Bhagwant Mann on PM Modi: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ। ਇੱਕ ਚੈਨਲ ’ਤੇ ਇੰਟਰਵਿਊ ਦੌਰਾਨ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੂੰ ਸਿੱਧਾ ਸਵਾਲ ਕੀਤਾ ਕਿ ਜੇਕਰ ਅਸੀਂ ਪਾਣੀ, ਬਿਜਲੀ ਵਰਗੀਆਂ ਮੁਫ਼ਤ ਦੀਆਂ ਰਿਓੜੀਆਂ ਵੰਡੀਆਂ ਹਨ ਤਾਂ ਜੋ ਪ੍ਰਧਾਨ ਮੰਤਰੀ ਮੋਦੀ ਵਲੋਂ ਲੋਕਾਂ ਨਾਲ 15 ਲੱਖ ਖਾਤਿਆਂ ’ਚ ਆਉਣ ਦਾ ਵਾਅਦਾ ਕੀ ਸੀ?


COMMERCIAL BREAK
SCROLL TO CONTINUE READING


ਇਸ ਮੌਕੇ ਆਮ ਆਦਮੀ ਪਾਰਟੀ ਦੀਆਂ ਲੋਕ ਭਲਾਈ ਸਕੀਮਾਂ ਨੂੰ ਮੁਫ਼ਤਖੋਰੀ ਦੱਸ ਕੇ ਭੰਡਣ ਦੀ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਹਰੇਕ ਨਾਗਰਿਕ ਦੇ ਖਾਤੇ ’ਚ 15 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ
ਉਨ੍ਹਾਂ ਕਿਹਾ ਕਿ ਭਾਵੇਂ ਇਸ ਮਾਮਲੇ ’ਤੇ PM ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿ ਚੁੱਕੇ ਹਨ ਕਿ 15 ਲੱਖ ਵਾਲਾ ਲੋਕਾਂ ਨੂੰ ਦਿੱਤਾ ਗਿਆ ਜੁਮਲਾ ਸੀ।  



ਇਸ ਮੌਕੇ ਉਨ੍ਹਾਂ ਬੇਅਦਬੀ ਮਾਮਲੇ ’ਤੇ ਬੋਲਦਿਆਂ ਕਿਹਾ ਕਿ ਸੂਬੇ ’ਚ ਤੱਤਕਾਲੀ ਅਕਾਲੀ ਸਰਕਾਰ ’ਚ ਗ੍ਰਹਿ ਵਿਭਾਗ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਕੋਲ ਸੀ ਅਤੇ ਬੇਅਦਬੀ ਦਾ ਇਲਜ਼ਾਮ ਵੀ ਉਨ੍ਹਾਂ ’ਤੇ ਸਨ। ਜਿਸ ਵਿਅਕਤੀ ’ਤੇ ਇਲਜ਼ਾਮ ਹੋਵੇ ਉਹ ਵਿਅਕਤੀ ਨਿਰਪੱਖ ਜਾਂਚ ਕਿਵੇਂ ਕਰਵਾ ਸਕਦਾ ਹੈ।



ਇੱਥੇ ਦੱਸਣਾ ਬਣਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਬਿਆਨ ਦਿੱਤਾ ਸੀ ਕਿ ਜੋ ਕਾਲਾ ਧੰਨ ਵਿਦੇਸ਼ਾਂ ’ਚ ਜਮ੍ਹਾ ਹੈ, ਜੇਕਰ ਉਹ ਵਾਪਸ ਆ ਗਿਆ ਤਾਂ ਦੇਸ਼ ’ਚ ਗਰੀਬ ਆਦਮੀ ਨੂੰ ਮੁਫ਼ਤ ’ਚ 15-20 ਲੱਖ ਰੁਪਏ ਅਸਾਨੀ ਨਾਲ ਆ ਜਾਣਗੇ।



ਇਸ ਤੋਂ ਬਾਅਦ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 5 ਫਰਵਰੀ, 2015 ਨੂੰ ਕਿਹਾ ਸੀ ਕਿ, "ਹਰ ਪਰਿਵਾਰ ਦੇ ਖਾਤੇ ’ਚ 15-15 ਲੱਖ ਜਮ੍ਹਾ ਕਰਵਾਉਣ ਦੀ ਗੱਲ ਜੁਮਲਾ ਹੈ, ਭਾਸ਼ਣ ਨੂੰ ਅਸਰਦਾਰ ਬਣਾਉਣ ਲਈ ਇਹ ਗੱਲ ਕਹੀ ਗਈ ਸੀ।"


ਇਹ ਵੀ ਪੜ੍ਹੋ : CM ਮਾਨ ਦਾ ਪੰਜਾਬੀਆਂ ਨੂੰ ਤੋਹਫ਼ਾ, ਕਿਹਾ ਹੁਣ ਪੰਜਾਬ ’ਚ 30 ਸਾਲ ਕੋਲੇ ਦੀ ਘਾਟ ਨਹੀਂ ਹੋਵੇਗੀ