Bhakra and Pong Dam Water level/ਰੋਹਿਤ ਬਾਂਸਲ: ਪੰਜਾਬ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਇਸ ਦੌਰਾਨ ਮੌਨਸੂਨ ਦੇ ਆਉਣ ਤੋਂ ਪਹਿਲਾਂ ਡੈਮ 'ਚ ਪਾਣੀ ਦਾ ਪੱਧਰ ਵੱਧਣ ਦੀ ਖ਼ਬਰ ਸਾਹਮਣੇ ਆਈ ਹੈ। ਭਾਖੜਾ ਤੇ ਪੌਂਗ ਡੈਮ 'ਚ ਔਸਤ ਤੋਂ ਪਾਣੀ ਦਾ ਪੱਧਰ  ਜ਼ਿਆਦਾ ਵਧਿਆ ਹੈ।


COMMERCIAL BREAK
SCROLL TO CONTINUE READING

ਪਿਛਲੇ 60 ਸਾਲਾਂ ਦੇ ਮੁਕਾਬਲੇ 12 ਜੂਨ ਤੱਕ ਪਹਿਲੀ ਵਾਰ ਪਾਣੀ ਵਧਿਆ।  ਹੀਟ ਵੇਵ ਕਰਕੇ ਪਿਘਲੇ ਗਲੇਸ਼ੀਅਰ ਸਦਕਾ  ਪਾਣੀ ਦਾ ਪੱਧਰ ਵਧਿਆ। ਭਾਖੜਾ ਡੈਮ ਤੋਂ ਅੱਜ 26 ਹਜ਼ਾਰ ਕਿਉਸਿਕ ਪਾਣੀ  ਛੱਡਿਆ ਜਾ ਸਕਦਾ ਹੈ। ਸਤਲੁਜ ਦੇ ਵਿੱਚ ਪਾਣੀ ਆਉਣ ਦੀ ਸੰਭਾਵਨਾ ਹੈ। ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। 


ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਆਉਣ ਵਾਲੇ ਦਿਨਾਂ ਹੋਰ ਵਧੇਗੀ ਗਰਮੀ, ਲੋਕਾਂ ਨੂੰ ਹੀਟ ਵੇਵ ਤੋਂ ਬਚਣ ਦੀ ਸਲਾਹ

ਚੰਡੀਗੜ੍ਹ ਵਿੱਚ ਇਸ ਸਮੇਂ ਬਹੁਤ ਗਰਮੀ ਹੈ। ਅਜਿਹੇ 'ਚ (Chandigarh Weather Update) ਲਗਾਤਾਰ ਪੈ ਰਹੀ ਗਰਮੀ ਅਤੇ ਮਈ 'ਚ ਮੀਂਹ ਨਾ ਪੈਣ ਕਾਰਨ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਘੱਟ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ 15 ਮਈ ਨੂੰ 1157 ਫੁੱਟ ਤੋਂ ਘੱਟ ਕੇ 11 ਜੂਨ ਨੂੰ 1156.55 ਫੁੱਟ ਹੋ ਗਿਆ ਹੈ, ਹਾਲਾਂਕਿ ਅਜੇ ਵੀ ਬੋਟਿੰਗ ਲਈ ਕਾਫੀ ਪਾਣੀ ਹੈ। ਯੂਟੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਗਰਮੀਆਂ ਵਿੱਚ ਪਾਣੀ ਦਾ ਪੱਧਰ ਡਿੱਗਣਾ ਆਮ ਗੱਲ ਹੈ ਅਤੇ 2016 ਵਿੱਚ ਇਹ 1153 ਫੁੱਟ ਤੱਕ ਡਿੱਗ ਗਿਆ ਸੀ। ਗਰਮੀ ਦੀ ਲਹਿਰ ਕਾਰਨ ਪਾਰਾ 43.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।