PSPCL ਦਾ ਵੱਡਾ ਐਲਾਨ-1 ਮਾਰਚ ਤੋਂ ਸਰਕਾਰੀ ਵਿਭਾਗਾਂ `ਚ ਲੱਗਣਗੇ ਪ੍ਰੀ-ਪੇਡ ਮੀਟਰ
Punjab smart pre-paid meters news: ਪੰਜਾਬ ਵਿੱਚ ਸਰਕਾਰੀ ਵਿਭਾਗਾਂ ਵਿੱਚ ਮੌਜੂਦਾ ਅਤੇ ਨਵੇਂ ਕੁਨੈਕਸ਼ਨਾਂ ਲਈ ਪ੍ਰੀ-ਪੇਡ ਸਮਾਰਟ ਬਿਜਲੀ ਮੀਟਰ ਲਾਜ਼ਮੀ ਕੀਤੇ ਗਏ ਹਨ।
Punjab smart pre-paid meters news: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੇ ਵੱਡਾ ਐਲਾਨ ਕੀਤਾ ਹੈ। ਇਸ ਦੌਰਾਨ ਉਹਨਾਂ ਨੇ ਐਲਾਨ ਕੀਤੀ ਕਿ ਹੁਣ ਮੌਜੂਦਾ ਅਤੇ ਨਵੇਂ ਸਰਕਾਰੀ ਕੁਨੈਕਸ਼ਨਾਂ ਲਈ 1 ਮਾਰਚ, 2023 ਤੋਂ 45 ਕੇਵੀਏ ਤੱਕ ਦੀ ਕੰਟਰੈਕਟ ਡਿਮਾਂਡ ਲਈ ਸਮਾਰਟ ਪ੍ਰੀ-ਪੇਡ ਮੀਟਰ ਲਾਜ਼ਮੀ ਹੋਣਗੇ। ਇਸ ਦੇ ਨਾਲ ਹੀ ਪ੍ਰੀ-ਪੇਡ ਮੀਟਰਿੰਗ ਲਈ, ਖਪਤਕਾਰਾਂ ਨੂੰ ਭਵਿੱਖ 'ਚ ਬਿਜਲੀ ਦੀ ਖਪਤ ਲਈ ਪਹਿਲਾਂ ਤੋਂ ਹੀ ਭੁਗਤਾਨ ਕਰਨਾ ਪੈਂਦਾ ਹੈ।
ਸਟੇਟ ਪਾਵਰ ਯੂਟੀਲਿਟੀ ਵੱਲੋਂ ਇੱਕ ਸਰਕੂਲਰ (Punjab smart pre-paid meters) ਜਾਰੀ ਕਰਕੇ ਕਿਹਾ ਗਿਆ ਹੈ ਕਿ ਇਹ ਸਕੀਮ 1 ਮਾਰਚ ਤੋਂ ਲਾਗੂ ਹੋਵੇਗੀ। ਇਸ ਨਾਲ ਸਰਕਾਰ ਨੂੰ ਭਵਿੱਖ ਵਿੱਚ ਬਿਜਲੀ ਦੀ ਖਪਤ ਲਈ ਅਗਾਊਂ ਭੁਗਤਾਨ ਕਰਨਾ ਹੋਵੇਗਾ ਅਤੇ ਉਨ੍ਹਾਂ ਦੀ ਬਿਜਲੀ ਖਪਤ ਦੇ ਪੈਟਰਨ ਦਾ ਅਧਿਐਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Turkiye-Syria Earthquake: ਭੂਚਾਲ ਕਾਰਨ ਹੁਣ ਤੱਕ 7800 ਤੋਂ ਵੱਧ ਮੌਤਾਂ, ਭਾਰਤ ਨੇ ਭੇਜੇ ਬਚਾਅ ਉਪਕਰਨ ਤੇ ਚਾਰ ਜਹਾਜ਼
ਸਰਕਾਰੀ ਵਿਭਾਗਾਂ ਨੂੰ ਪ੍ਰੀਪੇਡ ਮੀਟਰਾਂ ਵਿੱਚ ਤਬਦੀਲ ਕਰਨ ਲਈ 15 ਦਿਨਾਂ ਦਾ ਨੋਟਿਸ ਜਾਰੀ (Punjab smart pre-paid meters)ਕੀਤਾ ਜਾਵੇਗਾ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਕੁਨੈਕਸ਼ਨਾਂ ਦੀ ਸਬੰਧਤ ਸ਼੍ਰੇਣੀ ਲਈ ਟੈਰਿਫ ਲਾਗੂ ਹੋਵੇਗਾ। ਪ੍ਰੀਪੇਡ ਮੀਟਰਾਂ ਨਾਲ ਕੁਨੈਕਸ਼ਨਾਂ ਦੇ ਮਾਮਲੇ ਵਿੱਚ KWHKVAH ਦੇ ਰੂਪ ਵਿੱਚ ਖਪਤਕਾਰਾਂ ਨੂੰ ਸਪਲਾਈ ਕੀਤੀ ਬਿਜਲੀ ਦੀ ਮਾਤਰਾ ਦੇ ਖਰਚਿਆਂ ਵਿੱਚ ਊਰਜਾ ਖਰਚਿਆਂ 'ਤੇ 1 ਪ੍ਰਤੀਸ਼ਤ ਦੀ ਛੋਟ ਹੋਵੇਗੀ।
ਸਭ ਅਹਿਮ ਗੱਲ ਹੈ ਕਿ ਇਸ ਯੋਜਨਾ ਨਾਲ ਬਿਜਲੀ ਚੋਰੀ ਨੂੰ ਰੋਕਣ ਵਿਚ ਮਦਦ ਕਰ ਸਕਦੀ ਹੈ ਕਿਉਂਕਿ ਸਰਕਾਰੀ ਵਿਭਾਗਾਂ ਨੂੰ (Punjab smart pre-paid meters) ਹੁਣ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਆਪਣਾ ਮੀਟਰ ਰਿਚਾਰਜ ਕਰਵਾਉਣਾ ਹੋਵੇਗਾ।
ਗੌਰਤਲਬ ਹੈ ਕਿ ਪਿਛਲੇ ਨਵੰਬਰ ਤੱਕ ਦੇ PSPCL ਦੇ ਰਿਕਾਰਡ ਅਨੁਸਾਰ, ਕੁੱਲ ਮਿਲਾ ਕੇ ਸਰਕਾਰੀ ਵਿਭਾਗ PSPCL ਵੱਲ (Punjab smart pre-paid meters) ਬਕਾਇਆ ਬਕਾਏ ਵਜੋਂ 2000 ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਹੈ।