Bharti Singh's son Laksh on Bigg Boss 16  Weekend Ka Vaar: ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਨਾਲ ਹਰ ਕੋਈ ਸਕ੍ਰੀਨ ਸ਼ੇਅਰ ਕਰਨਾ ਚਾਹੁੰਦਾ ਹੈ। ਇਸ ਦੌਰਾਨ ਭਾਰਤੀ ਸਿੰਘ ਦਾ ਪੁੱਤਰ ਗੋਲਾ ਸਲਮਾਨ ਨਾਲ ਬਿੱਗ ਬੌਸ 16 ਦੇ ਆਉਣ ਵਾਲੇ ਵੀਕਐਂਡ ਕਾ ਵਾਰ ਐਪੀਸੋਡ ਵਿੱਚ ਦਿਖਾਈ ਦੇਵੇਗਾ।  


COMMERCIAL BREAK
SCROLL TO CONTINUE READING

ਜਿਵੇਂ ਹੀ ਲਕਸ਼ ਨੇ ਬਿੱਗ ਬੌਸ ਦੇ ਮੰਚ ‘ਤੇ ਡੈਬਿਊ ਕੀਤਾ ਤਾਂ ਦਬੰਗ ਸਲਮਾਨ ਖਾਨ ਵੱਲੋਂ ਉਸਨੂੰ ਇੱਕ ਕੀਮਤੀ ਤੋਹਫਾ ਦਿੱਤਾ ਗਿਆ। 


Bharti Singh's son Laksh on Bigg Boss 16  Weekend Ka Vaar: ਭਾਰਤੀ ਨੇ ਸਲਮਾਨ ਖਾਨ ਨੂੰ ਯਾਦ ਕਰਵਾਇਆ ਪੁਰਾਣਾ ਵਾਅਦਾ 


ਹਾਲ ਹੀ ਵਿੱਚ ਚੈਨਲ ਵੱਲੋਂ ਬਿੱਗ ਬੌਸ 16 ਦੇ ਵੀਕੈਂਡ ਕਾ ਵਾਰ ਦਾ ਪ੍ਰੋਮੋ ਰਿਲੀਜ਼ ਕੀਤਾ ਗਿਆ ਅਤੇ ਪ੍ਰੋਮੋ ‘ਚ ਭਾਰਤੀ ਸਿੰਘ ਨੇ ਸਲਮਾਨ ਖਾਨ ਨੂੰ ਉਨ੍ਹਾਂ ਦਾ ਪੁਰਾਣਾ ਵਾਅਦਾ ਯਾਦ ਕਰਵਾਇਆ ਤਾਂ ਅਦਾਕਾਰ ਨੇ ਕਿਹਾ ਕਿ ਉਹ ਭਾਰਤੀ ਤੇ ਹਰਸ਼ ਦੇ ਬੇਟੇ ਨੂੰ ਲਾਂਚ ਕਰਨਗੇ।


ਇਸ ਤੋਂ ਬਾਅਦ ਭਾਰਤੀ ਆਪਣੇ ਬੇਟੇ ਨੂੰ ਮੰਚ ‘ਤੇ ਲੈ ਕੇ ਆਉਂਦੀ ਹੈ ਅਤੇ ਭਾਰਤੀ ਨੂੰ ਆਪਣੇ ਬੇਟੇ ਨਾਲ ਦੇਖ ਕੇ ਉੱਥੇ ਮੌਜੂਦ ਦਰਸ਼ਕ ਬਹੁਤ ਖੁਸ਼ ਹੁੰਦੇ ਹਨ। ਇਸ ਦੇ ਨਾਲ ਹੀ ਭਾਰਤੀ ਸਲਮਾਨ ਖਾਨ ਨੂੰ ਆਪਣੇ ਬੇਟੇ ਗੋਲਾ ਨੂੰ ਫੜਨ ਲਈ ਕਹਿੰਦੀ ਹੈ। ਦੱਸਣਯੋਗ ਹੈ ਕਿ 'ਭਾਈਜਾਨ' ਦਾ ਬੱਚਿਆਂ ਨਾਲ ਖਾਸ ਲਗਾਅ ਹੈ ਅਤੇ ਸਲਮਾਨ ਖਾਨ ਪਿਆਰ ਨਾਲ ਲਕਸ਼ ਨੂੰ ਆਪਣੀ ਗੋਦੀ ਵਿੱਚ ਫੜ ਲੈਂਦੇ ਹਨ।


ਇਹ ਵੀ ਪੜ੍ਹੋ: ਦਰਵਾਜਾ ਖੋਲ੍ਹਣ ’ਚ ਦੇਰੀ ਕਰਨ ’ਤੇ ਜੇਠ ਨੇ ਕੀਤਾ ਭਰਜਾਈ ਦਾ ਕਤਲ, ਵੀਡੀਓ ਬਣਾ ਦੋਸਤ ਨੂੰ ਭੇਜੀ


Bharti Singh's son Laksh on Bigg Boss 16  Weekend Ka Vaar: ਸਲਮਾਨ ਨੇ ਭਾਰਤੀ ਦੇ ਬੇਟੇ ਨੂੰ ਦਿੱਤਾ ਪਿਆਰ 


ਭਾਰਤੀ ਸਿੰਘ ਸਲਮਾਨ ਖਾਨ ਨੂੰ ਕਹਿੰਦੀ ਹੈ ਕਿ "ਤੁਸੀਂ ਥੋੜ੍ਹਾ ਜਿਹਾ ਗੋਲਾ ਨੂੰ ਫੜੋਗੇ, ਮੈਂ ਥੱਕ ਗਈ"। ਸਲਮਾਨ ਖਾਨ ਕਹਿੰਦੇ ਹਨ "ਤੁਸੀਂ ਥੱਕ ਗਏ ਹੋਵੋਗੇ" ਤਾਂ ਭਾਰਤੀ ਜਵਾਬ ਦਿੰਦੀ ਹੈ ਕਿ "ਇਹ ਭਾਰਤੀ ਦਾ ਬੱਚਾ ਹੈ।"


ਇਹ ਵੀ ਪੜ੍ਹੋ: ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦਿੱਤਾ ਅਸਤੀਫ਼ਾ? ਜਾਣੋ ਇਸ ਵਾਇਰਲ ਖ਼ਬਰ ਦਾ ਪੂਰਾ ਸੱਚ