Nangal News: BBMB ਹਸਪਤਾਲ ਨੰਗਲ `ਚ ਤਾਇਨਾਤ ਡਾਕਟਰ ਵੱਲੋਂ ਯੂਨੀਅਨ ਆਗੂਆਂ `ਤੇ ਕੁੱਟਮਾਰ ਕਰਨ ਦੇ ਇਲਜ਼ਾਮ
Nangal News: ਬੀਬੀਐਮਬੀ ਆਗੂ ਵਿਨੋਦ ਭੱਟੀ ਨੇ ਕਿਹਾ ਕਿ ਡਾਕਟਰ ਨੇ ਉਹਨਾਂ ਉੱਤੇ ਜਿਹੜੇ ਦੋਸ਼ ਲਗਾਏ ਹਨ ਉਹ ਸਾਰੇ ਝੂਠੇ ਹਨ ਹਸਪਤਾਲ ਦੇ ਵਿੱਚ ਸੀਸੀਟੀਵੀ ਕੈਮਰੇ ਵੀ ਹਨ ਉਹ ਚੈੱਕ ਕਰ ਲਏ ਜਾਣ ਉਥੇ ਸਾਰਾ ਸੱਚ ਸਾਹਮਣੇ ਆ ਜਾਵੇਗਾ।
Nangal News/ਬਿਮਲ ਸ਼ਰਮਾ: ਬੀਬੀਐਮਬੀ ਹਸਪਤਾਲ ਨੰਗਲ ਦੇ ਵਿੱਚ ਤਾਇਨਾਤ ਡਾਕਟਰ ਸੰਦੀਪ ਸ਼ਰਮਾ ਵੱਲੋਂ ਬੀਬੀਐਮਬੀ ਦੇ ਯੂਨੀਅਨ ਆਗੂਆਂ 'ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਗਏ। ਡਾਕਟਰ ਦਾ ਕਹਿਣਾ ਹੈ ਕਿ ਕੁਝ ਕਾਗਜਾਂ ਤੇ ਸਾਈਨ ਨੂੰ ਲੈ ਕੇ ਬੀਬੀਐਮਬੀ ਦੇ ਯੂਨੀਅਨ ਆਗੂ ਅਤੇ ਮੁਲਾਜ਼ਮਾਂ ਵੱਲੋਂ ਉਹਨਾਂ ਨਾਲ ਧੱਕਾ ਮੁੱਕੀ ਕੀਤੀ ਗਈ ਅਤੇ ਕੁੱਟਮਾਰ ਕੀਤੀ ਗਈ। ਇਹ ਸਾਰੀ ਘਟਨਾ ਦੀ ਸ਼ਿਕਾਇਤ ਉਹਨਾਂ ਵੱਲੋਂ ਪੁਲਿਸ ਥਾਣੇ ਦਰਜ ਕਰਵਾ ਦਿੱਤੀ ਗਈ ਹੈ। ਦੂਜੇ ਪਾਸੇ ਜਦੋਂ ਇਸ ਸਬੰਧੀ ਬੀਬੀਐਮਬੀ ਆਗੂ ਵਿਨੋਦ ਭੱਟੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਡਾਕਟਰ ਦੀਆਂ ਕਾਫੀ ਸ਼ਿਕਾਇਤਾਂ ਆ ਰਹੀਆਂ ਸੀ ਜਿਸ ਨੂੰ ਲੈ ਕੇ ਉਹ ਡਾਕਟਰ ਦੇ ਨਾਲ ਗੱਲ ਕਰਨ ਗਏ ਸੀ ਪ੍ਰੰਤੂ ਡਾਕਟਰ ਨੇ ਉਹਨਾਂ ਉੱਤੇ ਜਿਹੜੇ ਦੋਸ਼ ਲਗਾਏ ਹਨ ਉਹ ਸਾਰੇ ਝੂਠੇ ਹਨ ਹਸਪਤਾਲ ਦੇ ਵਿੱਚ ਸੀਸੀਟੀਵੀ ਕੈਮਰੇ ਵੀ ਹਨ ਉਹ ਚੈੱਕ ਕਰ ਲਏ ਜਾਣ ਉਥੇ ਸਾਰਾ ਸੱਚ ਸਾਹਮਣੇ ਆ ਜਾਵੇਗਾ।
ਜਦੋਂ ਇਸ ਸਬੰਧੀ ਬੀਬੀਐਮਬੀ ਦੇ ਚੀਫ ਇੰਜੀਨੀਅਰ ਸੀਪੀ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਕੋਲ ਬੀਬੀਐਮਬੀ ਹਸਪਤਾਲ ਦੇ ਪੀਐਮਓ ਡਾਕਟਰ ਸ਼ਾਲਿਨੀ ਚੌਧਰੀ ਆਏ ਸਨ ਜਿਨਾਂ ਨੇ ਉਹਨਾਂ ਨੂੰ ਵੀ ਸਾਰੀ ਘਟਨਾ ਬਾਰੇ ਦੱਸਿਆ ਤੇ ਹੁਣ ਉਹਨਾਂ ਵੱਲੋਂ ਪੂਰੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਸਤਲੁਜ ਐਕਸਪ੍ਰੈਸ 'ਤੇ ਹੋਈ ਪੱਥਰਬਾਜੀ, ਚਾਰ ਸਾਲ ਦੇ ਬੱਚੇ ਦੀ ਸਿਰ ਦੀ ਹੱਡੀ ਟੁੱਟੀ
ਹਸਪਤਾਲ ਦੀ ਪੀਐਮਓ ਡਾਕਟਰ ਸ਼ਾਲਿਨੀ ਚੌਧਰੀ ਦਾ ਕਹਿਣਾ ਹੈ ਕਿ ਜਦੋਂ ਇਹ ਘਟਨਾ ਹੋਈ ਉਸ ਟਾਈਮ ਉਹ ਹਸਪਤਾਲ ਵਿੱਚ ਮੌਜੂਦ ਨਹੀਂ ਸਨ ਉਹਨਾਂ ਨੂੰ ਜਿਵੇਂ ਹੀ ਪਤਾ ਲੱਗਿਆ ਤਾਂ ਹਸਪਤਾਲ ਪਹੁੰਚੇ ਤਾਂ ਉਹ ਇਸ ਦੀ ਪੂਰੀ ਜਾਂਚ ਕਰ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਕੁਲਬੀਰ ਸਿੰਘ ਠੱਕਰ ਸੰਧੂ ਨੇ ਦੱਸਿਆ ਕਿ ਉਹਨਾਂ ਕੋਲੋਂ ਇਸ ਮਾਮਲੇ ਦੀ ਸ਼ਿਕਾਇਤ ਪਹੁੰਚ ਗਈ ਹੈ ਤੇ ਉਹ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ ਤੇ ਵੱਖ-ਵੱਖ ਧਰਾਵਾਂ ਇਸ ਮਾਮਲੇ ਤਹਿਤ ਦਰਜ ਕੀਤੀਆਂ ਜਾਣਗੀਆਂ ਤੇ ਦੋਸ਼ੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ।