ਚੰਡੀਗੜ: ਪੰਜਾਬ ਵਿਚ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ 5 ਕਿਲੋਮੀਟਰ ਵਿਚ ਕਿਲੋਮੀਟਰ ਦੇ ਅੰਦਰ ਮਾਈਨਿੰਗ ਦੀ ਇਜਾਜ਼ਤ ਹੁਣ ਸਰਕਾਰ ਨਹੀਂ ਦੇ ਸਕੇਗੀ। ਬਲਕਿ ਇਸਦੀ ਇਜਾਜ਼ਤ ਭਾਰਤੀ ਫੌਜ ਤੋਂ ਲੈਣੀ ਪਵੇਗੀ। ਇਸਦੇ ਲਈ ਬਕਾਇਦਾ ਫੌਜ ਦੇ ਸੀਨੀਅਰ ਅਧਿਕਾਰੀ ਤੋਂ ਐਨ. ਓ. ਸੀ. ਲੈਣੀ ਪਵੇਗੀ। ਕਿਉਂਕਿ ਅੰਤਰਰਾਸ਼ਟਰੀ ਸਰਹੱਦ ਉੱਤੇ ਹੋ ਰਹੀ ਮਾਈਨਿੰਗ ਕਾਰਨ ਲਗਾਤਾਰ ਸੁਰੱਖਿਆ ਢਾਂਚੇ ਨੂੰ ਨੁਕਸਾਨ ਹੋ ਰਿਹਾ ਹੈ। ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਪੰਜਾਬ ਹਰਿਆਣਾ ਹਾਈਕੋਰਟ ਵਿਚ ਇਹ ਪੱਖ ਪੇਸ਼ ਕੀਤਾ ਸੀ ਕਿ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਖੇਤਰਾਂ ਵਿਚ ਮਾਈਨਿੰਗ ਕਾਰਨ ਸਰਹੱਦੀ ਸੁਰੱਖਿਆ ਖ਼ਤਰੇ ਵਿਚ ਪੈ ਰਹੀ ਹੈ।


COMMERCIAL BREAK
SCROLL TO CONTINUE READING

 


ਫੌਜ ਨੇ ਚੁੱਕਿਆ ਸੀ ਇਹ ਮੁੱਦਾ


ਭਾਰਤੀ ਫੌਜ ਨੇ ਪੰਜਾਬ ਹਰਿਆਣਾ ਹਾਈਕੋਰਟ ਨੂੰ ਚਿੱਠੀ ਲਿਖ ਕੇ ਇਹ ਮੁੱਦਾ ਚੁੱਕਿਆ ਸੀ। ਜਿਸਦੇ ਵਿਚ ਇਹ ਕਿਹਾ ਗਿਆ ਸੀ ਕਿ ਕਿਸੇ ਕਿਸਮ ਦੀ ਮਾਈਨਿੰਗ ਲਈ ਫੌਜ ਤੋਂ ਇਜਾਜ਼ਤ ਲੈਣੀ ਜ਼ਰੂਰੀ ਕੀਤੀ ਜਾਵੇ ਤਾਂ ਜੋ ਸਰਹੱਦ ਦੀ ਸੁਰੱਖਿਆ ਖਤਰੇ ਵਿਚ ਨਾ ਪਵੇ। ਇਸ ਤੋਂ ਬਾਅਦ ਅਗਸਤ ਵਿਚ ਹਾਈਕੋਰਟ ਨੇ ਮਾਈਨਿੰਗ 'ਤੇ ਰੋਕ ਲਗਾ ਦਿੱਤੀ ਸੀ।


 


 


ਭਾਰਤੀ ਫੌਜ ਵਿਚ ਕਿਸਤੋਂ ਲੈਣੀ ਪਵੇਗੀ ਇਜਾਜ਼ਤ


ਭਾਰਤੀ ਫੌਜ ਨੇ ਪੱਤਰ ਲਿਖ ਕੇ ਕਿਹਾ ਹੈ ਕਿ ਪੰਜਾਬ ਦੇ ਸਰਹੱਦੀ ਖੇਤਰਾਂ ਵਿਚ 5 ਕਿਲੋਮੀਟਰ ਦੇ ਦਾਇਰੇ ਵਿਚ ਕੋਈ ਵੀ ਮਾਈਨਿੰਗ ਨਾਲ ਸਬੰਧਿਤ ਗਤੀਵਿਧੀ ਨਹੀਂ ਕੀਤੀ ਜਾ ਸਕਦੀ। ਜੇਕਰ ਮਾਈਨਿੰਗ ਕਰਨੀ ਬਹੁਤ ਜ਼ਰੂਰੀ ਹੋਵੇਗੀ ਤਾਂ ਭਾਰਤੀ ਫੌਜ ਤੋਂ ਐਨ. ਓ. ਸੀ. ਲੈਣੀ ਜ਼ਰੂਰੀ ਹੋਵੇਗੀ। ਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨੀ ਅਤੇ ਗੈਰ ਕਾਨੂੰਨੀ ਦੋਵੇਂ ਤਰ੍ਹਾਂ ਦੀ ਮਾਈਨਿੰਗ ਸਰਹੱਦੀ ਖੇਤਰ ਲਈ ਖ਼ਤਰਾ ਹੈ। ਜਿਸਦੇ ਨਾਲ ਸਰਹੱਦ ਪਾਰੋਂ ਕਈ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਸੌਖਿਆਂ ਹੀ ਅੰਜਾਮ ਦਿੱਤਾ ਜਾ ਸਕਦਾ ਹੈ। ਪੰਜਾਬ ਦੇ ਵਿਚ ਵਿਚ ਜਿਹਨਾਂ ਸਰਹੱਦੀ ਖੇਤਰਾਂ ਵਿਚ ਮਾਈਨਿੰਗ ਹੋ ਰਹੀ ਹੈ ਉਹ ਹੈ ਪਠਾਨਕੋਟ ਜਿਥੇ 11 ਖੇਤਰਾਂ ਵਿਚ ਖਨਨ ਹੋ ਰਹੀ ਹੈ, ਗੁਰਦਾਸਪੁਰ ਵਿਚ 3 ਅਤੇ ਅੰਮ੍ਰਿਤਸਰ ਵਿਚ ਦੋ ਖੇਤਰਾਂ ਵਿਚ ਮਾਈਨਿੰਗ ਹੋ ਰਹੀ ਹੈ।


 


WATCH LIVE TV