Bikram Majithia News: ਡਰੱਗ ਮਾਮਲੇ 'ਚ ਬਣੀ SIT ਅਕਾਲੀ ਆਗੂ ਬਿਕਰਮ ਮਜੀਠੀਆ ਤੋਂ ਸਵਾਲ ਜਵਾਬ ਕਰ ਰਹੀ ਹੈ, ਪਟਿਆਲਾ 'ਚ ਪੇਸ਼ੀ ਦੇ ਲਈ ਮਜੀਠੀਆ ਪਹੁੰਚੇ ਹਨ ।


COMMERCIAL BREAK
SCROLL TO CONTINUE READING

ਪੇਸ਼ ਤੋਂ ਪਹਿਲਾਂ ਮਜੀਠੀਆ ਨੇ ਕਿਹਾ ਕਿ ਮੈਂ ਅੱਜ ਗੁਰੂ ਸਾਹਿਬਾਨਾਂ ਤੋਂ ਪ੍ਰੇਰਨਾ ਲੈ ਕੇ ਅੱਜ SIT ਅੱਗੇ ਪੇਸ਼ ਹੋਣ ਦੇ ਲਈ ਆਇਆ ਹਾਂ, ਇਨ੍ਹਾਂ ਦਿਨਾਂ 'ਚ ਛੋਟੇ ਅਤੇ ਵੱਡੇ ਸਾਹਿਬਜਾਦਿਆਂ ਦੀ ਸ਼ਹਾਦਤ ਨੇ ਸਾਨੂੰ ਇਹ ਗੁੜ੍ਹਤੀ ਦਿੱਤੀ ਹੈ, ਕਿ ਜੁਲਮ ਅਤੇ ਜਬਰ ਦੇ ਖ਼ਿਲਾਫ਼ ਹੱਕ ਸੱਚਾਈ ਦੀ ਲੜਾਈ ਕਿਵੇਂ ਲੜ੍ਹਨੀ ਹੈ ।


ਉਨ੍ਹਾਂ ਨੇ ਕਿਹਾ ਇਹ ਕਹਾਣੀ 2013 ਦੀ ਹੈ, 11 ਸਾਲ ਹੋ ਗਏ ਹਾਂ ਇਸ ਮਾਮਲੇ ਨੂੰ ਜੋ ਸਿਰਫ਼ ਪਾਲਿਟਿਕਸ ਲਈ ਵਰਤਿਆ ਜਾ ਰਿਹਾ ਹੈ। ਨਾਲ ਹੀ ਮਜੀਠੀਆ ਨੇ ਕਿਹਾ ਕਿ ਮੈਂ ਕਾਨੂੰਨ ਦਾ ਸਤਿਕਾਰ ਕਰਦਾ ਹਾਂ, ਜਿਸ ਕਰਕੇ ਕਮੇਟੀ ਦੇ ਅੱਗੇ ਪੇਸ਼ ਹੋਣ ਦੇ ਲਈ ਪਹੁੰਚਿਆ ਹਾਂ।


ਮਜੀਠੀਆ ਨੇ ਕਿਹਾ ਕਿ SIT ਮੁਖੀ 31 ਦਸੰਬਰ ਨੂੰ ਰਿਟਾਇਰ ਹੋ ਰਹੇ ਹਨ। ਉਨ੍ਹਾਂ ਦੇ ਸੇਵਾਮੁਕਤ ਹੋਣ ਤੋਂ ਪਹਿਲਾਂ ਭਗਵੰਤ ਮਾਨ ਆਪਣੀ ਅਗਵਾਈ ਵਿੱਚ SIT ਬਣਾ ਲੈਣ, 'ਮੈਂ ਭੱਜਣ ਵਾਲਾ ਨਹੀਂ ਹਾਂ, ਜਦੋਂ ਸ਼ਹੀਦੀ ਦਾ ਮਹੀਨਾ ਪੂਰਾ ਹੋਵੇਗਾ ਉਦੋਂ ਹਰ ਗੱਲ ਦਾ ਜਵਾਬ ਦੇਵਾਗਾਂ'


ਦੱਸ ਦਈਏ ਕਿ ਡਰੱਗ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠਲੀ SIT ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਿਸ ਨੇ ਅੱਜ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਤਲਬ ਕੀਤਾ ਗਿਆ ਹੈ। 


ਇਸ ਪਹਿਲਾਂ 16 ਦਸੰਬਰ 2023 ਨੂੰ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਪਟਿਆਲਾ ਪਹੁੰਚ ਕੇ ਐਸਆਈਟੀ ਅੱਗੇ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਏ ਸਨ।


ਕੀ ਹੈ ਪੂਰਾ ਮਾਮਲਾ ?


ਦੱਸ ਦਈਏ ਕਿ ਡਰੱਗ ਤਸਕਰੀ ਦੇ ਦੋਸ਼ਾਂ ਤਹਿਤ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਇਹ ਕੇਸ ਕਾਂਗਰਸ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਵੱਲੋਂ ਦਰਜ ਕੀਤਾ ਗਿਆ ਸੀ। ਚੰਨੀ ਸਰਕਾਰ ਦੇ ਕਾਰਜਕਾਲ ਦੇ ਆਖਰੀ ਦਿਨਾਂ ਵਿੱਚ 20 ਦਸੰਬਰ 2021 ਨੂੰ ਬਿਰਕਮ ਮਜੀਠੀਆ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ।


NDPS ਤਹਿਤ FIR ਦਰਜ ਹੋਣ ਤੋਂ ਬਾਅਦ ਮਜੀਠੀਆ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਅਤੇ ਹੁਣ ਬਿਕਰਮ ਜੀਠੀਆ ਜ਼ਮਾਨਤ 'ਤੇ ਬਾਹਰ ਹਨ।