Kuldeep Dhaliwal: ਕੁਲਦੀਪ ਧਾਲੀਵਾਲ ਦਾ ਵੱਡਾ ਬਿਆਨ; 31 ਦਸੰਬਰ ਤੱਕ ਪੰਜਾਬ `ਚ ਨਸ਼ਾ ਹੋਵੇਗਾ ਖ਼ਤਮ
Kuldeep Dhaliwal: ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਆਪਣਾ ਦਫਤਰ ਖੋਲ੍ਹਿਆ।
Kuldeep Dhaliwal (ਪਰਮਬੀਰ ਸਿੰਘ ਔਲਖ) : ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਆਪਣਾ ਦਫਤਰ ਖੋਲ੍ਹਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ 16 ਮਾਰਚ ਨੂੰ ਟਿਕਟ ਦਾ ਐਲਾਨ ਕੀਤਾ ਸੀ। ਅੱਜ ਇੱਕ ਮਹੀਨਾ ਹੋ ਗਿਆ ਇੱਕ ਗੇੜ ਦੀ ਕੈਂਪੇਨ ਪੂਰੀ ਕਰ ਚੁੱਕੀ ਹੈ ਤੇ ਹਲਕਾ ਵਾਈਜ਼ ਵੀ ਮੀਟਿੰਗਾਂ ਕਰ ਚੁੱਕੇ ਹਨ।
ਹੁਣ ਨੁੱਕੜ ਮੀਟਿੰਗਾਂ ਸ਼ੁਰੂ ਕੀਤੀਆਂ ਹਨ। ਪਾਰਟੀ ਨੇ ਚਾਰ ਮਹੀਨੇ ਪਹਿਲਾਂ 13-0 ਦਾ ਟੀਚਾ ਤੈਅ ਕੀਤਾ ਸੀ। ਕਿਸੇ ਵੀ ਪਾਰਟੀ ਵੱਲੋਂ ਕਿਹੜਾ ਉਮੀਦਵਾਰ ਉਤਾਰਿਆ ਜਾਂਦਾ ਹੈ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਕਿੰਨਾ ਕੰਮ ਹੋਇਆ ਅਤੇ ਉਨ੍ਹਾਂ ਦੀ ਸਰਕਾਰ ਵੇਲੇ ਕਿੰਨਾ ਵਿਕਾਸ ਹੋਇਆ। ਇਸ ਬਾਰੇ ਲੋਕਾਂ ਨੂੰ ਜਾਣਕਾਰੀ ਹੈ।
ਉੱਥੇ ਹੀ ਹਲਕਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਬੀਰ ਸਿੰਘ ਸੰਧੂ ਨੇ ਕਿਹਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਵਰਕਰ ਹਾਜ਼ਰ ਹੋਏ ਹਨ। ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ ਕੁਲਦੀਪ ਸਿੰਘ ਧਾਲੀਵਾਲ ਦੇ ਦਫਤਰ ਦਾ ਉਦਘਾਟਨ ਕੀਤਾ ਗਿਆ ਹੈ। ਇਸ ਜਗ੍ਹਾ ਤੋਂ ਸਾਰੇ ਲੋਕ ਸਭਾ ਹਲਕੇ ਦੀ ਕਮਾਂਡ ਚਲਾਈ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵਾਸਤੇ ਕੋਈ ਵੱਡੀ ਚੁਣੌਤੀ ਨਹੀਂ ਹੈ। ਉਹ ਪਹਿਲਾਂ ਵੀ ਕਈ ਲੋਕ ਸਭਾ ਦੀਆਂ ਚੋਣਾਂ ਵੇਖ ਚੁੱਕੇ ਹਨ। ਵਿਧਾਨ ਸਭਾ ਵਿੱਚ ਵੀ 92 ਦੇ ਕਰੀਬ ਪਾਰਟੀ ਨੂੰ ਸੀਟਾਂ ਦਿੱਤੀਆਂ ਹਨ। ਭਾਜਪਾ ਦੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਤੇ ਹੋਰ ਮੰਤਰੀਆਂ ਨੂੰ ਬਿਨਾਂ ਕਸੂਰ ਤੋਂ ਜੇਲ੍ਹ ਵਿੱਚ ਸੁੱਟਿਆ ਹੋਇਆ।
ਧਾਲੀਵਾਲ ਨੇ ਭਾਜਪਾ ਨੇ ਨਵਜੋਤ ਸਿੰਘ ਸਿੱਧੂ ਨੂੰ ਬਹੁਤ ਵੱਡਾ ਖਿਡਾਰੀ ਸਮਝ ਕੇ ਸਿਆਸਤ ਵਿੱਚ ਉਤਾਰਿਆ ਸੀ। ਸਿੱਧੂ ਨੇ 10 ਸਾਲ ਕੁਝ ਨਹੀਂ ਕੀਤਾ ਸਿਰਫ ਠੋਕੋ ਤਾਲੀ ਠੋਕੋ ਤਾਲੀ ਹੀ ਕਰਦਾ ਰਿਹਾ। ਉਸ ਤੋਂ ਬਾਅਦ ਅਰੁਣ ਜੇਤਲੀ ਆਏ। ਅਰੁਣ ਜੇਤਲੀ ਵੀ ਇਹੀ ਗੱਲਾਂ ਕਰਦੇ ਰਹੇ ਅਤੇ ਹਾਰ ਗਏ।
ਫਿਰ ਵੀ ਉਨ੍ਹਾਂ ਨੂੰ ਕੇਂਦਰ ਸਰਕਾਰ ਨੇ ਵਿੱਤ ਮੰਤਰੀ ਬਣਾਇਆ। ਉਨ੍ਹਾਂ ਨੇ ਉਥੇ ਵੀ ਕੁਝ ਨਹੀਂ ਕੀਤਾ। ਉਸ ਤੋਂ ਬਾਅਦ ਹਰਦੀਪ ਸਿੰਘ ਪੁਰੀ ਨੂੰ ਲਿਆਂਦਾ ਗਿਆ। ਹਰਦੀਪ ਸਿੰਘ ਪੁਰੀ ਵੀ ਇਹੀ ਕੁਝ ਕਰਦਾ ਰਿਹਾ। ਪੰਜ ਸਾਲ ਉਨ੍ਹਾਂ ਨੇ ਵੀ ਕੁਝ ਨਹੀਂ ਕੀਤਾ। ਇਹੀ ਸ਼ਬਦ ਹੁਣ ਤਰਨਜੀਤ ਸਿੰਘ ਸੰਧੂ ਬੋਲ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ 10 ਸਾਲ ਦਾ ਰਾਜ ਬੀਜੇਪੀ ਨੇ ਕੀਤਾ ਹੈ। ਕੇਂਦਰ ਵਿੱਚ ਸੰਧੂ ਸਾਹਿਬ ਦੱਸਣ ਕਿਸ ਸਾਲ ਭਾਜਪਾ ਨੇ ਪੰਜਾਬ ਦਾ ਕੀ ਸੰਵਾਰਿਆ ਹੈ। ਧਾਲੀਵਾਲ ਨੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਅਮਿਤ ਸ਼ਾਹ ਤੇ ਮੋਦੀ ਨਾਲ ਮੁਲਾਕਾਤਾਂ ਕੀਤੀਆਂ ਜਾਂ ਤਾਂ ਕਿਸਾਨਾਂ ਨੂੰ ਪੈਸੇ ਦੋ ਜਾਂ ਕੰਡਿਆਲੀ ਤਾਰ ਉਥੋਂ ਚੁੱਕ ਲਓ ਅੱਜ ਤੋਂ ਪੰਜ ਮਹੀਨੇ ਪਹਿਲਾਂ ਅਮਿਤ ਸ਼ਾਹ ਤੇ ਭਗਵੰਤ ਮਾਨ ਦਾ ਫੈਸਲਾ ਹੋਇਆ ਸੀ ਕਿ ਕੰਡਿਆਲੀ ਤਾਰ ਜੀਰੋ ਲਾਈਨ ਉਤੇ ਲਿਆਏ ਜਾਵਾਂਗੇ।।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਵਾਰ-ਵਾਰ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰ ਰਹੇ ਹਨ ਉਸਨੂੰ ਲੈ ਕੇ ਹੀ ਇਹ ਕੰਡਿਆਲੀ ਤਾਰ ਪਿੱਛੇ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ 31 ਦਸੰਬਰ ਤੱਕ ਪੰਜਾਬ ਵਿੱਚੋਂ ਨਸ਼ਾ ਖਤਮ ਹੋ ਜਾਵੇਗਾ।