Bhana Sidhu Arrested News: ਇੰਟਰਨੈਟ ਮੀਡੀਆ ਦੇ ਬਹੁਤ ਚਰਚਿਤ ਤੇ ਵਿਵਾਦਤ ਬਲਾਗਰ ਕਾਕਾ ਸਿੱਧੂ (Bhana Sidhu Arrested) ਉਰਫ਼ ਭਾਨਾ ਸਿੱਧੂ ਦੀਆਂ ਮੁਸ਼ਕਲਾਂ ਖਤਮ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਉਸ ਨੂੰ ਇੱਕ ਕੇਸ ਵਿੱਚ ਜ਼ਮਾਨਤ ਮਿਲੀ ਸੀ ਜਦੋਂ ਮੁੜ ਪਟਿਆਲਾ ਵਿੱਚ ਇੱਕ ਹੋਰ ਕੇਸ ਦਰਜ ਹੋ ਗਿਆ ਸੀ। ਪਟਿਆਲਾ ਪੁਲਿਸ ਨੇ ਭਾਨੇ ਸਿੱਧੂ ਨੂੰ ਇੱਕ ਵਾਰੀ ਫਿਰ ਗ੍ਰਿਫਤਾਰ ਕਰਕੇ ਪਟਿਆਲਾ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ 29 ਤਰੀਕ ਤੱਕ ਦਾ ਰਿਮਾਂਡ ਹਾਸਲ ਕਰ ਲਿਆ ਹੈ। 


COMMERCIAL BREAK
SCROLL TO CONTINUE READING

ਭਾਨਾ ਸਿੱਧੂ ਨੂੰ ਪਟਿਆਲਾ ਸਦਰ ਥਾਣੇ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਭਾਨਾ ਸਿੱਧੂ ਨੂੰ 20 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਹੁਣ ਉਸ ਨੂੰ ਜ਼ਮਾਨਤ ਮਿਲ ਗਈ ਹੈ। ਯੂਟਿਊਬਰ ਕਾਕਾ ਸਿੱਧੂ ਉਰਫ ਭਾਨਾ ਸਿੱਧੂ ਨੂੰ ਲੁਧਿਆਣਾ 'ਚ ਜ਼ਮਾਨਤ ਮਿਲਣ ਤੋਂ ਬਾਅਦ ਪਟਿਆਲਾ 'ਚ ਉਸ ਖਿਲਾਫ਼ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ।


ਥਾਣਾ ਸਦਰ ਪਟਿਆਲਾ ਦੀ ਪੁਲਿਸ ਨੇ ਸਿੱਧੂ ਖ਼ਿਲਾਫ਼ ਧਾਰਾ 379 ਬੀ, 323, 341, 506, 34 ਆਈ.ਪੀ.ਸੀ ਤਹਿਤ ਕੇਸ ਨੰਬਰ 8 ਦਰਜ ਕੀਤਾ ਹੈ। ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਸਦਰ ਥਾਣੇ ਅਧੀਨ ਆਉਂਦੇ ਪਿੰਡ ਤੇਜਾ ਵਿੱਚ ਕੁਝ ਸਮਾਂ ਪਹਿਲਾਂ ਭਾਨਾ ਸਿੱਧੂ ਦਾ ਝਗੜਾ ਹੋਇਆ ਸੀ ਤਾਂ ਉਸ ਕੇਸ ਵਿੱਚ ਅੱਜ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।


ਪਟਿਆਲਾ ਦੇ ਰਹਿਣ ਵਾਲੇ ਤੇਜ਼ਪ੍ਰੀਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਜਦੋਂ ਉਹ 21 ਦਸੰਬਰ ਨੂੰ ਪਟਿਆਲੇ ਵੱਲ ਆ ਰਿਹਾ ਸੀ ਤਾਂ ਗੱਡੀ ਵਿੱਚ ਸਵਾਰ ਕੁਝ ਵਿਅਕਤੀਆਂ ਨੂੰ ਉਸ ਦੀ ਮਾਰਕੁੱਟ ਕੀਤੀ ਤੇ ਸੋਨੇ ਦੀ ਚੈਨੀ ਗਲ ਵਿਚੋਂ ਝਪਟ ਕੇ ਫਰਾਰ ਹੋ ਗਏ ਜਿਨ੍ਹਾਂ ਵਿੱਚੋਂ ਉਹ ਭਾਨੇ ਸਿੱਧੂ ਨੂੰ ਪਛਾਣਦਾ ਹੈ। ਇਸ ਉਪਰੰਤ ਪੁਲਿਸ ਨੇ ਇੱਕ ਮਹੀਨਾ ਬਾਅਦ 20 ਜਨਵਰੀ ਨੂੰ ਭਾਨੇ ਸਿੱਧੂ ਖਿਲਾਫ਼ ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਅੱਜ ਭਾਨੇ ਸਿੱਧੂ ਨੂੰ ਮਲੇਰਕੋਟਲਾ ਤੋਂ ਗ੍ਰਿਫਤਾਰ ਕਰਕੇ ਪਟਿਆਲੇ ਲਿਆਂਦਾ ਗਿਆ।


ਇਹ ਵੀ ਪੜ੍ਹੋ : Republic Day 2024 LIVE Updates: ਗਣਤੰਤਰ ਦਿਵਸ ਮੌਕੇ ਰਾਸ਼ਟਰਪਤੀ ਮੁਰਮੂ ਨੇ ਲਹਿਰਾਇਆ ਤਿਰੰਗਾ, ਭਾਰਤ ਨੇ ਦਿਖਾਈ ਤਾਕਤ


ਦੂਜੇ ਪਾਸੇ ਭਾਨਾ ਹੀ ਸਿੱਧੂ ਦੇ ਭਰਾ ਨੇ ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਾਰਵਾਈ ਦੱਸਦੇ ਆ ਕਿਹਾ ਹੈ ਕਿ ਪੰਜਾਬ ਦੇ ਹੱਕਾਂ ਲਈ ਬੋਲਣ ਵਾਲੇ ਵਿਅਕਤੀਆਂ ਦਾ ਹੁਣ ਇਹੀ ਹਾਲ ਹੋਵੇਗਾ।


ਇਹ ਵੀ ਪੜ੍ਹੋ : CM Bhagwant Mann News: ਭਗਵੰਤ ਮਾਨ ਨੇ ਲੁਧਿਆਣਾ 'ਚ ਫਹਿਰਾਇਆ ਤਿਰੰਗਾ; ਪਤਨੀ ਦੇ ਗਰਭਵਤੀ ਹੋਣ ਦਾ ਜਨਤਕ ਤੌਰ 'ਤੇ ਕੀਤਾ ਐਲਾਨ