Bhana Sidhu News: ਭਾਨਾ ਸਿੱਧੂ ਨੂੰ ਮੁਹਾਲੀ ਅਦਾਲਤ ਤੋਂ ਮਿਲੀ ਰਾਹਤ; ਪਟਿਆਲਾ ਜੇਲ੍ਹ ਵਿਚੋਂ ਆਇਆ ਬਾਹਰ
Bhana Sidhu News: ਬਲਾਗਰ ਭਾਨਾ ਸਿੱਧੂ ਨੂੰ ਸੋਮਵਾਰ ਨੂੰ ਮੁਹਾਲੀ ਅਦਾਲਤ ਤੋਂ ਰਾਹਤ ਮਿਲੀ ਹੈ। ਮੁਹਾਲੀ ਵਿੱਚ ਭਾਨਾ ਸਿੱਧੂ ਖਿਲਾਫ਼ ਦਰਜ ਮੁਕੱਦਮਾ ਵਿੱਚ ਅਦਾਲਤ ਨੇ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ।
Bhana Sidhu News: ਵਿਵਾਦਤ ਬਲਾਗਰ ਭਾਨਾ ਸਿੱਧੂ ਨੂੰ ਸੋਮਵਾਰ ਨੂੰ ਮੁਹਾਲੀ ਅਦਾਲਤ ਤੋਂ ਰਾਹਤ ਮਿਲੀ ਹੈ। ਮੁਹਾਲੀ ਦੇ ਫੇਸ ਨੰਬਰ 1 ਵਿੱਚ ਭਾਨਾ ਸਿੱਧੂ ਖਿਲਾਫ਼ ਦਰਜ ਮੁਕੱਦਮਾ-9 ਵਿੱਚ ਮੁਹਾਲੀ ਅਦਾਲਤ ਨੇ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ। ਮੁਹਾਲੀ ਵਿੱਚ ਦਰਜ ਕੇਸ ਵਿੱਚ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ। 50 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਦਿੱਤੀ ਗਈ ਹੈ। ਭਾਨਾ ਸਿੱਧੂ ਪਟਿਆਲਾ ਜੇਲ੍ਹ ਤੋਂ ਬਾਹਰ ਆ ਗਿਆ ਹੈ।
ਦਰਅਸਲ 'ਚ ਭਾਨਾ ਸਿੱਧੂ ਨੂੰ ਲੁਧਿਆਣਾ 'ਚ ਦਰਜ ਇੱਕ ਮਾਮਲੇ 'ਚ ਜ਼ਮਾਨਤ ਮਿਲ ਗਈ ਸੀ। ਇਸ ਦਰਮਿਆਨ ਪਟਿਆਲਾ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਰਿਮਾਂਡ ਖਤਮ ਹੋਣ 'ਤੇ ਮੋਹਾਲੀ ਪੁਲਿਸ ਨੇ ਉਸ ਨੂੰ ਇੱਕ ਨਵੇਂ ਕੇਸ 'ਚ ਗ੍ਰਿਫਤਾਰ ਕਰ ਲਿਆ ਸੀ। ਪਿਛਲੇ 10 ਦਿਨਾਂ 'ਚ ਇਸ 'ਤੇ ਦਰਜ ਕੀਤਾ ਗਿਆ ਇਹ ਤੀਜਾ ਮਾਮਲਾ ਸੀ। ਉਸ 'ਤੇ ਮੋਹਾਲੀ ਦੀ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਸੰਚਾਲਕ ਨੂੰ ਧਮਕੀਆਂ ਦੇਣ ਅਤੇ ਬਲੈਕਮੇਲ ਕਰਨ ਦਾ ਦੋਸ਼ ਸੀ।
ਇਹ ਵੀ ਪੜ੍ਹੋ : Delhi Kisan Andolan 2.0: ਅੰਨਦਾਤਾ ਦਾ ਦਿੱਲੀ ਕੂਚ; ਕਿਸਾਨਾਂ ਤੇ ਸਰਕਾਰ ਵਿਚਾਲੇ ਅੱਜ ਹੋਵੇਗੀ ਅਹਿਮ ਮੀਟਿੰਗ
ਗੌਰਤਲਬ ਹੈ ਕਿ 3 ਫਰਵਰੀ ਨੂੰ ਸੰਗਰੂਰ ਵਿੱਚ ਭਾਨਾ ਸਿੱਧੂ ਦੇ ਹਮਾਇਤ 'ਚ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ ਸੀ। ਪਰਚੇ 'ਚ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ 'ਚ ਜਨਤਕ ਜਾਇਦਾ ਨੂੰ ਨੁਕਸਾਨ ਪਹੁੰਚਾਉਣ, ਭੀੜ ਨੂੰ ਉਕਸਾਉਣ ਤੇ ਪੁਲਿਸ ਉਤੇ ਹਮਲਾ ਕਰਨ ਦੇ ਦੋਸ਼ ਲੱਗੇ ਹਨ।
ਐਫਆਈਆਰ 'ਚ ਨੈਸ਼ਨਲ ਹਾਈਵੇ ਐਕਟ 8ਬੀ, ਡੈਮੇਜ ਟੂ ਪਬਲਕਿ ਪ੍ਰਾਈਵੇਟ ਪ੍ਰਾਪਰਟੀ ਐਕਟ ਦੀ ਧਾਰਾ 4, ਧਾਰਾ ਆਈਪੀਸੀ 283, 186, 353, 279, 427, 307, 148, 149, 117, 268 ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤਹਿਤ ਭਾਨਾ ਸਿੱਧੂ ਦੇ ਪਿਤਾ ਬਿੱਕਰ ਸਿੰਘ, ਭਰਾ ਅਮਨਾ ਸਿੰਘ, ਭੈਣ ਕਿਰਨਪਾਲ ਕੌਰ, ਭੈਣਾਂ ਸੁਖਪਾਲ ਕੌਰ ਤੇ ਕਿਰਨਪਾਲ ਕੌਰ, ਸਰਪੰਚ ਸਰਬਜੀਤ ਸਿੰਘ, ਪੰਚ ਰਣਜੀਤ ਸਿੰਘ, ਪੰਚ ਰਮਜੀਤ ਸਿੰਘ ਤੇ ਲੱਖਾ ਸਿਧਾਣਾ ਸਣੇ ਕੁਲ 18 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ।
ਇਸ ਮਾਮਲੇ ਵਿੱਚ ਭਾਨਾ ਸਿੱਧੂ ਦੀ ਸਾਥੀ ਅਮਨਾ ਸਿੱਧੂ ਖ਼ਿਲਾਫ਼ ਵੀ ਉਪਰੋਕਤ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ ਜੋ ਕਿ ਭਗੌੜਾ ਹੈ। ਇਹ ਮਾਮਲਾ ਸੰਗਰੂਰ ਦੇ ਰਹਿਣ ਵਾਲੇ ਕਿੰਦਰਬੀਰ ਸਿੰਘ ਬਿਦੇਸ਼ਾ ਦੀ ਸ਼ਿਕਾਇਤ 'ਤੇ ਫੇਜ਼-1 ਥਾਣੇ ਵਿੱਚ ਦਰਜ ਕੀਤਾ ਗਿਆ ਸੀ, ਜਿਸ ਦੀ ਫੇਜ਼-5 ਵਿੱਚ ਉੱਚ ਪੱਧਰੀ ਇਮੀਗ੍ਰੇਸ਼ਨ ਸਲਾਹਕਾਰ ਕੰਪਨੀ ਹੈ। ਭਾਨਾ ਸਿੱਧੂ ਅਤੇ ਅਮਨਾ ਸਿੱਧੂ ਨੂੰ ਭਾਰਤੀ ਦੰਡਾਵਲੀ ਦੀ ਧਾਰਾ 294 (ਅਸ਼ਲੀਲ ਹਰਕਤਾਂ), 387 (ਕਿਸੇ ਵਿਅਕਤੀ ਨੂੰ ਮੌਤ ਦੇ ਡਰ ਜਾਂ ਫਿਰੌਤੀ ਲਈ ਗੰਭੀਰ ਸੱਟ ਮਾਰਨ), 506 (ਧਮਕਾਉਣਾ) ਦੇ ਤਹਿਤ ਨਾਮਜ਼ਦ ਕੀਤਾ ਗਿਆ ਸੀ।
ਇਹ ਵੀ ਪੜ੍ਹੋ : CM Bhagwant Mann Ayodhya Visit : ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਅੱਜ ਅਯੁੱਧਿਆ 'ਚ ਰਾਮ ਮੰਦਿਰ ਵਿਖੇ ਟੇਕਣਗੇ ਮੱਥਾ