲਣਾ