Bathinda News: ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ ਬਠਿੰਡਾ ਦੇ ਮੈਡੀਕਲ ਸਟੋਰਾਂ 'ਤੇ ਖੁੱਲ੍ਹੇਆਮ ਵਿੱਕ ਰਹੇ ਨਸ਼ੀਲੇ ਕੈਪਸੂਲ ਪ੍ਰੀ ਗਾਭਾ ਲੀਨ ਦੀ ਵਿਕਰੀ ਸਬੰਧੀ ਹੁਕਮ ਜਾਰੀ ਕੀਤੇ ਹਨ। ਇਸ ਹੁਕਮ ਤਹਿਤ ਪ੍ਰੀ ਗਾਭਾ ਲੀਨ 75 ਐਮ.ਜੀ. ਦੀ ਵਿਕਰੀ ਬਾਰੇ ਕੋਈ ਵੀ ਮੈਡੀਕਲ ਸਟੋਰ ਮਾਲਕ ਜੇਕਰ ਬਿਨਾਂ ਕਿਸੇ ਮੈਡੀਕਲ ਸਟੋਰ ਦੇ ਜੇਕਰ ਉਹ ਡਾਕਟਰ ਦੀ ਪਰਚੀ ਤੋਂ ਬਿਨਾਂ ਇਹ ਦਵਾਈ ਦਿੰਦਾ ਹੈ ਤਾਂ ਉਸਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ।


COMMERCIAL BREAK
SCROLL TO CONTINUE READING

ਦਰਅਸਲ ਬਠਿੰਡਾ ਦੇ ਪ੍ਰੀ ਗਾਭਾ ਲੀਨ ਨੂੰ ਕਈ ਲੋਕ ਨਸ਼ਾ ਕਰਨ ਲਈ ਵਰਤਦੇ ਹਨ ਪਰ ਇਹ ਐਨ.ਡੀ.ਪੀ.ਸੀ. ਐਕਟ ਵਿੱਚ ਨਾ ਹੋਣ ਕਾਰਨ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਪਰ ਹੁਣ ਡੀ.ਸੀ ਦੇ ਹੁਕਮਾਂ ਕਾਰਨ ਇਨ੍ਹਾਂ ਨੂੰ ਵੇਚਣ 'ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ। ਜੇਕਰ ਕੋਈ ਪ੍ਰੀ ਗਾਭਾ ਲੀਨ 75 ਐਮ.ਜੀ ਬਿਨਾ ਡਾਕਟਰ ਦੀ ਪਰਚੀ ਤੋਂ ਬੇਚਦਾ ਹੈ ਤਾਂ ਉਸ ਮੈਡੀਕਲ ਸਟੋਰ ਦੇ ਮਾਲਕ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਪੜ੍ਹੋ: Punjab Patwari News: ਪਟਵਾਰੀਆਂ ਦੀ ਚੱਲ ਰਹੀ ਹੜਤਾਲ ਨੂੰ ਲੈ ਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਵੱਡਾ ਫੈਸਲਾ

ਕਿਹਾ ਜਾ ਰਿਹਾ ਕਿ ਪ੍ਰੀ ਗਾਭਾ ਲੀਨ 75 ਐਮ.ਜੀ. ਗੋਲੀਆਂ ਨਿਊਰੋਪੈਥਿਕ ਦਰਦ ਤੋਂ ਛੁਟਕਾਰਾ ਪਾਉਣ ਲਈ ਵਰਤੀਆਂ ਜਾਂਦੀਆਂ ਹਨ ਜੋ ਤੁਹਾਡੀਆਂ ਬਾਹਾਂ, ਹੱਥਾਂ, ਉਂਗਲਾਂ, ਲੱਤਾਂ, ਪੈਰਾਂ ਜਾਂ ਪੈਰਾਂ ਦੀਆਂ ਉਂਗਲਾਂ ਵਿੱਚ ਹੋ ਸਕਦੀਆਂ ਹਨ ਅਤੇ ਅੱਜ ਕੱਲ ਦੇ ਲੋਕ ਜਿਹੜੇ ਨਸ਼ੇ ਦੇ ਆਦੀ ਹਨ ਉਹ ਇਸਨੂੰ ਇੱਕ ਨਸ਼ੇ ਦੀ ਤਰਾਂ ਵਰਤਦੇ ਹਨ ਜੋ ਇੱਕ ਮਨੁੱਖੀ ਸੇਵਨ ਲਈ ਹਾਨੀਕਾਰਕ ਹੈ। ਮੈਡੀਕਲ ਸਟੋਰਾਂ 'ਤੇ ਇਹ ਕੈਪਸੂਲ ਆਸਾਨੀ ਨਾਲ ਮਿਲ ਜਾਂਦੇ ਹਨ। 


ਬਠਿੰਡਾ 'ਚ ਨਸ਼ੇ ਨੂੰ ਰੋਕਣ ਲਈ ਪੰਜਾਬ ਪੁਲਿਸ ਉਪਰੋਕਤ ਕਰ ਰਹੀ ਹੈ ਅਤੇ ਨਸ਼ਾ ਤਸਕਰਾਂ ਨੂੰ ਫੜ ਰਹੀ ਹੈ, ਉਥੇ ਹੀ ਬਠਿੰਡਾ 'ਚ ਲੰਬੇ ਸਮੇਂ ਤੋਂ ਨਸ਼ੇ ਦੇ ਕੈਪਸੂਲ ਪ੍ਰੀ ਗਾਬਾ ਲੀਨ  75 ਐਮ.ਜੀ ਮੈਡੀਕਲ ਸਟੋਰਾਂ 'ਤੇ ਆਸਾਨੀ ਨਾਲ ਮਿਲ ਜਾਂਦੇ ਹਨ, ਲੋਕ ਇਨ੍ਹਾਂ ਦੀ ਵਰਤੋਂ ਨਸ਼ਾ ਕਰਨ ਲਈ ਕਰਦੇ ਹਨ ਪਰ ਇਹ ਕੈਪਸੂਲ ਐਨ.ਡੀ.ਪੀ.ਸੀ. ਐਕਟ ਵਿੱਚ ਨਾ ਹੋਣ ਕਾਰਨ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਗਈ।


ਪਰ ਨਸ਼ਾ ਛੁਡਾਓ ਕਮੇਟੀ ਹਰ ਰੋਜ਼ ਮੈਡੀਕਲ ਸਟੋਰ 'ਤੇ ਇਹ ਕੈਪਸੂਲ ਫੜਦੀ ਸੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਹੁਣ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ ਹੁਕਮ ਦਿੱਤੇ ਹਨ ਕਿ ਪ੍ਰੀ ਗਾਬਾ ਲੀਨ 75 ਕੈਪਸੂਲ ਡਾਕਟਰ ਦੀ ਪਰਚੀ ਤੋਂ ਬਿਨਾਂ ਨਹੀਂ ਮਿਲਣਗੇ, ਜਿਸ ਕਾਰਨ ਨਸ਼ਾ ਕਰਨ ਲਈ ਵਿਕਣ ਵਾਲੇ ਇਸ ਕੈਪਸੂਲ 'ਤੇ ਤਾਂ ਕਾਬੂ ਪਾਇਆ ਜਾਵੇਗਾ, ਨਾਲ ਹੀ ਮੈਡੀਕਲ ਸਟੋਰ 'ਤੇ ਪੁਲਿਸ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਕੈਮਿਸਟ ਐਸੋਸੀਏਸ਼ਨ ਦੇ ਮੁਖੀ ਨੇ ਡੀਸੀ ਦੇ ਇਨ੍ਹਾਂ ਹੁਕਮਾਂ ਦਾ ਸਵਾਗਤ ਕੀਤਾ ਹੈ, ਉਨ੍ਹਾਂ ਕਿਹਾ ਕਿ ਜੇਕਰ ਸਾਡੀ ਸੰਸਥਾ ਦਾ ਕੋਈ ਵੀ ਮੈਂਬਰ ਨਸ਼ਾ ਕਰਦਾ ਰਹਿੰਦਾ ਹੈ ਤਾਂ ਅਸੀਂ ਉਸ ਦਾ ਸਮਰਥਨ ਨਹੀਂ ਕਰਾਂਗੇ, ਅਸੀਂ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰਦੇ ਹਾਂ।


ਇਹ ਵੀ ਪੜ੍ਹੋ: Amritsar News: ਕੈਲੀਫੋਰਨੀਆ ’ਚ ਪਾਵਨ ਸਰੂਪਾਂ ਦੀ ਛਪਾਈ ਲਈ ਪ੍ਰੈੱਸ ਲਗਾਉਣ ਦਾ ਮਾਮਲਾ- ਜਲਦ ਅਮਰੀਕਾ ਜਾਵੇਗਾ ਸ਼੍ਰੋਮਣੀ ਕਮੇਟੀ ਦਾ ਵਫ਼ਦ


(ਕੁਲਬੀਰ ਬੀਰਾ ਦੀ ਰਿਪੋਰਟ)