Bathinda Accident news/ਕੁਲਬੀਰ ਬੀਰਾ: ਪੰਜਾਬ ਵਿੱਚ ਸੰਘਣੀ ਧੁੰਦ ਕਰਕੇ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਧੁੰਦ ਕਾਰਨ ਬਠਿੰਡਾ ਵਿੱਚ ਬੀਤੀ ਰਾਤ ਵੱਡਾ ਹਾਦਸਾ ਵਾਪਰਿਆ। ਦਰਅਸਲ ਤੇਜ਼ ਰਫਤਾਰ ਕਾਰ ਬਠਿੰਡਾ ਰੋਜ਼ ਗਾਰਡਨ ਦੇ ਸਾਹਮਣੇ ਬਣੇ ਓਵਰ ਬ੍ਰਿਜ ਨੀਚੇ ਸੁੱਤੇ ਪਰਿਵਾਰ ਉੱਤੇ ਚੜ ਗਈ। ਇਸ ਹਾਦਸੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖ਼ਮੀਆਂ ਹਨ। ਇਹਨਾਂ ਵਿੱਚੋਂ  ਦੋ ਦੀ ਹਾਲਤ ਗੰਭੀਰ ਹੈ।ਸਮਾਜ ਸੇਵੀ ਸੰਸਥਾ ਦੇ ਵਰਕਰਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਧੁੰਦ ਜਿਆਦਾ ਹੋਣ ਕਾਰਨ ਤੇਜ਼ ਰਫਤਾਰ ਕਾਰ ਪਰਿਵਾਰ ਉੱਤੇ ਜਾ ਚੜੀ।


COMMERCIAL BREAK
SCROLL TO CONTINUE READING

ਬਠਿੰਡਾ ਦੇ ਰੋਜ਼ਗਾਰਡਨ ਨਜ਼ਦੀਕ ਬਣੇ ਓਵਰ ਬ੍ਰਿਜ ਦੇ ਥੱਲੇ ਖੁੱਲੇ ਵਿੱਚ ਸੁੱਤੇ ਪਏ ਗਰੀਬ ਪਰਿਵਾਰ ਜਿਨਾਂ ਉੱਪਰ ਰਾਤ ਦੇ 2 ਵਜੇ ਦੇ ਕਰੀਬ ਇੱਕ ਕਾਰ ਜੋ ਤੇਜ਼ ਰਫਤਾਰ ਵਿੱਚ ਸੀ ਜਾ ਚੜੀ ਜਿਸ ਕਾਰਨ ਇੱਕ ਅੱਠ ਸਾਲਾ ਬੱਚੀ ਦੀ ਮੌਤ ਅਤੇ ਤਿੰਨ ਲੋਕ ਬੁਰੀ ਤਰ੍ਹਾਂ ਜਖਮੀ ਹੋ ਗਏ ਜਿਨ੍ਹਾਂ ਨੂੰ ਮੌਕੇ ਉੱਤੇ ਐਨਜੀਓ ਦੁਆਰਾ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।


ਇਹ ਵੀ ਪੜ੍ਹੋ:  Hoshiarpur News: PAP ਮੁਲਾਜ਼ਮਾਂ ਦੀ ਬੱਸ ਅਤੇ ਟ੍ਰਾਲੀ 'ਚ ਹੋਈ ਜ਼ਬਰਦਸਤ ਟੱਕਰ, 3 ਦੀ ਮੌਤ

ਗੁਬਾਰਿਆ ਅਤੇ ਝਾੜੂ ਬਣਾਉਣ ਦਾ ਕੰਮ ਕਰਨ ਵਾਲੇ ਇਹ ਗਰੀਬ ਲੋਕ ਜੋ ਸੜਕ ਕਿਨਾਰੇ ਹੀ ਆਪਣੀਆਂ ਦਿਨ ਅਤੇ ਰਾਤਾਂ ਘਟਦੇ ਹਨ ਜੋ ਖੁੱਲੇ ਵਿੱਚ ਬਣੇ ਫੁਟਪਾਤਾਂ ਉਪਰ ਸੌ ਕੇ ਆਪਣਾ ਟਾਈਮ ਪਾਸ ਕਰਦੇ ਹਨ। ਰਾਤ ਸਮੇਂ ਧੁੰਦ ਜਿਆਦਾ ਹੋਣ ਕਾਰਨ ਇੱਕ ਕਾਰ ਵਾਲਾ ਅਚਾਨਕ ਸੁੱਤੇ ਪਏ ਲੋਕਾਂ ਉੱਪਰ ਆ ਚੜਿਆ ਮੌਕੇ ਤੇ ਖੜੇ ਹੋਏ ਲੋਕਾਂ ਦਾ ਕਹਿਣਾ ਹੈ ਕਿ ਉਨਾਂ ਸੁੱਤੇ ਪਏ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਹਨਾਂ ਉੱਪਰ ਕਾਰ ਆ ਚੜੀ ਇੱਕ ਅਠ ਸਾਲਾ ਬੱਚੀ ਜਿਸ ਦੀ ਮੌਤ ਹੋ ਗਈ ਅਤੇ ਉਸਦੇ ਪਰਿਵਾਰ ਦੇ ਤਿੰਨ ਜੀ ਬੁਰੀ ਤਰ੍ਹਾਂ ਜਖਮੀ ਵੀ ਹੋ ਗਏ।


ਉਹਨਾਂ ਨੇ ਮੰਗ ਕੀਤੀ ਕਿ ਇਹਨਾਂ ਨੂੰ ਘਰਾਂ ਦਾ ਪ੍ਰਬੰਧ ਕਰਕੇ ਦੇਣਾ ਚਾਹੀਦਾ ਹੈ। ਦੂਜੇ ਪਾਸੇ ਆਸ ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਲੋਕ ਲੰਬੇ ਸਮੇਂ ਤੋਂ ਇਸ ਪੁੱਲ ਦੇ ਥੱਲੇ ਬੈਠਦੇ ਹਨ ਜੋ ਐਕਸੀਡੈਂਟਾਂ ਦਾ ਕਾਰਨ ਬਣੇ ਹੋਏ ਹਨ ਪ੍ਰਸ਼ਾਸਨ ਨੇ ਕਈ ਵਾਰ ਇਹਨਾਂ ਨੂੰ ਇਥੋਂ ਉਠਾਇਆ ਸੀ ਲੇਕਿਨ ਇਹ ਲੋਕ ਫਿਰ ਆ ਕੇ ਇੱਥੇ ਬੈਠ ਜਾਂਦੇ ਹਨ। ਵੱਡੀ ਗਿਣਤੀ ਵਿੱਚ ਇਹਨਾਂ ਦੇ ਛੋਟੇ ਛੋਟੇ ਬੱਚੇ ਅਤੇ ਬਜ਼ੁਰਗ ਹਨ ਇਹਨਾਂ ਨੂੰ ਕਿਸੇ ਹੋਰ ਥਾਂ ਉੱਤੇ ਸ਼ਿਫਟ ਕਰਨਾ ਚਾਹੀਦਾ ਹੈ ਜਿਸ ਨਾਲ ਐਕਸੀਡੈਂਟ ਨਾ ਹੋਣ।


ਇਹ ਵੀ ਪੜ੍ਹੋ: Punjab News: ਮਾਨ ਸਰਕਾਰ ਦਾ ਮਿਸ਼ਨ ਰੋਜ਼ਗਾਰ, 461 ਨੌਜਵਾਨਾਂ ਨੂੰ ਦਿੱਤੇ ਜਾਣਗੇ ਨਿਯੁਕਤੀ ਪੱਤਰ