Bathinda News: ਬਠਿੰਡਾ ਤੋਂ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਜਿਥੇ ਬਠਿੰਡਾ ਦੇ ਏਮਜ਼ ਹਸਪਤਾਲ ਦੀ ਸਟਾਫ ਨਰਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਉਸ ਨੇ ਦੋਸ਼ ਲਗਾਏ ਕਿ ਜਸਕਰਨ ਸਿੰਘ ਵਾਸੀ ਪਿੰਡ ਜੋਧਪੁਰ ਰੋਮਾਣਾ ਉਸ ਦੇ ਗੁਆਂਢੀ ਨੇ ਉਕਤ ਨਰਸ ਦੇ ਬਾਥਰੂਮ ਵਿੱਚ ਮੋਬਾਈਲ ਫੋਨ ਲੁਕੋ ਕੇ ਰੱਖਿਆ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ।


COMMERCIAL BREAK
SCROLL TO CONTINUE READING

ਜਦੋਂ ਔਰਤ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਇਸ ਸਬੰਧੀ ਥਾਣਾ ਸਦਰ ਬਠਿੰਡਾ ਵਿਖੇ ਸ਼ਿਕਾਇਤ ਦਿੱਤੀ, ਜਿਸ 'ਤੇ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਜਗਦੀਪ ਸਿੰਘ ਨੇ ਉਕਤ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਕੋਲੋਂ ਮੋਬਾਈਲ ਫੋਨ ਵੀ ਜ਼ਬਤ ਕਰ ਲਿਆ। ਜਿਸ ਮੋਬਾਈਲ 'ਚ ਮਹਿਲਾ ਨਰਸ ਦੀ ਵੀਡੀਓ ਬਣਾਈ ਗਈ ਸੀ। ਔਰਤ ਨੇ ਦੋਸ਼ ਲਗਾਏ ਹਨ ਕਿ ਉਹ ਲੰਬੇ ਸਮੇਂ ਤੋਂ ਉਸ 'ਤੇ ਬੁਰੀ ਨਜ਼ਰ ਰੱਖ ਰਿਹਾ ਸੀ।


ਇਹ ਵੀ ਪੜ੍ਹੋ : Amritsar News: ਐਲੀਮੈਂਟਰੀ ਟੀਚਰ ਯੂਨੀਅਨ ਅੰਮ੍ਰਿਤਸਰ ਦੇ ਜ਼ਿਲਾ ਪ੍ਰਧਾਨ ਵੱਲੋਂ ਗੋਲੀ ਮਾਰ ਕੇ ਨੌਜਵਾਨ ਦਾ ਕਤਲ


 


ਪੁਲਿਸ ਅਨੁਸਾਰ ਮਹਿਲਾ ਸਟਾਫ ਨਰਸ ਦੇ ਪਿੰਡ ਦਾ ਇਹ ਲੜਕਾ ਜਿਸ ਦਾ ਨਾਂ ਜਸਕਰਨ ਸਿੰਘ ਦੱਸਿਆ ਜਾ ਰਿਹਾ ਹੈ, ਕਾਫ਼ੀ ਸਮੇਂ ਤੋਂ ਇਸ ਔਰਤ ਨੂੰ ਤੰਗ-ਪ੍ਰੇਸ਼ਾਨ ਕਰਦਾ ਆ ਰਿਹਾ ਸੀ ਅਤੇ ਮੌਕਾ ਦੇਖ ਕੇ ਉਸ ਨੇ ਮੋਬਾਈਲ ਫ਼ੋਨ ਔਰਤ ਦੇ ਬਾਥਰੂਮ ਵਿੱਚ ਰੱਖ ਦਿੱਤਾ ਜਿਸਦੇ ਚੱਲਦੇ ਪੁਲਿਸ ਨੇ ਮਹਿਲਾ ਸਟਾਫ ਨਰਸ ਦੇ ਬਿਆਨ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਨੇ ਇਸ ਵੀਡੀਓ ਨੂੰ ਵਾਇਰਲ ਤਾਂ ਨਹੀਂ ਕੀਤਾ ਹੈ ਇਸ ਦੀ ਜਾਂਚ ਪੁਲਿਸ ਪ੍ਰਸ਼ਾਸਨ ਕਰ ਰਹੀ ਹੈ।


ਇਹ ਵੀ ਪੜ੍ਹੋ : Harjinder Singh Dhami: ਪੰਜ ਪਿਆਰਿਆਂ ਵੱਲੋਂ ਹਰਜਿੰਦਰ ਸਿੰਘ ਧਾਮੀ ਨੂੰ ਧਾਰਮਿਕ ਸਜ਼ਾ ਸੁਣਾਈ ਗਈ