ਚੰਡੀਗੜ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਦਿੱਤੀਆਂ ਜਾ ਰਹੀਆਂ ਵਿਸ਼ੇਸ਼ ਸਹੂਲਤਾਂ ਸਬੰਧੀ ਸ਼ਿਕਾਇਤਾਂ ਦਰਮਿਆਨ ਪਟਿਆਲਾ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਦਾ ਤਬਾਦਲਾ ਕਰਕੇ ਉਨ੍ਹਾਂ ਦੀ ਥਾਂ 'ਤੇ ਸੁੱਚਾ ਸਿੰਘ ਪਟਿਆਲਾ ਜੇਲ੍ਹ ਦੇ ਨਵੇਂ ਸੁਪਰਡੈਂਟ ਹੋਣਗੇ। ਜਿਸਤੋਂ ਬਾਅਦ ਆਮ ਆਦਮੀ ਪਾਰਟੀ ਤੇ ਵੀ ਸਵਾਲ ਖੜੇ ਹੋ ਗਏ ਹਨ ਕਿਉਂਕਿ ਸੁੱਚਾ ਸਿੰਘ ਬਾਦਲਾਂ ਦਾ ਕਰੀਬੀ ਮੰਨਿਆ ਜਾਂਦਾ ਹੈ। ਇਹ ਨਿਯੁਕਤੀ ਨਵੇਂ ਜੇਲ੍ਹ ਮੰਤਰੀ ਹਰਜੋਤ ਬੈਂਸ ਵੱਲੋਂ ਪਟਿਆਲਾ ਜੇਲ੍ਹ ਦੇ ਕੀਤੇ ਦੌਰੇ ਤੋਂ ਬਾਅਦ ਕੀਤੀ ਗਈ।


COMMERCIAL BREAK
SCROLL TO CONTINUE READING

 


 


ਕਿਸੇ ਵੇਲੇ ਮਜੀਠੀਆ ਦੇ ਘਰ ਰੁਕੇ ਸੀ ਸੁੱਚਾ ਸਿੰਘ


 


ਜਿਵੇਂ ਹੀ ਸ਼ਿਵਰਾਜ ਦੀ ਥਾਂ ਸੁੱਚਾ ਸਿੰਘ ਦੀ ਨਿਯੁਕਤੀ ਹੋਈ, ਉਸ ਦੀ ਬਾਦਲ ਪਰਿਵਾਰ ਨਾਲ ਨੇੜਤਾ ਦਾ ਰਾਜ਼ ਖੁੱਲ੍ਹ ਗਿਆ। 1 ਮਾਰਚ ਨੂੰ ਸੁਖਬੀਰ ਬਾਦਲ ਮਜੀਠੀਆ ਨੂੰ ਮਿਲਣ ਗਏ ਸਨ ਇਸ ਤੋਂ ਬਾਅਦ ਉਹ ਸੁੱਚਾ ਸਿੰਘ ਦੇ ਘਰ ਕੁਝ ਸਮਾਂ ਰੁਕੇ। ਹੁਣ ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਉਸੇ ਸੁੱਚਾ ਸਿੰਘ ਨੂੰ ਹੁਣ ਜੇਲ੍ਹਰ ਬਣਾ ਦਿੱਤਾ ਗਿਆ ਹੈ।


 


 


 


ਬਾਦਲਾਂ ਨਾਲ ਨਜ਼ਦੀਕੀ ਤੋਂ ਸੁੱਚਾ ਸਿੰਘ ਨਹੀਂ ਕਰਦੇ ਇਨਕਾਰ


 


ਪਟਿਆਲਾ ਕੇਂਦਰੀ ਜੇਲ੍ਹ ਦੇ ਨਵੇਂ ਸੁਪਰਡੈਂਟ ਨੇ ਦੱਸਿਆ ਕਿ ਉਹ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ ਕਿ ਉਹ ਬਾਦਲ ਪਰਿਵਾਰ ਦੇ ਕਰੀਬੀ ਹਨ। ਉਨ੍ਹਾਂ ਦੱਸਿਆ ਕਿ 2003 ਵਿੱਚ ਉਹ ਜੇਲ੍ਹ ਵਿੱਚ ਤਾਇਨਾਤ ਸੀ। ਫਿਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਉਥੇ ਹੀ ਬੰਦ ਰਹੇ। ਇੱਕ ਅਫ਼ਸਰ ਵਜੋਂ ਕੈਦੀਆਂ ਦੇ ਨੇੜੇ ਹੋਣਾ ਕੋਈ ਵੱਡੀ ਗੱਲ ਨਹੀਂ ਹੈ।


 


 


WATCH LIVE TV