Bathinda Factory Fire/ਕੁਲਬੀਰ ਬੀਰ: ਪੰਜਾਬ ਦੇ ਬਠਿੰਡਾ ਵਿੱਚ ਇੱਕ ਗੱਦਿਆਂ ਦੀ ਫੈਕਟਰੀ ਵਿੱਚ ਦੇਰ ਰਾਤ ਨੂੰ ਅਚਾਨਕ ਅੱਗ ਲੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਫੈਕਟਰੀ ਵਿੱਚ ਅੱਗ ਲੱਗਣ ਕਾਰਨ ਹੜਕੰਪ ਮੱਚ ਗਿਆ। ਕੁਝ ਹੀ ਦੇਰ ਵਿਚ ਵੱਡੀਆਂ ਲਾਟਾਂ ਅਤੇ ਧੂੰਏਂ ਦੇ ਬੱਦਲ ਉੱਠਣ ਲੱਗੇ। ਆਸਪਾਸ ਦੇ ਇਲਾਕੇ ਵਿੱਚ ਧੂੰਆਂ ਫੈਲ ਗਿਆ। ਫੈਕਟਰੀ 'ਚ ਅੱਗ ਲੱਗਣ ਤੋਂ ਬਾਅਦ ਆਸ-ਪਾਸ ਦੇ ਲੋਕ ਵੀ ਇਕੱਠੇ ਹੋ ਗਏ। ਘਟਨਾ ਰਾਤ ਕਰੀਬ 9 ਵਜੇ ਵਾਪਰੀ। ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।


COMMERCIAL BREAK
SCROLL TO CONTINUE READING

ਅੱਗ ਵਿੱਚ ਤਿੰਨ ਮਜ਼ਦੂਰਾਂ ਦੀ ਮੌਤ ਹੋਈ ਹੈ। ਅੱਗ ਉੱਤੇ ਕਾਬੂ ਪਾਉਣ ਲਈ ਪੰਜਾਬ ਤੋਂ ਇਲਾਵਾ ਹਰਿਆਣਾ ਤੋਂ ਫਾਇਰ ਬ੍ਰਿਗੇਡ ਗੱਡੀਆਂ ਮੰਗਾਉਣੀਆਂ ਪਈਆਂ। ਅੱਗ ਦਾ ਭਿਆਨਕ ਰੂਪ ਦੇਖ ਕੇ ਮੌਕੇ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਵੀ ਪਹੁੰਚਿਆ। 


ਬਠਿੰਡਾ ਦੇ ਪਿੰਡ ਗਹਿਰੀ ਬੁੱਟਰ ਵਿੱਚ ਮੰਗਲਵਾਰ ਦੇਰ ਰਾਤ ਇੱਕ ਗੱਦਿਆਂ ਫੈਕਟਰੀ ਵਿੱਚ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕ ਵੀ ਅੱਗ ਬੁਝਾਉਣ ਲਈ ਪਹੁੰਚ ਗਏ। ਲੋਕਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਫੈਕਟਰੀ ਵਿੱਚ ਖੜ੍ਹੇ ਇੱਕ ਟਰੱਕ ਨੂੰ ਵੀ ਅੱਗ ਲੱਗ ਗਈ। 


ਇਹ ਵੀ ਪੜ੍ਹੋ: Punjab Breaking Live Updates: ਪੰਜਾਬ ਦੀਆਂ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ


ਹੋਰ ਵਾਹਨਾਂ ਨੂੰ ਸਮੇਂ ਸਿਰ ਉਥੋਂ ਹਟਾ ਦਿੱਤਾ ਗਿਆ। ਅੱਗ ਲੱਗਣ ਦੀ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਫੈਕਟਰੀ ਵਿੱਚ ਲੱਕੜਾਂ ਹੋਣ ਕਾਰਨ ਅੱਗ ਹੋਰ ਫੈਲ ਗਈ ਹੈ। ਆਸਪਾਸ ਕਈ ਕਿਲੋਮੀਟਰ ਤੱਕ ਧੂੰਆਂ ਫੈਲ ਗਿਆ ਹੈ। ਦੇਰ ਰਾਤ ਤੱਕ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।


ਇਹ ਵੀ ਪੜ੍ਹੋ: IASPreparationTips: ਜੇਕਰ ਤੁਸੀਂ ਵੀ ਬਣਨਾ ਚਾਹੁੰਦੇ ਹੋ IAS ਤੇ ਬਿਨਾਂ ਕੋਚਿੰਗ ਘਰ ਬੈਠੇ ਇਸ ਤਰ੍ਹਾਂ ਕਰੋ ਤਿਆਰੀ