Gurdaspur News: ਗੁਰਦਾਸਪੁਰ ਪੁਲਿਸ ਦੀ ਵੱਡੀ ਕਾਮਯਾਬੀ; ਲੁੱਟ-ਖੋਹ ਤੇ ਨਸ਼ੇ ਦਾ ਧੰਦਾ ਕਰਨ ਵਾਲੇ 13 ਦੋਸ਼ੀ ਗ੍ਰਿਫ਼ਤਾਰ
Gurdaspur News: ਗੁਰਦਾਸਪੁਰ ਪੁਲਿਸ ਨੂੰ ਉਸ ਮੌਕੇ ਵੱਡੀ ਸਫਲਤਾ ਮਿਲੀ ਜਦ ਵੱਖ-ਵੱਖ ਥਾਣਿਆਂ ਅਧੀਨ ਪੈਂਦੇ ਇਲਾਕਿਆਂ ਵਿੱਚ ਲੁੱਟ-ਖੋਹ ਤੇ ਨਸ਼ੇ ਦਾ ਧੰਦਾ ਕਰਨ ਵਾਲੇ 13 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।
Gurdaspur News: ਗੁਰਦਾਸਪੁਰ ਪੁਲਿਸ ਨੂੰ ਉਸ ਮੌਕੇ ਵੱਡੀ ਸਫਲਤਾ ਮਿਲੀ ਜਦ ਵੱਖ-ਵੱਖ ਥਾਣਿਆਂ ਅਧੀਨ ਪੈਂਦੇ ਇਲਾਕਿਆਂ ਵਿੱਚ ਲੁੱਟ-ਖੋਹ ਤੇ ਨਸ਼ੇ ਦਾ ਧੰਦਾ ਕਰਨ ਵਾਲੇ 13 ਦੋਸ਼ੀਆਂ ਨੂੰ 2 ਪਿਸਟਲ 3 ਮੈਗਜ਼ੀਨ, 11 ਰੌਂਦਾਂ ਸਮੇਤ 2 ਮੋਟਰਸਾਈਕਲ, ਇੱਕ ਸਕੂਟਰੀ ਤੇ ਦੋ ਮੋਬਾਈਲ ਫੋਨ ਸਣੇ 335 ਗ੍ਰਾਮ ਹੈਰੋਇਨ ਅਤੇ 12330 ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਨੂੰ ਪਟਿਆਲਾ ਜੇਲ੍ਹ ਵਿੱਚ ਬੰਦ ਮੁੱਖ ਸਰਗਨਾ ਤਰਲੋਚਨ ਸਿੰਘ ਉਰਫ ਧੰਨਾ ਪੁੱਤਰ ਦਲਬੀਰ ਸਿੰਘ ਵਾਸੀ ਲੱਖਨਪਾਲ ਚਲਾ ਰਿਹਾ ਸੀ। ਪਟਿਆਲਾ ਜੇਲ੍ਹ ਵਿੱਚ ਵੀ ਉਸ ਕੋਲ ਫੋਨ ਤੇ ਹੋਰ ਸਮਾਨ ਵੀ ਬਰਾਮਦ ਕੀਤਾ ਗਿਆ ਹੈ।
ਪੁਲਿਸ ਹੈਡ ਕੁਆਰਟਰ ਗੁਰਦਾਸਪੁਰ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਐਸਐਸਪੀ ਗੁਰਦਾਸਪੁਰ ਦਾਯਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਵੱਖ-ਵੱਖ ਥਾਣਿਆਂ ਅਧੀਨ ਆਉਂਦੇ ਇਲਾਕੇ ਵਿੱਚ ਲੁੱਟ-ਖੋਹ ਅਤੇ ਨਸ਼ੇ ਦਾ ਧੰਦਾ ਕਰਨ ਵਾਲੇ 13 ਦੋਸ਼ੀਆਂ ਨੂੰ ਪੁਲਿਸ ਨੇ ਫੜਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਜਿਨ੍ਹਾਂ ਕੋਲੋਂ 2 ਪਿਸਟਲ, 3 ਮੈਗਜ਼ੀਨ 11 ਜਿੰਦੇ ਰੌਂਦ ਸਮੇਤ 2 ਮੋਟਰਸਾਇਕਲ ਇੱਕ ਸਕੂਟਰੀ ਤੇ ਦੋ ਮੋਬਾਈਲ ਫੋਨ ਸਣੇ 335 ਗ੍ਰਾਮ ਹੈਰੋਇਨ ਅਤੇ 12330 ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ ਹੈ। ਐਸਐਸਪੀ ਨੇ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਹਰੀਓਮ ਪੁੱਤਰ ਲੇਟ ਸੁਨੀਲ ਕੁਮਾਰ ਨਿਵਾਸੀ ਮੇਨ ਬਾਜ਼ਾਰ ਗੁਰਦਾਸਪੁਰ ਅਰਸ਼ਦੀਪ ਸਿੰਘ ਉਰਫ ਰਾਜਾ ਪੁੱਤਰ ਪਰਮਜੀਤ ਸਿੰਘ ਵਾਸੀ ਥੰਮਣ, ਰੋਸ਼ਨ ਲਾਲ ਪੁੱਤਰ ਰਿਸ਼ੀ ਪਾਲ ਵਾਸੀ ਥੰਮਣ, ਰਾਮਪਾਲ ਪੁੱਤਰ ਦਿਲਰਾਜ ਸਿੰਘ ਵਾਸੀ ਸੈਦਪੁਰ ਕਲਾਂ ਬਟਾਲਾ, ਅੰਮ੍ਰਿਤ ਪਾਲ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਦਾਬਾਂ ਵਾਲਾ ਖੁਰਦ ਅਤੇ ਅਮਨ ਗਿੱਲ ਉਰਫ ਗੌਰਵ ਪੁੱਤਰ ਸੁਨੀਲ ਗਿੱਲ ਵਾਸੀ ਗੀਤਾ ਭਵਨ ਮੰਦਰ ਦੀਨਾ ਨਗਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਦਕਿ ਦੂਜੇ ਕੇਸ ਵਿੱਚ ਮੁਕਤ ਸਰਗਨਾ ਤਰਲੋਚਨ ਸਿੰਘ ਉਰਫ ਧੰਨਾ ਪੁੱਤਰ ਦਲਬੀਰ ਸਿੰਘ ਵਾਸੀ ਲੱਖਣਪਾਲ ਨਾਲ ਨੂੰ ਪ੍ਰੋਡੈਕਸ਼ਨ ਨੂੰ ਵਰੰਟ ਉਤੇ ਲਿਆਂਦਾ ਜਾ ਰਿਹਾ ਹੈ ਜਿੱਥੇ ਹੋਰ ਵੀ ਕਈ ਦੋਸ਼ੀਆਂ ਦੇ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਐਨਡੀਪੀ ਐਕਟ ਤਹਿਤ ਦੀਨਾ ਨਗਰ ਥਾਣੇ ਵਿੱਚ ਦਰਜ ਮੁਕੱਦਮੇ ਵਿੱਚ ਯੋਧ ਲਾਲ ਪੁੱਤਰ ਜਨਕ ਰਾਜ ਤੇ ਸੁਭਾਸ਼ ਕੁਮਾਰ ਪੁੱਤਰ ਸ਼ੰਕਰ ਦਾਸ ਵਾਸੀਅਨ ਇੰਦਰਾ ਕਲੋਨੀ ਪਾਸੋਂ 65 ਗ੍ਰਾਮ ਹੈਰੋਇਨ ਅਤੇ 6330 ਡਰੱਗ ਮਨੀ ਬਰਾਮਦ ਕੀਤੀ ਗਈ।
ਜਿੱਥੇ ਵੱਖ-ਵੱਖ ਦੋਸ਼ਾਂ ਬਲਬੀਰ ਸਿੰਘ ਲੱਕੀ ਪੁੱਤਰ ਬਲਵਿੰਦਰ ਸਿੰਘ ਵਾਸੀ ਸਿੰਘਪੁਰਾ ਜੰਮੂ ਤੇ ਗਗਨਦੀਪ ਸਿੰਘ ਗੋਗਾ ਪੁੱਤਰ ਅਮਰਜੀਤ ਸਿੰਘ ਵਾਸੀ ਬਸਰੇਕੇ ਛਰੇਟਾ ਅੰਮ੍ਰਿਤਸਰ ਕੋਲੋਂ 270 ਗ੍ਰਾਮ ਹੈਰੋਇਨ ਅਤੇ ਇੱਕ ਛੋਟਾ ਕੰਪਿਊਟਰ ਕੰਡਾ ਤੇ 6000 ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਜਿੱਥੇ ਹੋਰ ਵੀ ਦੋਸ਼ੀ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਸੁਨੀਲ ਕੁਮਾਰ ਪੁੱਤਰ ਅਸ਼ੋਕ ਕੁਮਾਰ ਅਤੇ ਮਨੀਸ਼ ਕੁਮਾਰ ਉਰਫ ਕੱਟਾ ਪੁੱਤਰ ਕਿਸ਼ੋਰ ਲਾਲ ਵਾਸੀ ਬਾਹਮਣੀ ਸ਼ਾਮਿਲ ਹਨ।
ਇਹ ਵੀ ਪੜ੍ਹੋ : Farmers Protest News: ਦਿੱਲੀ-ਜੰਮੂ ਕੱਟੜਾ ਨੈਸ਼ਨਲ ਹਾਈਵੇ ਨੂੰ ਲੈ ਕੇ ਕਿਸਾਨ ਤੇ ਪ੍ਰਸ਼ਾਸਨ ਵਿਚਾਲੇ ਟਕਰਾਅ ਵਾਲੀ ਸਥਿਤੀ
ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ