Beating Retreat Ceremony: ਅਟਾਰੀ ਵਗਾਹਾ ਸਰਹੱਦ ਉੱਤੇ ਰਟ੍ਰਿਟ ਸੈਰੇਮਣੀ ਦਾ ਸਮਾਂ ਬਦਲ ਗਿਆ ਹੈ। ਬੀਐਸਐਫ ਵੱਲੋਂ ਵੱਧ ਰਹੀ ਗਰਮੀ ਨੂੰ ਵੇਖਦੇ ਹੋਏ ਅਟਾਰੀ ਵਾਘਾ ਸਰਹੱਦ ਉੱਤੇ ਰਿਟਰੀਟ ਸੈਰੇਮਨੀ ਵੇਖਣ ਆਉਣ ਵਾਲੇ ਸੇਲਾਨੀਆਂ ਦੇ ਲਈ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ।


COMMERCIAL BREAK
SCROLL TO CONTINUE READING

ਬੀਐਸਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾ ਗਰਮੀ ਦੇ ਕਾਰਨ ਹੁਣ ਜਿਹੜੇ ਰਿਟਰੀਟ ਸੈਰਾਮਣੀ ਦਾ ਸਮਾਂ ਸ਼ਾਮ 6 ਵਜੇ ਦਾ ਕੀਤਾ ਜਾ ਰਿਹਾ ਹੈ। ਪਹਿਲਾਂ ਇਹ ਸਮਾਂ ਸ਼ਾਮ 5:30 ਵਜੇ ਦਾ ਸੀ ਜਿਸ ਵਿੱਚ ਤਬਦੀਲੀ ਲਿਆਂਦੇ ਹੋਏ ਹੁਣ ਛੇ ਵਜੇ ਤੱਕ ਦਿੱਤਾ ਗਿਆ ਹੈ। ਹਰ  ਰੋਜ਼ ਹਜ਼ਾਰਾਂ ਸੈਲਾਨੀ ਵਾਗਾ ਸਰਹੱਦ ਤੇ ਰੀਟ੍ਰੀਟ ਸੈਰਾਮਨੀ ਵੇਖਣ ਦੇ ਲਈ ਪਹੁੰਚਦੇ ਹਨ 


ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ



ਭਾਰਤ-ਪਾਕਿਸਤਾਨ ਦੀ ਸਾਂਝੀ ਜਾਂਚ ਚੌਂਕੀ ਅਟਾਰੀ-ਵਾਹਗਾ ਸਰਹੱਦ ’ਤੇ ਦੋਵਾਂ ਮੁਲਕਾਂ ਦੀਆਂ ਬੀਐੱਸਐੱਫ ਤੇ ਪਾਕਿਸਤਾਨ ਰੇਂਜਰਜ਼ ਵਿਚਕਾਰ ਰੋਜ਼ ਸ਼ਾਮ ਦੇ ਸਮੇਂ ਹੋਣ ਵਾਲੀ ਝੰਡਾ ਉਤਾਰਨ ਦੀ ਰਸਮ ਪਰੇਡ (ਰੀਟਰੀਟ ਸੈਰਾਮਨੀ) ਹੁੰਦੀ ਹੈ ਦਰਅਸਲ ਹੁਣ ਇਸ ਦਾ ਸਮਾਂ ਤਬਦੀਲ ਹੋ ਗਿਆ ਹੈ। ਦੋਵਾਂ ਮੁਲਕਾਂ ਦੀਆਂ ਸਰਹੱਦੀ ਸੁਰੱਖਿਆ ਫੋਰਸਾਂ ਵੱਲੋਂ ਮੌਸਮ ਦੇ ਬਦਲਾਅ ਦੇ ਮੱਦੇਨਜ਼ਰ ਆਪਸੀ ਸਹਿਮਤੀ ਨਾਲ ਝੰਡਾ ਉਤਾਰਨ ਦੀ ਰਸਮ ਦਾ ਸਮਾਂ ਹੁਣ ਭਾਰਤੀ ਸਮੇਂ ਅਨੁਸਾਰ ਸ਼ਾਮ 6 ਵਜੇ ਦਾ ਕੀਤਾ ਜਾ ਰਿਹਾ ਹੈ।


ਜ਼ਿਕਰਯੋਗ ਹੈ ਕਿ ਪਹਿਲਾਂ ਰੀਟਰੀਟ ਸ਼ਾਮ 5:30 ਹੁੰਦੀ ਸੀ। ਸੀਮਾ ਸੁਰੱਖਿਆ ਬਲ ਵੱਲੋਂ ਦੇਸ਼-ਵਿਦੇਸ਼ ਦੇ ਸੈਲਾਨੀਆਂ ਨੂੰ ਸੂਚਿਤ ਕੀਤਾ ਹੈ ਕਿ ਹੁਣ ਉਹ ਝੰਡਾ ਉਤਾਰਨ ਦੀ ਰਸਮ ਪਰੇਡ (ਰੀਟਰੀਟ ਸੈਰਾਮਨੀ) ਵੇਖਣ ਲਈ ਨਿਸ਼ਚਿਤ ਸਮੇਂ ਤੋਂ ਪਹਿਲਾਂ ਅਟਾਰੀ ਸਰਹੱਦ ਵਿਖੇ ਪਹੁੰਚਣ।


ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਹੀਟ ਵੇਵ ਦਾ ਅਲਰਟ! ਗਰਮ ਲੂ ਲੱਗਣ ਤੋਂ ਬਚਣ ਲਈ ਖੁਰਾਕ 'ਚ ਸ਼ਾਮਿਲ ਕਰੋ ਇਹ ...

ਦੇਸ਼ ਭਗਤੀ ਦੇ ਰੰਗ 'ਚ ਰੰਗਿਆ ਜਾਂਦਾ ਮਾਹੌਲ
ਕਰੀਬ 30 ਤੋਂ 40 ਮਿੰਟ ਤੱਕ ਚੱਲਣ ਵਾਲੇ ਇਸ ਰਿਟ੍ਰੀਟ ਸਮਾਰੋਹ ਦੌਰਾਨ ਪੂਰਾ ਮਾਹੌਲ ਦੇਸ਼ ਭਗਤੀ ਨਾਲ ਭਰ ਜਾਂਦਾ ਹੈ। ਭਾਰਤੀ ਸਰਹੱਦ 'ਤੇ ਭਾਰਤੀ ਅਤੇ ਪਾਕਿਸਤਾਨੀ ਨਾਗਰਿਕ ਆਪਣੇ ਦੇਸ਼ ਦੇ ਨਾਅਰੇ ਲਗਾ ਕੇ ਦੇਸ਼ ਭਗਤੀ ਦਾ ਪ੍ਰਗਟਾਵਾ ਕਰਦੇ ਹਨ। ਲੋਕ ਦੇਸ਼ ਭਗਤੀ ਦੇ ਗੀਤਾਂ 'ਤੇ ਨੱਚਦੇ ਨਜ਼ਰ ਆਉਂਦੇ ਹਨ। ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਜੈਕਾਰਿਆਂ ਨਾਲ ਅਸਮਾਨ ਗੂੰਜਦਾ ਹੈ ਕਿਉਂਕਿ ਬੀਐੱਸਐੱਫ ਗਾਰਡ ਰਿਟ੍ਰੀਟ ਸਮਾਰੋਹ ਦੌਰਾਨ ਪਾਕਿਸਤਾਨੀ ਰੇਂਜਰਾਂ ਨੂੰ ਆਪਣੇ ਹੱਥਾਂ ਦੀ ਤਾਕਤ ਤੇ ਕਾਰਨਾਮੇ ਦਿਖਾਉਂਦੇ ਹਨ।