Bathinda Fire/ਕੁਲਬੀਰ ਬੀਰਾ: ਅੱਜ ਦਿਨ ਚੜਦੇ ਹੀ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਉੱਤੇ ਸਥਿਤ ਆਦੇਸ਼ ਯੂਨੀਵਰਸਿਟੀ ਦੇ ਸਾਹਮਣੇ ਇੱਕ ਰੈਸਟੋਰੈਂਟ ਵਿੱਚ ਅਚਾਨਕ ਭਿਆਨਕ ਅੱਗ (Bathinda Fire)  ਲੱਗ ਗਈ। ਇਸ ਘਟਨਾ ਦਾ ਪਤਾ ਚਲਦੇ ਹੀ ਬਠਿੰਡਾ ਤੋਂ ਇਲਾਵਾ ਰਾਮਪੁਰਾ ਫੂਲ ਭੁੱਚੋ ਮੰਡੀ ਅਤੇ ਬਠਿੰਡਾ ਥਰਮਲ ਪਲਾਂਟ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ ਜਿਨਾਂ ਵੱਲੋਂ ਕਰੀਬ ਡੇਢ ਘੰਟੇ ਦੀ ਮਸ਼ੱਕਤ ਤੋਂ ਬਾਅਦ ਰੈਸਟੋਰੈਂਟ ਵਿੱਚ ਲੱਗੀ ਅੱਗ (Bathinda Fire) ਉੱਤੇ ਕਾਬੂ ਪਾਇਆ ਗਿਆ।


COMMERCIAL BREAK
SCROLL TO CONTINUE READING

ਫਾਇਰਮੈਨ ਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਆਦੇਸ਼ ਯੂਨੀਵਰਸਿਟੀ ਦੇ ਸਾਹਮਣੇ ਭੁੱਚੋ ਮੰਡੀ ਵਿਖੇ ਅੱਗ ਲੱਗਣ ਸਬੰਧੀ ਸੂਚਨਾ ਮਿਲੀ ਸੀ ਜਿਸ ਉੱਤੇ ਉਨਾਂ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਵੱਖ-ਵੱਖ ਥਾਵਾਂ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਬੜੀ ਮਸ਼ੱਕਤ ਨਾਲ ਅੱਗ ਉੱਤੇ ਕਾਬੂ ਪਾਇਆ ਗਿਆ। ਇਸ ਦੌਰਾਨ ਇੱਕ ਗੈਸ ਸਿਲੰਡਰ ਵੀ ਫਟ ਗਿਆ। ਅੱਗ ਲੱਗਣ (Bathinda Fire) ਕਾਰਨ ਰੈਸਟੋਰੈਂਟ ਵਿੱਚ ਰੱਖਿਆ ਫਰਨੀਚਰ ਵਰਗਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ।


ਇਹ ਵੀ ਪੜ੍ਹੋ: Bhadaur News: ਆਜ਼ਾਦੀ ਤੋਂ ਪਹਿਲਾਂ ਦੇ ਪੁਰਾਣੇ ਸੰਗੀਤ ਦੇ ਖਜ਼ਾਨੇ ਨੂੰ ਸੰਭਾਲ ਰਹੇ ਹਨ ਭਦੌੜ ਦੇ ਬਿੰਦਰ ਸਿੰਘ ਅਠਵਾਲ 

 ਰੈਸਟੋਰੈਂਟ ਵਿੱਚ ਸਿਲੰਡਰ ਫਟਿਆ
ਅੱਗ ਲੱਗਣ ਦੌਰਾਨ ਰੈਸਟੋਰੈਂਟ ਵਿੱਚ ਪਿਆ ਇੱਕ ਸਿਲੰਡਰ ਫਟ ਗਿਆ। ਫਿਲਹਾਲ ਅੱਗ ਲੱਗਣ (Bathinda Fire)  ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਰੈਸਟੋਰੈਂਟ ਦੀ ਅੱਗ ਨੇ ਨਾਲ ਲੱਗਦੀਆਂ ਦੁਕਾਨਾਂ ਨੂੰ ਵੀ ਆਪਣੀ ਚਪੇਟ ਵਿੱਚ ਲਿਆ ਸੀ ਪਰ ਸਮਾਂ ਰਹਿੰਦਿਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਉੱਤੇ ਕਾਬੂ ਪਾਇਆ ਗਿਆ ਅਤੇ ਵੱਡੀ ਘਟਨਾ ਵਾਪਰਨ ਤੋਂ ਰੋਕੀ ਗਈ। 


ਰੈਸਟੋਰੈਂਟ ਵਿੱਚ ਲੱਗੀ ਅੱਗ (Bathinda Fire)  ਨੇ ਆਸ-ਪਾਸ ਦੀਆਂ ਦੁਕਾਨਾਂ ਦੇ ਬਾਹਰ ਲੱਗੇ ਬੋਰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ ਪਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਸਮੇਂ ਸਿਰ ਅੱਗ ’ਤੇ ਕਾਬੂ ਪਾ ਲਿਆ ਅਤੇ ਵੱਡਾ ਹਾਦਸਾ ਹੋਣੋਂ ਟਲ ਗਿਆ।


ਇਹ ਵੀ ਪੜ੍ਹੋ IND vs AUS: ਯਸ਼ਸਵੀ ਜੈਸਵਾਲ ਨੇ ਆਸਟ੍ਰੇਲੀਆ ਦੀ ਧਰਤੀ 'ਤੇ ਆਪਣੇ ਪਹਿਲੇ ਮੈਚ 'ਚ 100 ਦੌੜਾਂ ਬਣਾ ਕੇ ਰਚਿਆ ਇਤਿਹਾਸ