Batala Fire/ ਜਤਿੰਦਰ ਕੁੰਡਲ ਬਟਾਲਾ: ਬਟਾਲਾ ਵਿੱਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਸ ਦੌਰਾਨ ਦੁਕਾਨ ਦਾ ਮਾਲਿਕ ਦੁਕਾਨ ਦੇ ਉੱਪਰ ਰਹਿੰਦਾ ਸੀ ਜਿਸਦੀ ਅੱਗ ਲੱਗਣ ਨਾਲ ਮੌਤ ਹੋ ਗਈ।


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਦੇ ਮੁਤਾਬਿਕ ਬਟਾਲਾ ਦੇ ਓਹਰੀ ਮੁਹੱਲੇ ਵਿੱਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਲਾਡਾ ਕਰਿਆਣਾ ਸਟੋਰ ਅੰਦਰ ਅਚਾਨਕ ਅੱਗ ਲੱਗ ਗਈ। ਅੱਗ ਨੇ ਇਨ੍ਹਾਂ ਵਿਸ਼ਾਲ ਰੂਪ ਧਾਰਨ ਕਰ ਲਿਆ ਕੀ ਦੁਕਾਨ ਅੰਦਰ (Batala Fire) ਪਿਆ ਲੱਖਾਂ ਦਾ ਸਾਮਾਨ ਸੜ ਕੇ ਸਵਾਹ ਹੋ ਗਿਆ। ਅੱਗ ਜਿਆਦਾ ਭਿਆਨਕ ਹੋਣ ਕਰਕੇ ਦਮਕਲ ਵਿਭਾਗ ਦੀਆਂ ਗੱਡੀਆਂ ਨੇ ਤਿੰਨ ਘੰਟੇ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ।


ਦੁਕਾਨ ਦੇ ਮਾਲਿਕ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹਨਾਂ ਨੂੰ ਰਾਤ 1:30 ਵਜੇ ਦੇ ਕਰੀਬ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਅੰਦਰ ਅੱਗ ਲੱਗੀ ਹੋਈ ਹੈ ਜਦੋਂ ਉਨ੍ਹਾਂ ਆ ਕੇ ਦੇਖਿਆ ਤਾਂ ਅੱਗ  (Batala Fire)  ਪੂਰੀ ਦੁਕਾਨ ਅੰਦਰ ਫੈਲ ਚੁੱਕੀ ਸੀ ਜਿਸ ਤੋਂ ਬਾਅਦ ਮੌਕੇ ਉੱਤੇ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ਤੇ ਦਮਕਲ ਵਿਭਾਗ ਦੀਆਂ ਪਹੁੰਚੀਆਂ ਗੱਡੀਆਂ ਨੇ ਅੱਗ ਤੇ ਤਿੰਨ ਘੰਟੇ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ। 


ਇਹ ਵੀ ਪੜ੍ਹੋ:  Lokshabha Elections 2024: ਅਮੇਠੀ ਤੋਂ ਕਾਂਗਰਸ ਕਿਸ ਨੂੰ ਦੇਵੇਗੀ ਟਿਕਟ, ਕੀ ਰਾਹੁਲ ਗਾਂਧੀ ਲੜਨਗੇ ਚੋਣ, ਹੁਣ ਕੌਣ ਕਰੇਗਾ ਫੈਸਲਾ ?

ਉਨ੍ਹਾਂ ਕਿਹਾ ਕਿ ਦੁਕਾਨ ਦੇ ਮਾਲਿਕ ਦੀ ਬੁਹਤ ਭਾਲ ਕੀਤੀ ਗਈ ਅੱਗ ਜ਼ਿਆਦਾ ਹੋਣ ਕਰਕੇ ਪਤਾ ਨਹੀਂ ਚੱਲ ਸਕਿਆ। ਕਰੀਬ ਸਵੇਰੇ 2:30 ਵਜੇ ਉਸਨੂੰ ਦੁਕਾਨ ਦੇ ਉਪਰ ਹੀ ਮ੍ਰਿਤਕ ਪਾਇਆ ਗਿਆ ਜਿਸਦੀ ਹਾਰਟਅਟੈਕ ਨਾਲ ਜਾਂ ਫਿਰ ਅੱਗ ਦੇ ਧੂਏਂ ਨਾਲ ਮੌਤ ਹੋ ਗਈ। ਇਸ ਦੁਕਾਨ ਅੰਦਰ ਲੱਖਾਂ ਦਾ ਪਿਆ ਸਾਰਾ ਸਮਾਨ ਸੜ ਕੇ ਸਵਾਹ ਹੋ ਚੁੱਕਾ ਹੈ। ਦੁਕਾਨ ਦੇ ਅੰਦਰ ਖੜਾ ਮੋਟਰਸਾਈਕਲ ਵੀ ਅੱਗ ਲੱਗਣ  (Batala Fire)  ਨਾਲ ਸੜ ਕੇ ਸੁਆਹ ਹੋ ਗਿਆ।


ਇਹ ਵੀ ਪੜ੍ਹੋ: Weather Update: ਪੰਜਾਬ ਤੇ ਚੰਡੀਗੜ੍ਹ 'ਚ ਬਦਲਿਆ ਮੌਸਮ ਦਾ ਮਿਜਾਜ! 9.3 MM ਬਾਰਿਸ਼, ਗੜੇਮਾਰੀ ਦੇ ਨਾਲ ਆਇਆ ਤੁਫਾਨ