Batala News: ਬਟਾਲਾ ਪੁਲਿਸ ਦੀ ਨੱਕ ਥਲੇ ਬਟਾਲਾ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਨਜ਼ਰ ਆ ਰਿਹਾ ਹੈ। ਅੱਜ ਤਾਜਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ। ਦਰਅਸਲ ਅੰਮ੍ਰਿਤਸਰ ਰੋਡ ਉੱਤੇ ਸਥਿਤ ਐਮ ਐਲ ਏ ਬਟਾਲਾ ਦੇ ਮਾਮੇ ਦੀ ਰਾਜਿੰਦਰਾ ਫਾਊਂਡਰੀ ਨੂੰ ਪਿਛਲੇ ਤਿੰਨ ਦਿਨਾਂ ਵਿੱਚ ਚੋਰਾਂ ਨੇ ਦੂਜੀ ਵਾਰ ਆਪਣਾ ਨਿਸ਼ਾਨਾ ਬਣਾਇਆ ਹੈ। ਚੋਰਾਂ ਨੇ ਫੈਕਟਰੀ ਦੀ ਕੰਧ ਤੋੜ ਕੇ ਅੰਦਰੋਂ ਲੱਖਾਂ ਦੇ ਸਮਾਨ ਉੱਤੇ ਹੱਥ ਸਾਫ਼ ਕੀਤਾ। ਘਟਨਾ ਫੈਕਟਰੀ ਅੰਦਰ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਮੌਕੇ ਉੱਤੇ ਪਹੁੰਚੀ ਪੁਲਿਸ ਟੀਮ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ।  


COMMERCIAL BREAK
SCROLL TO CONTINUE READING

ਉੱਥੇ ਹੀ ਫੈਕਟਰੀ ਦੇ ਪੀੜਤ ਮਾਲਿਕ ਸੁਖਜਿੰਦਰ ਸਿੰਘ ਦਾ ਕਹਿਣਾ ਸੀ ਕਿ ਤਿੰਨ ਦਿਨਾਂ ਵਿੱਚ ਦੂਜੀ ਵਾਰ ਚੋਰਾਂ ਨੇ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਹੈ, ਲੱਖਾਂ ਦਾ ਸਾਮਾਨ ਚੋਰੀ ਕਰਕੇ ਵੱਡਾ ਨੁਕਸਾਨ ਕੀਤਾ ਹੈ। ਪਹਿਲੀ ਚੋਰੀ ਦੀ ਸ਼ਿਕਾਇਤ ਪੁਲਿਸ ਕੋਲ ਕਰ ਰੱਖੀ ਹੈ ਪਰ ਕੋਈ ਅਸਰ ਨਹੀਂ ਹੋਇਆ ਜਿਸਦਾ ਖਮਿਆਜਾ ਸਾਨੂੰ ਦੂਸਰੀ ਵਾਰ ਵੀ ਭੁਗਤਣਾ ਪੈ ਰਿਹਾ ਹੈ। ਸਾਡੀ ਅਪੀਲ ਹੈ ਕਿ ਪੁਲਿਸ ਚੋਰਾਂ ਨੂੰ ਫੜ ਕੇ ਸਾਨੂੰ ਇਹਨਾਂ ਚੋਰੀ ਦੀਆਂ ਵਾਰਦਾਤਾਂ ਤੋਂ ਨਿਜਾਤ ਦਿਵਾਏ।


ਇਹ ਵੀ ਪੜ੍ਹੋ: Bathinda News: ਬਠਿੰਡਾ 'ਚ ਮੁੜ ਰਿਸ਼ਤੇ ਹੋਏ ਤਾਰ-ਤਾਰ! ਭਰਾ ਨੇ ਭੈਣ ਤੇ ਜੀਜੇ ਦਾ ਕੀਤਾ ਕਤਲ

ਬਟਾਲਾ ਪੁਲਿਸ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਬਿਆਨ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਜਲਦ ਕੀਤੀ ਜਾਵੇਗੀ।


ਇਹ ਵੀ ਪੜ੍ਹੋ: Punjab News: ਬਟਾਲਾ ਸ਼ਹਿਰ ਨੂੰ ਮਿਲੇਗੀ ਗੰਦਗੀ ਤੇ ਕੁੜੇ ਤੋਂ ਨਿਜਾਤ! ਪੰਜਾਬ ਸਰਕਾਰ ਨੇ ਕੀਤਾ ਪ੍ਰਬੰਧ


(ਬਟਾਲਾ ਤੋਂ ਭੋਪਾਲ਼ ਸਿੰਘ ਦੀ ਰਿਪੋਰਟ)