Punjab News:  ਕੋਟਕਪੂਰਾ ਗੋਲੀ ਕਾਂਡ ਦੌਰਾਨ ਜ਼ਖ਼ਮੀ ਹੋਏ ਅਜੀਤ ਸਿੰਘ CCTV ਵੀਡੀਓ ਵਾਇਰਲ ਹੋਣ ਤੋਂ ਬਾਅਦ ਪਹਿਲੀ ਵਾਰ ਆਇਆ ਕੈਮਰੇ ਸਾਹਮਣੇ ਆਏ। ਉਨ੍ਹਾਂ ਨੇ ਕੋਟਕਪੂਰਾ ਵਿੱਚ ਵਾਪਰੀ ਘਟਨਾ ਦੀ ਇਕੱਲੀ ਇਕੱਲੀ ਗੱਲ ਦੱਸੀ। 


COMMERCIAL BREAK
SCROLL TO CONTINUE READING

ਅੱਠ ਸਾਲ ਪਹਿਲਾ ਕੋਟਕਪੂਰਾ ਵਿੱਚ ਬੇਅਦਬੀ ਦਾ ਇਨਸਾਫ ਦੀ ਮੰਗ ਰਹੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਸਮੇਂ ਇਹ ਗੱਲ ਸਾਹਮਣੇ ਆਈ ਸੀ ਕਿ ਉਸ ਵਕਤ ਕਾਫੀ ਲੋਕ ਜ਼ਖ਼ਮੀ ਹੋਏ ਸਨ ਤੇ ਇੱਕ ਅਜੀਤ ਸਿੰਘ ਨਾਮੀ ਵਿਅਕਤੀ ਦੇ ਗੋਲੀ ਵੀ ਲੱਗੀ ਸੀ ਜਿਸਦੇ ਚੱਲਦੇ ਇੱਕ ਸ਼ਿਕਾਇਤ ਦੇ ਆਧਾਰ ਉਤੇ ਕੁਝ ਪੁਲਿਸ ਕਰਮਚਾਰੀਆਂ ਅਤੇ ਸਿਆਸੀ ਲੋਕਾਂ ਉਪਰ ਕੇਸ ਦਰਜ ਹੋਏ ਸਨ।


ਇਹ ਮਾਮਲਾ ਉਸ ਵਕਤ ਚਰਚਾ ਦਾ ਵਿਸ਼ਾ ਬਣ ਗਿਆ ਜਦੋਂ ਪਿਛਲੇ ਦਿਨੀਂ ਉਕਤ ਘਟਨਾ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਉਸ ਘਟਨਾ ਦੌਰਾਨ ਪੁਲਿਸ ਮੁਲਾਜ਼ਮਾਂ ਤੋਂ ਪ੍ਰਦਰਸ਼ਨਕਾਰੀਆਂ ਵਿੱਚੋਂ ਹੀ ਕੁਝ ਵਿਅਕਤੀ ਰਾਈਫਲ ਖੋਹ ਕੇ ਲਏ ਗਏ ਸਨ ਤੇ ਉਸੇ ਰਾਈਫਲ ਨਾਲ ਹੀ ਅਜੀਤ ਉਤੇ ਗੋਲੀ ਚਲਾਈ ਗਈ ਸੀ ਤੇ ਗੋਲੀ ਚਲਾਉਣ ਵਾਲਾ ਅਜੀਤ ਸਿੰਘ ਦਾ ਸਾਥੀ ਹੀ ਦੱਸਿਆ ਜਾ ਰਿਹਾ ਹੈ।


ਵਾਇਰਲ ਵੀਡੀਓ ਵਿੱਚ ਇੱਕ ਨਿਹੰਗ ਸਿੰਘ ਦੇ ਬਾਣੇ ਵਿੱਚ ਭੱਜ ਰਹੇ ਵਿਅਕਤੀ ਕੋਲ ਰਾਈਫਲ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਜਾਂਚ ਕਰ ਰਹੀ SIT ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਸਪਲੀਮੈਂਟਰੀ ਚਲਾਨ ਦੇ ਨਾਲ ਉਕਤ ਵੀਡੀਓ ਦੀ ਸੀਡੀ ਵੀ ਪੇਸ਼ ਕਰਨ ਦੀ ਗੱਲ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਸੀ।


ਹੁਣ ਉਕਤ ਵੀਡੀਓ ਵਾਇਰਲ ਹੋਣ ਉਪਰੰਤ ਪਹਿਲੀ ਵਾਰ ਅਜੀਤ ਸਿੰਘ ਕੈਮਰੇ ਸਾਹਮਣੇ ਆਇਆ ਹੈ ਅਤੇ ਅਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਘਟਨਾ ਦੌਰਾਨ ਕਾਫੀ ਗਿਣਤੀ ਵਿੱਚ ਲੋਕ ਜ਼ਖ਼ਮੀ ਹੋਏ ਸਨ ਜਿਨਾਂ ਵਿੱਚ ਉਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਦੇ ਗੋਲੀ ਲੱਗੀ ਸੀ ਜਿਸਨੂੰ ਲੈਕੇ 129 ਨੰਬਰ ਐਫਆਈਆਰ ਵੀ ਦਰਜ ਹੋਈ ਸੀ ਤੇ ਲਗਾਤਾਰ ਉਸ ਸਮੇਂ ਤੋਂ ਜਾਂਚ ਚੱਲ ਰਹੀ ਹੈ।


ਉਹ ਮੁੱਖ ਸ਼ਿਕਾਇਤਕਰਤਾ ਵੀ ਹੈ ਉਸਦੇ ਬਿਆਨ ਵੀ ਦਰਜ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਹੁਣ ਜੋ ਵੀਡੀਓ ਵਾਇਰਲ ਹੋਈ ਹੈ ਉਸ ਵਿੱਚ ਕਿਹਾ ਜਾ ਰਿਹਾ ਹੈ ਕੇ ਉਹ ਗੋਲੀ ਮੇਰੇ ਸਾਥੀਆਂ ਜਾਂ ਪ੍ਰਦਰਸ਼ਨਕਾਰੀਆਂ ਵੱਲੋਂ ਹੀ ਚਲਾਈ ਗਈ ਹੈ। ਉਨ੍ਹਾਂ ਨੇ ਐਸਆਈਟੀ ਨੂੰ ਬੇਨਤੀ ਕੀਤੀ ਹੈ ਕਿ ਬਾਰੀਕੀ ਨਾਲ ਜਾਂਚ ਕਰਨ ਤੇ ਸਾਰੇ ਸਬੂਤ ਅਦਾਲਤ ਦੇ ਸਾਹਮਣੇ ਰੱਖਣ ਕਿਉਂਕਿ ਉਸਦੇ ਗੋਲੀ ਲੱਗੀ ਹੈ ਉਹ ਗੋਲੀ ਚਲਾਉਣ ਵਾਲਾ ਜੋ ਵੀ ਵਿਅਕਤੀ ਹੈ ਭਾਵੇਂ ਪੁਲਿਸ ਕਰਮੀ ਸੀ ਭਾਵੇਂ ਹੋਰ ਵਿਅਕਤੀ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।


ਅਜੀਤ ਸਿੰਘ ਨੇ ਦੱਸਿਆ ਕਿ ਗੋਲੀ ਕਿਸ ਦਿਸ਼ਾ ਵਿੱਚੋਂ ਚਲੀ ਹੈ ਇਹ ਸਾਰੀਆਂ ਗੱਲਾਂ ਜਾਂਚ ਕਰ ਰਹੀ ਟੀਮ ਕੋਲ ਦਰਜ ਹਨ। ਜਾਂਚ ਕਰ ਰਹੀ ਟੀਮ ਹੀ ਦੱਸ ਸਕਦੀ ਹੈ ਕਿ ਗੋਲੀ ਕਿਸ ਦਿਸ਼ਾ ਵਿੱਚੋਂ ਚੱਲੀ ਹੈ। ਇਹ ਜਾਂਚ ਕਰਨ ਤੋਂ ਬਾਅਦ ਵਿੱਚ ਹੀ ਸਾਹਮਣੇ ਆਉਣਾ ਹੈ ਗੋਲੀ ਕਿੱਥੋਂ ਵੱਜੀ ਹੈ ਅਤੇ ਕਿੱਥੋਂ ਨਿਕਲੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਜਾਂਚ ਕਰ ਰਹੀ ਟੀਮ ਦਾ ਪੂਰਨ ਸਹਿਯੋਗ ਕਰ ਰਹੇ ਹਨ। ਉਨ੍ਹਾਂ ਨੂੰ ਰੱਬ ਉਤੇ ਭਰੋਸਾ ਹੈ ਕਿ ਜਲਦੀ ਇਨਸਾਫ਼ ਮਿਲੇਗਾ।


ਇਹ ਵੀ ਪੜ੍ਹੋ : Canada News: 'ਕੈਨੇਡਾ ‘ਚ 25 ਸਤੰਬਰ ਨੂੰ ਭਾਰਤ ਦੇ ਖਿਲਾਫ ਹੋਣ ਵਾਲੀ ਖਾਲਿਸਤਾਨ ਪੱਖੀ ਰੈਲੀ ‘ਚ ਹਿੰਸਾ ਹੋਣ ਦਾ ਡਰ'