Bhakra Beas Employees Union Protest: ਭਾਖੜਾ-ਬਿਆਸ ਮੁਲਾਜ਼ਮ ਯੂਨੀਅਨ ਨੇ ਗੇਟ ਰੈਲੀ ਕਰਕੇ ਤਿੱਖੇ ਸੰਘਰਸ਼ ਦੀ ਦਿੱਤੀ ਚਿਤਾਵਨੀ
Bhakra Beas Employees Union Protest: ਨੰਗਲ ਵਿੱਚ ਭਾਖੜਾ ਬਿਆਸ ਮੁਲਾਜ਼ਮ ਯੂਨੀਅਨ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿੱਚ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਦੀ ਹਮਾਇਤ ਵਿੱਚ ਰੈਲੀ ਕੀਤੀ।
Bhakra Beas Employees Union Protest: ਭਾਖੜਾ ਬਿਆਸ ਮੁਲਾਜ਼ਮ ਯੂਨੀਅਨ (ਏ.ਆਈ.ਟੀ.ਯੂ.ਸੀ. ਅਤੇ ਏ.ਐਫ.) ਨੇ ਭਾਖੜਾ ਡੈਮ ਦੇ ਪਾਵਰ ਵਿੰਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿੱਚ ਸ਼ੁਰੂ ਕੀਤੀ ਭੁੱਖ ਹੜਤਾਲ ਨੂੰ ਲੈ ਕੇ ਨੰਗਲ ਵਿਖੇ ਰੈਲੀ ਕੀਤੀ ਤੇ ਦੱਸਿਆ ਕਿ ਮੈਨੇਜਮੈਂਟ ਮੰਗਾਂ ਪੂਰੀਆਂ ਕਰਨ ਲਈ ਸਹਿਮਤ ਹੋ ਗਿਆ ਹੈ।
ਕੇਂਦਰੀ ਕਾਰਜਕਾਰਨੀ ਦੇ ਪ੍ਰਧਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਯੂਨੀਅਨ ਦੇ ਸੰਘਰਸ਼ ਨੂੰ ਬੂਰ ਪੈ ਗਿਆ ਤੇ ਕਈ ਮੰਗਾਂ ਮੰਨਣ ਦੀ ਹਾਮੀ ਭਰ ਦਿੱਤੀ ਗਈ ਹੈ ਪਰ ਯੂਨੀਅਨ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਮੰਗ ਪੱਤਰ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਭੁੱਖ ਹੜਤਾਲ ਜਾਰੀ ਰਹੇਗੀ। ਜੇਕਰ ਮਿੱਥੇ ਸਮੇਂ ਅੰਦਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਭੁੱਖ ਹੜਤਾਲ ਨੂੰ ਮਰਨ ਵਰਤ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ, ਜਿਸ ਦੇ ਸਿੱਟਿਆਂ ਲਈ ਬੀਬੀਐਮਬੀ ਮੈਨੇਜਮੈਂਟ ਜ਼ਿੰਮੇਵਾਰ ਹੋਵੇਗੀ।
ਕੇਂਦਰੀ ਕਾਰਜਕਾਰਨੀ ਦੇ ਪ੍ਰਧਾਨ ਨੇ ਦੱਸਿਆ ਕਿ ਨੰਗਲ ਦੇ ਬਲਾਕ ਐਚ.ਐਚ.ਈ.ਬੀ ਵਿੰਗ ਦੇ ਮੁਲਾਜ਼ਮਾਂ ਦੇ ਘਰਾਂ ਦੀਆਂ ਛੱਤਾਂ ਦੀ ਮੁਰੰਮਤ ਦਾ ਕੰਮ ਤਸੱਲੀਬਖਸ਼ ਢੰਗ ਨਾਲ ਨਹੀਂ ਚੱਲ ਰਿਹਾ। ਇਸ ਕਾਰਨ ਮੀਂਹ ਨੇ ਮੁਲਾਜ਼ਮਾਂ ਲਈ ਹੋਰ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਇਸ ਕੰਮ ਨੂੰ ਜਲਦੀ ਪੂਰਾ ਕੀਤਾ ਜਾਵੇ। ਇਸ ਤੋਂ ਇਲਾਵਾ ਯੂਨੀਅਨ ਆਗੂਆਂ ਨੇ ਲੇਖਾ ਅਫ਼ਸਰ ਦੇ ਦਫ਼ਤਰ ਅੱਗੇ ਪੇਅ ਐਂਡ ਪੈਨਸ਼ਨ ਦੀ ਮੰਗ ਕੀਤੀ।
ਰੋਹ ਦਾ ਮੁਜ਼ਾਹਰਾ ਕਰਦਿਆਂ ਚਿਤਾਵਨੀ ਦਿੱਤੀ ਗਈ ਹੈ ਕਿ ਰੈਗੂਲਰ ਅਤੇ ਸੇਵਾ ਮੁਕਤ ਮੁਲਾਜ਼ਮਾਂ ਦੀਆਂ ਬਕਾਇਆ ਅਦਾਇਗੀਆਂ ਸਮੇਂ ਸਿਰ ਨਾ ਹੋਣ ਕਾਰਨ ਇਨ੍ਹਾਂ ਦਫ਼ਤਰਾਂ ਦਾ ਘਿਰਾਓ ਤੇ ਜ਼ੋਰਦਾਰ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਉੱਚ ਅਧਿਕਾਰੀ ਦੇ ਲਿਖਤੀ ਹੁਕਮਾਂ ਤੋਂ ਅਦਾਇਗੀ ਰੋਕ ਦਿੱਤੀ ਗਈ ਹੈ। ਯੂਨੀਅਨ ਵੱਲੋਂ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਨਾ ਤਾਂ ਅਹੁਦੇਦਾਰਾਂ ਨੂੰ ਗੱਲਬਾਤ ਲਈ ਬੁਲਾਇਆ ਜਾ ਰਿਹਾ ਹੈ ਅਤੇ ਨਾ ਹੀ ਫੋਨ ’ਤੇ ਕੋਈ ਜਵਾਬ ਮਿਲ ਰਿਹਾ ਹੈ। ਅਜਿਹੇ 'ਚ ਮੁਲਾਜ਼ਮਾਂ 'ਚ ਗੁੱਸਾ ਵਧਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ : Pearl Scam: ਹੁਣ SIT ਕਰੇਗੀ 60 ਹਜ਼ਾਰ ਕਰੋੜ ਦੇ ਘੁਟਾਲੇ ਦੀ ਜਾਂਚ; ਜਾਣੋ ਪੂਰਾ ਮਾਮਲਾ
ਇਸ ਸਬੰਧ ਵਿੱਚ ਜਦੋਂ ਐਸਡੀਓ ਅਕਾਊਂਟ ਬੀਬੀਐਮਬੀ ਪਾਵਰ ਵਿੰਗ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੀ ਪੈਮੇਂਟ ਨੂੰ ਲੈ ਕੇ ਮਾਮਲਾ ਬੋਰਡ ਦੇ ਧਿਆਨ ਵਿੱਚ ਹੈ ਤੇ ਉਸ ਉਪਰ ਕੰਮ ਵੀ ਚੱਲ ਰਿਹਾ ਹੈ ਕਿ ਇਨ੍ਹਾਂ ਦੀ ਬਣਦੀ ਹੋਈ ਪੈਮੇਂਟ ਇਨ੍ਹਾਂ ਨੂੰ ਬਹੁਤ ਜਲਦ ਮਿਲ ਜਾਵੇਗੀ। ਇਸ ਮਾਮਲੇ ਵਿੱਚ ਬੋਰਡ ਵੱਲੋਂ ਪਿਛਲੇ ਹਫ਼ਤੇ ਹੀ ਇੱਕ ਪੱਤਰ ਉਨ੍ਹਾਂ ਨੂੰ ਮਿਲਿਆ ਸੀ ਤੇ ਉਸ ਸਬੰਧ ਵਿੱਚ ਬੋਰਡ ਦੇ ਨਾਲ ਲਗਾਤਾਰ ਗੱਲਬਾਤ ਚੱਲ ਰਹੀ ਹੈ। ਬਹੁਤ ਛੇਤੀ ਹੀ ਇਨ੍ਹਾਂ ਨੂੰ ਕੋਈ ਚੰਗੀ ਖ਼ਬਰ ਆਵੇਗੀ ਤੇ ਇਨ੍ਹਾਂ ਦੀ ਪੈਮੇਂਟ ਨੂੰ ਬਹੁਤ ਜਲਦ ਮਿਲ ਜਾਵੇਗੀ।
ਇਹ ਵੀ ਪੜ੍ਹੋ : Punjab News: ਮਲੋਟ 'ਚ ਵਿਅਕਤੀ ਦਾ ਕਤਲ, ਗੁਆਂਢੀ 'ਤੇ ਲੱਗਿਆ ਇਲਜ਼ਾਮ
ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ