COMMERCIAL BREAK
SCROLL TO CONTINUE READING

Ludhiana News: ਲੁਧਿਆਣਾ ਵਿੱਚ ਬਾਈਕ ਸਵਾਰ ਗੈਂਗ ਵੱਲੋਂ ਸ਼ਹਿਰ ਵਿੱਚ ਗੁੰਡਾਗਰਦੀ ਕਰਨ ਦਾ ਇੱਕ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਸ਼ਰੇਆਮ ਲੋਕਾਂ ਦੀਆਂ ਕਾਰਾਂ ਦੀ ਭੰਨਤੋੜ ਕਰਦੇ ਅਤੇ ਗਲੀਆਂ ਵਿੱਚ ਇੱਟਾਂ-ਪੱਥਰ ਸੁੱਟਦੇ ਨਜ਼ਰ ਆ ਰਹੇ ਹਨ। ਦਰਅਸਲ ਇਹ ਘਟਨਾ ਚੰਦਰ ਨਗਰ ਗਲੀ ਨੰਬਰ 3 ਦੀ ਹੈ। ਹਥਿਆਰਬੰਦ ਨੌਜਵਾਨਾਂ ਵੱਲੋਂ ਇਲਾਕੇ ਵਿੱਚ ਗੁੰਡਾਗਰਦੀ ਕਰਕੇ ਹੜਕੰਪ ਮਚਾ ਦਿੱਤਾ। ਗੁੱਸੇ 'ਚ ਆਏ ਬਦਮਾਸ਼ਾਂ ਨੇ ਇਲਾਕੇ 'ਚ ਆਮ ਆਦਮੀ ਪਾਰਟੀ ਦੇ ਆਗੂ ਦੀ ਕਾਰ ਨੂੰ ਬੁਰੀ ਤਰ੍ਹਾਂ ਨਾਲ ਭੰਨ-ਤੋੜ ਕੀਤੀ। ਇਸ ਮਾਮਲੇ ਵਿੱਚ ਥਾਣਾ ਹੈਬੋਵਾਲ ਅਤੇ ਜਗਤਪੁਰੀ ਚੌਕੀ ਦੀ ਪੁਲਿਸ ਸੀਸੀਟੀਵੀ ਆਪਣੇ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।


ਜਾਣਕਾਰੀ ਮੁਤਾਬਿਕ ਜੇਲ੍ਹ ਚੋਂ ਰਿਹਾਅ ਹੋਣ ਤੋਂ ਬਾਅਦ ਤੋਂ ਹੀ ਦੋਵਾਂ ਧਿਰਾਂ ਵਿਚਾਲੇ ਪੁਰਾਣੀ ਦੁਸ਼ਮਣੀ ਚੱਲ ਰਹੀ ਹੈ। ਉਹ ਸੋਸ਼ਲ ਮੀਡੀਆ ਜਾਂ ਫ਼ੋਨ 'ਤੇ ਇੱਕ ਦੂਜੇ ਨੂੰ ਧਮਕੀਆਂ ਵੀ ਦਿੰਦੇ ਰਹਿੰਦੇ ਹਨ। ਇਸ ਕਾਰਨ ਦਿਨ ਵੇਲੇ ਇੱਕ ਧਿਰ ਨੇ ਦੂਜੇ ਪੱਖ ਦੇ ਕੁਝ ਨੌਜਵਾਨਾਂ ’ਤੇ ਵੀ ਹਮਲਾ ਕਰ ਦਿੱਤਾ। ਉਕਤ ਹਮਲਾਵਰ ਚੰਦਰ ਨਗਰ ਇਲਾਕੇ ''ਚ ਰਹਿੰਦੇ ਹਨ। ਇਸ ਕਾਰਨ ਦੇਰ ਰਾਤ ਹਥਿਆਰਾਂ ਨਾਲ ਲੈਸ 50 ਤੋਂ ਵੱਧ ਲੜਕੇ ਤਲਵਾਰਾਂ ਲਹਿਰਾਉਂਦੇ ਹੋਏ ਇਲਾਕੇ ਵਿੱਚ ਆ ਗਏ। ਉਨ੍ਹਾਂ 'ਆਪ' ਆਗੂ ਪੁਸ਼ਪਿੰਦਰ ਭਨੋਟ ਦੀ ਕਾਰ ਨੂੰ ਤਲਵਾਰਾਂ ਅਤੇ ਡੰਡਿਆਂ ਨਾਲ ਭੰਨ ਦਿੱਤਾ।


ਇਹ ਵੀ ਪੜ੍ਹੋ: USA vs SA Playing 11: यूएसए और द.अफ्रीका के बीच होगा पहला सुपर 8 मुकाबला, ये फैंटसी टीम बनाएगी करोड़पति​ 


ਇਲਾਕੇ ਵਿੱਚ ਗੁੰਡਾਗਰਦੀ ਕਰਨ ਵਾਲੇ ਦੋ ਨੌਜਵਾਨ ਕੁਝ ਦਿਨ ਪਹਿਲਾਂ ਹੀ ਜੇਲ੍ਹ 'ਚੋਂ ਬਾਹਰ ਆਏ ਹਨ। ਉਕਤ ਨੌਜਵਾਨਾਂ ਖਿਲਾਫ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ। ਇਸ ਮਾਮਲੇ ਵਿੱਚ ਵੀ ਵਿਵਾਦ ਦਾ ਕਾਰਨ ਨਸ਼ਾ ਤਸਕਰੀ ਹੈ। ਇਸ ਸਬੰਧੀ ਐਸ.ਐਚ.ਓ ਨੇ ਕਿਹਾ ਕਿ ਇਲਾਕੇ ਵਿੱਚ ਹੋਈ ਭੰਨਤੋੜ ਦੀ ਸੀਸੀਟੀਵੀ ਨਾਲ ਜਾਂਚ ਕੀਤੀ ਜਾ ਰਹੀ ਹੈ। ਗੁੰਦਾਗਰਦੀ ਕਰਨ ਵਾਲੇ ਨੌਜਵਾਨਾਂ ਦੀ ਪਛਾਣ ਕਰਕੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


ਇਹ ਵੀ ਪੜ੍ਹੋ: Financial Advice: बिना किसी इन्वेस्टमेंट के अब घर बैठे इन आसान तरीकों से कमाए पैसे