ਚੰਡੀਗੜ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ 'ਤੇ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿਚ ਦੋਸ਼ ਤੈਅ ਕੀਤੇ ਗਏ ਹਨ। ਹਨੀ ਦੇ ਸਾਥੀ ਕੁਦਰਤਦੀਪ ਸਿੰਘ ਨੂੰ ਨਾਜਾਇਜ਼ ਮਾਈਨਿੰਗ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਹੁਣ 1 ਨਵੰਬਰ ਨੂੰ ਇਸ ਕੇਸ ਵਿਚ ਗਵਾਹੀ ਹੋਵੇਗੀ। 2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫਰਵਰੀ ਵਿਚ ਈ. ਡੀ. ਵੱਲੋਂ ਭੁਪਿੰਦਰ ਸਿੰਘ ਹਨੀ ਨੂੰ ਗ੍ਰਿਫ਼ਤਾਰ ਕੀਤਾ ਸੀ।


COMMERCIAL BREAK
SCROLL TO CONTINUE READING

 


ਛਾਪੇਮਾਰੀ ਦੌਰਾਨ ਹਨੀ ਦੇ ਘਰ ਵਿਚੋਂ ਮਿਲੀ ਸੀ ਕਰੋੜਾਂ ਦੀ ਨਕਦੀ


ਈ. ਡੀ. ਵੱਲੋਂ ਭੁਪਿੰਦਰ ਸਿੰਘ ਹਨੀ ਦੇ ਟਿਕਾਣਿਆਂ 'ਤੇ ਰੇਡ ਕੀਤੀ ਗਈ ਸੀ ਜਿਥੋਂ 7 ਕਰੋੜ ਤੋਂ ਜ਼ਿਆਦਾ ਦੀ ਨਕਦੀ ਫੜੀ ਗਈ ਸੀ।ਈ. ਡੀ. ਵੱਲੋਂ ਜਦੋਂ ਇਸ ਰਕਮ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਉਹ ਕੋਈ ਵੀ ਸੰਤੋਸ਼ਜਨਕ ਜਵਾਬ ਨਹੀਂ ਦੇ ਸਕਿਆ।ਜਿਸਤੋਂ ਬਾਅਦ ਈ. ਡੀ. ਨੇ ਉਸਦੇ ਖ਼ਿਲਾਫ਼ ਜਾਂਚ ਵਿੱਢੀ। ਜਿਸ ਵਿਚ ਇਹ ਸਾਹਮਣੇ ਆਇਆ ਕਿ ਨਾਜਾਇਜ਼ ਮਾਈਨਿੰਗ ਅਤੇ ਬਦਲੀਆਂ ਕਰਵਾ ਕੇ ਇਹ ਪੈਸਾ ਇਕੱਠਾ ਕੀਤਾ ਸੀ। ਜਿਸਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਵੀ ਪੁੱਛਗਿੱਛ ਕੀਤੀ ਗਈ ਸੀ।


 


ਚਾਰਜਸ਼ੀਟ ਕੀਤੀ ਗਈ ਸੀ ਦਾਇਰ


ਭੁਪਿੰਦਰ ਸਿੰਘ ਹਨੀ ਲਈ ਈ. ਡੀ. ਵੱਲੋਂ Special Money Laundering Act ਤਹਿਤ ਚਾਰਜਸ਼ੀਟ ਫਾਈਲ ਕੀਤੀ ਗਈ ਸੀ।ਜਿਸਦੇ ਵਿਚ ਭੁਪਿੰਦਰ ਸਿੰਘ ਹਨੀ, ਕੁਦਰਤਦੀਪ ਸਿੰਘ ਅਤੇ ਸੰਦੀਪ ਕੁਮਾਰ ਦੇ ਨਾਂ ਸਨ। ਇਹਨਾਂ ਤਿੰਨਾਂ ਨੇ 2018 ਵਿਚ Provider Overseas Private Limited ਨਾਂ ਦੀ ਕੰਪਨੀ ਬਣਾਈ ਸੀ।ਜਿਸ ਰਾਹੀਂ ਉਹ ਇਹ ਸਾਰਾ ਕੰਮ ਕਰਦੇ ਸਨ। ਡਾਇਰੈਕਟੋਰੇਟ ਨੇ ਕਿਹਾ ਕਿ ਕੁਦਰਤਦੀਪ ਨੇ ਪੀ. ਐਮ. ਐਲ. ਏ. ਦੀ ਧਾਰਾ 50 ਦੇ ਤਹਿਤ ਦਰਜ ਕੀਤੇ ਆਪਣੇ ਬਿਆਨ ਵਿਚ ਜ਼ਿਕਰ ਕੀਤਾ ਸੀ ਕਿ ਮਲਿਕਪੁਰ ਮਾਈਨਿੰਗ ਸਾਈਟ ਤੋਂ ਸਾਰੀ ਕਮਾਈ ਨਕਦ ਵਿਚ ਪ੍ਰਾਪਤ ਕੀਤੀ ਗਈ ਸੀ ਅਤੇ ਉਸਨੇ ਮੁਨਾਫਾ ਰੱਖਿਆ ਸੀ। ਇਹ ਵੀ ਇਲਜ਼ਾਮ ਹੈ ਕਿ ਰੇਤ ਦੀ ਬੇਲੋੜੀ ਖੁਦਾਈ, ਜਾਅਲੀ ਤੋਲ ਪਰਚੀਆਂ ਜਾਰੀ ਕਰਕੇ ਗੈਰ-ਕਾਨੂੰਨੀ ਢੰਗ ਨਾਲ ਰੇਤ ਦੀ ਨਿਕਾਸੀ ਕੀਤੀ ਗਈ ਅਤੇ ਮਾਈਨਿੰਗ ਤੋਂ ਪੈਦਾ ਹੋਈ ਨਕਦੀ ਨੂੰ ਸੰਭਾਲਿਆ ਗਿਆ।


 


WATCH LIVE TV