Biggest Burger in Hoshiarpur news: ਅਕਸਰ ਬੱਚੇ ਹੋਣ ਜਾਂ ਵੱਡੇ ਬਰਗਰ ਖਾਣਾ ਹਰ ਕੋਈ ਪਸੰਦ ਕਰਦਾ ਹੈ। ਬਰਗਰ ਨੂੰ ਲੋਕ ਬਹੁਤ ਪਸੰਦ ਕਰਦੇ ਹਨ ਅਤੇ ਇਸਦੀ ਵਿਕਰੀ ਵੀ ਬਹੁਤ ਜ਼ਿਆਦਾ ਹੁੰਦੀ ਹੈ। ਇਸ ਵਾਰ ਬਰਗਰ ਨੂੰ ਲੈ ਕੇ ਅਨੋਖੀ ਹੀ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਪੰਜਾਬ ਦੇ ਹੁਸ਼ਿਆਰਪੁਰ 'ਚ ਦੇਸ਼ ਦਾ ਸਭ ਤੋਂ ਵੱਡਾ ਬਰਗਰ ਤਿਆਰ (Biggest Burger in Hoshiarpur)ਕੀਤਾ ਗਿਆ ਹੈ ਜਿਸਦਾ ਵਜ਼ਨ 40 ਕਿਲੋ ਦੱਸਿਆ ਜਾ ਰਿਹਾ ਹੈ।


COMMERCIAL BREAK
SCROLL TO CONTINUE READING

ਇਹ ਬਰਗਰ ਹੁਸ਼ਿਆਰਪੁਰ ਵਿਚ ਤਿਆਰ ਕੀਤਾ ਗਿਆ ਹੈ ਅਤੇ ਦੇਸ਼ ਦਾ ਸਭ ਤੋਂ ਵੱਡਾ ਬਰਗਰ ਕਿਹਾ ਜਾ ਰਿਹਾ ਹੈ। ਇਸ ਬਰਗਰ ਨੂੰ ''ਬਰਗਰ ਚਾਚੂ'' ਦੇ ਨਾਂ ਨਾਲ ਵਿਅਕਤੀ ਨੇ ਦੇਸ਼ ਦਾ ਸਭ ਤੋਂ ਵੱਡਾ ਬਰਗਰ ਬਣਾਉਣ ਦਾ (Biggest Burger in Hoshiarpur)ਦਾਅਵਾ ਕੀਤਾ ਹੈ। ਹੁਸ਼ਿਆਰਪੁਰ ਦੇ ਇਕ ਵਿਅਕਤੀ ਨੇ ਕਿਹੀ ਕਿ ਉਸਨੇ ਇਸ ਕੁਝ ਨਵਾਂ ਕਰਨ ਦੀ ਸੋਚੀ ਜਿਸ ਤੋਂ ਬਾਅਦ ਉਸ ਨੇ ਇਹ ਬਰਗਰ ਤਿਆਰ ਕੀਤਾ। ਇਸ ਬਰਗਰ ਦੀ ਹਰ ਪਾਸੇ ਦੇਸ਼ ਦੇ ਕੋਨੇ ਕੋਨੇ ਵਿਚ ਵੀ ਚਰਚਾ ਹੋ ਰਹੀ ਹੈ। 


ਇਹ ਵੀ ਪੜ੍ਹੋ: ਪੰਜਾਬੀ ਸਿਨੇਮਾ ਜਗਤ ਲਈ ਮਾਣ ਦੀ ਗੱਲ; ਕੋਚੇਲਾ 'ਚ ਪਰਫਾਰਮ ਕਰਨਗੇ ਦਿਲਜੀਤ ਦੋਸਾਂਝ

ਇਸ ਵੱਡੇ ਬਰਗਰ ਨੂੰ ਦੇਖਣ ਲਈ ਹਰ ਕੋਈ ਆ ਰਿਹਾ ਹੈ ਅਤੇ ਨੌਜਵਾਨ, ਬੱਚੇ ਚਾਚੂ ਦੀ ਦੁਕਾਨ 'ਤੇ ਪਹੁੰਚ ਰਹੇ ਹਨ ਅਤੇ ਬਰਗਰ ਖਾਣ (Biggest Burger in Hoshiarpur) ਲਈ ਉਤਾਵਲੇ ਹੋ ਰਹੇ ਹਨ।  ਇਸ ਬਰਗਰ ਨੂੰ ਹੁਸ਼ਿਆਰਪੁਰ ਦੇ ਸ਼ਰਨਦੀਪ ਸਿੰਘ ਨੇ ਬਣਾਇਆ ਹੈ ਅਤੇ ਜਿਸਨੂੰ 'ਬਰਗਰ ਚਾਚੂ' ਦੇ ਨਾਂ ਨਾਲ ਜਾਣਿਆ ਜਾਂਦਾ ਹੈ।  ਉਸ ਦਾ ਦਾਅਵਾ ਹੈ ਕਿ ਪੰਜਾਬ ਅਤੇ ਉੱਤਰੀ ਭਾਰਤ ਵਿਚ ਬਣਿਆ ਹੁਣ ਤੱਕ ਦਾ ਸਭ ਤੋਂ (Biggest Burger) ਵੱਡਾ ਬਰਗਰ ਹੈ। .


ਇਸ ਬਰਗਰ ਵਿਚ ਜਾਣੋ ਕੀ-ਕੀ ਵਰਤਿਆ ਗਿਆ - (Biggest Burger in Hoshiarpur)
12 ਕਿਲੋ ਡੱਬਲ ਰੋਟੀ
16 ਕਿਲੋ ਸਬਜ਼ੀਆਂ
 5-6 ਕਿਲੋ ਚਟਨੀ
1 ਕਿਲੋ ਪਨੀਰ
5-6 ਕਿਲੋ ਟਿੱਕੀਆ


ਇਹ ਸੱਤਵੀਂ ਵਾਰ ਹੈ ਜਦੋਂ ਉਸਨੇ ਬਰਗਰ ਅਤੇ ਸੈਂਡਵਿਚ ਵਿੱਚ 'ਸਭ ਤੋਂ ਵੱਡਾ' (Biggest Burger) ਬਣਾਇਆ ਹੈ। 2017 ਵਿੱਚ 7-ਕਿਲੋਗ੍ਰਾਮ ਬਰਗਰ ਦੇ ਨਾਲ ਸ਼ੁਰੂਆਤ ਕਰਦੇ ਹੋਏ, ਉਸਨੇ ਉਸੇ ਸਾਲ 6-ਕਿਲੋ ਸੈਂਡਵਿਚ ਦੇ ਨਾਲ "ਇਸ ਨੂੰ ਵੱਡਾ ਬਣਾਉਣ ਦੇ ਜਨੂੰਨ" ਨਾਲ ਜਾਰੀ ਰੱਖਿਆ।  ਉਸ ਤੋਂ ਬਾਅਦ 2018 ਵਿੱਚ 15-ਕਿਲੋ ਬਰਗਰ ਅਤੇ 2019 ਵਿੱਚ ਇੱਕ 20-ਕਿਲੋ ਬਰਗਰ ਤਿਆਰ ਕੀਤਾ ਸੀ।