Bigg Boss 16 contestants education: ‘ਬਿਗ ਬੌਸ 16’ ਦੇ ਸਾਰੇ ਪ੍ਰਤੀਭਾਗੀ ਕਿਸੇ ਨਾ ਕਿਸੇ ਕਾਰਨ ਚਰਚਾ ਵਿੱਚ ਰਹਿੰਦੇ ਹਨ। ਭਾਵੇਂ ਉਹ ਉਨ੍ਹਾਂ ਦੇ ਨਿਜੀ ਮਸਲੇ ਹੋਣ ਜਾਂ ਬਿਗ ਬੌਸ ਦੇ ਘਰ 'ਚ ਉਨ੍ਹਾਂ ਵੱਲੋਂ ਦਿੱਤੇ ਗਏ ਵਿਵਾਦਿਤ ਬਿਆਨ, ‘ਬਿਗ ਬੌਸ 16’ ਦੇ ਪ੍ਰਤੀਭਾਗੀ ਹਰ ਵਕਤ ਲੋਕਾਂ ਦੀ ਨਜ਼ਰਾਂ ਦੇ ਸਾਹਮਣੇ ਰਹਿੰਦੇ ਹਨ। ਇਸ ਸੀਜ਼ਨ ਬਿਗ ਬੌਸ ਵੱਲੋਂ ਪ੍ਰਤੀਭਾਗੀਆਂ ਨੂੰ ਕਈ ਵਾਰ ਅੰਗਰੇਜ਼ੀ ਬੋਲਣ 'ਤੇ ਟੋਕਿਆ ਗਿਆ ਹੈ ਤੇ ਪ੍ਰਸ਼ੰਸਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਉਹ ਬਹੁਤ ਪੜ੍ਹੇ ਲਿਖੇ ਹਨ ਤਾਂ ਉਹ ਇੱਥੇ ਘੱਟੋ-ਘੱਟ ਅੰਗਰੇਜ਼ੀ ਦੀ ਵਰਤੋਂ ਨਾ ਕਰਨ।  


COMMERCIAL BREAK
SCROLL TO CONTINUE READING

ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ Bigg Boss 16 contestants ਦੀ education ਕੀ ਹੈ? ਆਓ ਅੱਜ ਜਾਣਦੇ ਹਾਂ ਕਿ ਬਿਗ ਬੌਸ 16 ਦੇ ਪ੍ਰਤੀਭਾਗੀ ਕਿੰਨ੍ਹੇ ਪੜ੍ਹੇ-ਲਿੱਖੇ ਹਨ।



  
ਫਿਲਮਮੇਕਰ ਸਾਜਿਦ ਖਾਨ (Sajid Khan) ‘ਬਿਗ ਬੌਸ 16’ ਦੇ ਚਰਚਿਤ ਕੰਟੈਸਟੈਂਟ ਹਨ। ਉਨ੍ਹਾਂ ਨੇ ਮਾਨਕਜੀ ਕੂਪਰ ਸਕੂਲ ਤੋਂ ਆਪਣੀ ਸ਼ੁਰੂਆਤੀ ਪੜ੍ਹਾਈ ਕੀਤੀ ਤੇ ਮਿੱਠੀਬਾਈ ਕਾਲਜ ਤੋਂ ਗ੍ਰੇਜੂਏਸ਼ਨ ਕੀਤੀ ਹੈ।



ਟੀਵੀ ਅਦਾਕਾਰ ਸ਼ਾਲੀਨ ਭਨੋਟ (Shalin Bhanot) ਮਜ਼ਬੂਤ ਕੰਟੈਸਟੈਂਟ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੀ ਪੜ੍ਹਾਈ ਜਬਲਪੁਰ ਤੋਂ ਕੀਤੀ ਹੈ ਤੇ ਮਸ਼ਹੂਰ ਹਾਲੀਵੁੱਡ ਅਦਾਕਾਰ ਕੋਚ ਮਿਸ਼ੇਲ ਡਾਇਨਰ ਤੋਂ ਅਦਾਕਾਰੀ ਦੀ ਟ੍ਰੇਨਿੰਗ ਲਈ ਹੈ।  



ਸ਼ਿਵ ਠਾਕਰੇ (Shiv Thakre) ਵੀ ‘ਬਿਗ ਬੌਸ 16’ ਦੇ ਮਜ਼ਬੂਤ ਕੰਟੈਸਟੈਂਟ ਹਨ ਤੇ ਉਨ੍ਹਾਂ ਨੇ ਨਾਗਪੁਰ ਦੇ ਜੀ.ਐਚ. ਰਾਏਸੋਨੀ ਕਾਲਜ ਆਫ ਇੰਜੀਨੀਅਰਿੰਗ ਯੂਨੀਵਰਸਿਟੀ ਤੋਂ ਗ੍ਰੇਜੁਏਸ਼ਨ ਕੀਤੀ ਹੈ।



ਅਰਚਨਾ ਗੌਤਮ (Archana Gautam) ਨੇ IIMT ਤੋਂ ਬੈਚਲਰ ਆਫ਼ ਜਰਨਲਿਜ਼ਮ ਐਂਡ ਮਾਸ ਕਮਿਊਨਿਕੇਸ਼ਨ ਵਿੱਚ ਡਿਗਰੀ ਪ੍ਰਾਪਤ ਕੀਤੀ ਹੈ। ਉਹ ਮਿਸ ਬਿਕਨੀ ਇੰਡੀਆ ਵੀ ਰਹੇ ਹਨ।  



ਆਪਣੀ ਹਿੰਮਤ ਤੇ ਤੇਜ਼ੀ ਲਈ ਪ੍ਰਸਿੱਧ ਪ੍ਰਿਅੰਕਾ ਚੌਧਰੀ (Priyanka) ਨੇ ‘ਕੇਂਦਰੀ ਸਕੂਲ’ ਤੋਂ ਸਕੂਲਿੰਗ ਕੀਤੀ ਹੈ ਤੇ ਇਸਦੇ ਬਾਅਦ ਉਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ।



ਸੌਂਦਰਿਆ ਸ਼ਰਮਾ (Soundarya Sharma) ਮਾਡਲ ਅਤੇ ਅਦਾਕਾਰਾ ਹੋਣ ਤੋਂ ਪਹਿਲਾਂ ਇੱਕ ਡੈਂਟਿਸਟ ਸਨ ਤੇ ਉਹ ਕਾਫੀ ਪੜ੍ਹੇ-ਲਿੱਖੇ ਹਨ। ਉਨ੍ਹਾਂ ਕੋਲ ਬੈਚਲਰ ਆਫ ਡੈਂਟਲ ਦੀ ਡਿਗਰੀ ਹੈ ਤੇ ਨਾਲ ਹੀ ਉਨ੍ਹਾਂ ਨੇ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਵੀ ਟ੍ਰੇਨਿੰਗ ਲਈ ਹੈ।



ਰੈਪਰ ਐਮਸੀ ਸਟੇਨ (MC Stan) ਦੁਨੀਆ ਦੇ ਮੰਨੇ ਪ੍ਰਮੰਨੇ ਰੈਪਰ ਹਨ। ਹਾਲਾਂਕਿ, ਉਹ ਜ਼ਿਆਦਾ ਪੜ੍ਹੇ-ਲਿੱਖੇ ਨਹੀਂ ਹਨ। ਉਨ੍ਹਾਂ ਨੇ ਸਿਰਫ਼ ਸਕੂਲਿੰਗ ਕੀਤੀ ਹੈ। 



ਗੌਤਮ ਵਿਜ (Gautam Vig) ਨੇ ਦਿੱਲੀ ਦੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿੱਚ ਪੜਾਈ ਕਰਨ ਤੋਂ ਬਾਅਦ ਕੈਨੇਡਾ ਦੀ ਇੱਕ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੈ।



ਤਜ਼ਾਕਿਸਤਾਨ ਦੇ ਜਾਣੇ-ਮਾਣੇ ਗੀਤਕਾਰ ਅਬਦੁ ਰੋਜ਼ਿਕ (Abdu Rozik) ਜ਼ਿਆਦਾ ਪੜ੍ਹੇ-ਲਿੱਖੇ ਨਹੀਂ ਹਨ। ਉਨ੍ਹਾਂ ਨੇ 10ਵੀਂ ਤੱਕ ਪੜ੍ਹਾਈ ਕੀਤੀ ਅਤੇ ਗੀਤਾਂ ਨੂੰ ਆਪਣਾ ਪੇਸ਼ਾ ਬਣਾ ਲਿਆ।



ਨਿਮਰਤ ਕੌਰ ਅਹਲੂਵਾਲੀਆ (Nimrit Kaur Ahluwalia) ਨੇ ਨਵੀਂ ਦਿੱਲੀ ਦੇ ਸੇਂਟ ਮਾਰਕ ਸੀਨੀਅਰ ਸੇਕੇਂਡਰੀ ਸਕੂਲ ਤੋਂ ਸ਼ੁਰੂਆਤੀ ਪੜ੍ਹਾਈ ਕੀਤੀ । ਬਾਅਦ ਵਿੱਚ ਉਨ੍ਹਾਂ ਨੇ ਮੁਹਾਲੀ ਦੀ ਆਰਮੀ ਇੰਸਟੀਚਿਊਟ ਆਫ ਲਾਅ ਤੋਂ ਬੀਏ ਐਲਐਲਬੀ ਦੀ ਪੜ੍ਹਾਈ ਕੀਤੀ।  



18 ਸਾਲ ਦੀ ‘ਇਮਲੀ' ਫੇਮ ਸੁੰਬਲ ਤੌਕੀਰ ਖਾਨ (Sumbul Toureeq Khan) ਨੇ ਆਪਣੀ ਸ਼ੁਰੂਆਤੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੋਨਿਕਾ ਵਰਮਾ ਦੀ 'ਸਹਿਜਮੁਦਰਾ ਐਕਟਿੰਗ ਐਕੇਡਮ' ਵਿੱਚ ਟ੍ਰੇਨਿੰਗ ਪ੍ਰਾਪਤ ਕੀਤੀ।  



ਟੀਵੀ ਅਦਾਕਾਰਾ ਟੀਨਾ ਦੱਤਾ (Tina Datta) ਨੇ ਕੋਲਕਾਤਾ ਦੇ ਸੇਂਟ ਪੌਲ ਬੋਰਡਿੰਗ ਸਕੂਲ ਤੋਂ ਸ਼ੁਰੂਆਤੀ ਪੜਾਈ ਕੀਤੀ ਤੇ ਬਾਅਦ 'ਚ ਕਲਕੱਤਾ ਯੂਨਿਵਰਸਿਟੀ ਤੋਂ ਇੰਗਲਿਸ਼ ਵਿੱਚ ਗ੍ਰੈਜੂਏਸ਼ਨ ਕੀਤੀ।