ਸਰੂਪ ਚੰਦ ਸਿੰਗਲਾ ਨੂੰ ਮਿਲੀ ਧਮਕੀ, `ਹਿੰਦੂ ਆਗੂ ਸੁਧੀਰ ਸੂਰੀ ਵਰਗਾ ਹਾਲ ਕਰਨ ਦੀ ਗੱਲ ਕਹੀ`
ਬਠਿੰਡਾ ਤੋਂ ਸੀਨੀਅਰ ਭਾਜਪਾ ਆਗੂ ਸਰੂਪ ਚੰਦ ਸਿੰਗਲਾ ਨੂੰ ਫ਼ੋਨ ’ਤੇ ਜਾਨੋ ਮਾਰਨ ਦੀ ਧਮਕੀ ਮਿਲੀ ਹੈ, ਇਸ ਸਬੰਧੀ ਜਾਣਕਾਰੀ ਭਾਜਪਾ ਆਗੂ ਸਿੰਗਲਾ ਨੇ ਪ੍ਰੈਸ-ਕਾਨਫ਼ਰੰਸ ਕਰਕੇ ਦਿੱਤੀ ਹੈ। ਸਿੰਗਲਾ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨੂੰ Whatsapp call ਰਾਹੀਂ ਫ਼ੋਨ ਕਾਲ ਆਈ, ਇਸ ਧਮਕੀ ’ਚ ਕਿਹਾ ਗਿਆ ਸਿੱਖਾਂ ਪਾਰਟੀ ’
Threat call to Sarup Chand Singla: ਬਠਿੰਡਾ ਤੋਂ ਸੀਨੀਅਰ ਭਾਜਪਾ ਆਗੂ ਸਰੂਪ ਚੰਦ ਸਿੰਗਲਾ ਨੂੰ ਫ਼ੋਨ ’ਤੇ ਜਾਨੋ ਮਾਰਨ ਦੀ ਧਮਕੀ ਮਿਲੀ ਹੈ, ਇਸ ਸਬੰਧੀ ਜਾਣਕਾਰੀ ਭਾਜਪਾ ਆਗੂ ਸਿੰਗਲਾ ਨੇ ਪ੍ਰੈਸ-ਕਾਨਫ਼ਰੰਸ ਕਰਕੇ ਦਿੱਤੀ ਹੈ।
ਸਿੰਗਲਾ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨੂੰ Whatsapp call ਰਾਹੀਂ ਫ਼ੋਨ ਕਾਲ ਆਈ, ਇਸ ਧਮਕੀ ’ਚ ਕਿਹਾ ਗਿਆ ਸਿੱਖਾਂ ਪਾਰਟੀ ’ਚ ਮੌਜਾਂ ਮਾਣ ਹੁਣ ਹਿੰਦੂ ਬਣਨ ਨੂੰ ਫਿਰਦਾ ਹੈ। ਸਿੰਗਲਾ ਦੇ ਦੱਸਣ ਅਨੁਸਾਰ ਉਨ੍ਹਾਂ ਨੂੰ 29 ਦਿਸੰਬਰ ਨੂੰ ਫ਼ੋਨ ਆਇਆ, ਜਿਸ ’ਚ ਕਿਹਾ ਗਿਆ ਕਿ ਹਿੰਦੂ ਪਾਰਟੀ ’ਚ ਕਿਉਂ ਗਏ।
ਹੁਣ 20 ਜਨਵਰੀ ਨੂੰ ਧਮਕੀ ਭਰਿਆ ਦੁਬਾਰਾ ਫ਼ੋਨ ਆਇਆ ਕਿ ਭਾਜਪਾ ਜੁਆਇੰਨ ਕਰਨ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪਵੇਗਾ। ਹੁਣ ਕਿਹਾ ਗਿਆ ਹੈ 22 ਜਨਵਰੀ ਨੂੰ ਜੇਕਰ ਅੰਮ੍ਰਿਤਸਰ ’ਚ ਭਾਜਪਾ ਦੀ ਕਾਰਜਕਾਰੀ ਬੈਠਕ ’ਚ ਸ਼ਾਮਲ ਹੋਏ ਤਾਂ ਸਹੀ ਨਹੀਂ ਹੋਵੇਗਾ।
ਭਾਜਪਾ ਆਗੂ ਸਿੰਗਲਾ ਨੇ ਪੰਜਾਬ ਸਰਕਾਰ ’ਤੇ ਹਮਲਾ ਬੋਲਦਿਆਂ ਮੰਗ ਕੀਤੀ ਕਿ ਲੋਕਾਂ ਦੇ ਜਾਨਮਾਲ ਦੀ ਸੁਰੱਖਿਆ ਪੱਕੀ ਕੀਤੀ ਜਾਵੇ ਅਤੇ ਇਸ ਸਬੰਧੀ ਅਸਮਾਜਿਕ ਤੱਤਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਆਮ ਆਦਮੀ ਪਰੇਸ਼ਾਨ ਹੈ, ਪਹਿਲਾਂ ਵਪਾਰੀ ਨਿਸ਼ਾਨੇ ’ਤੇ ਸਨ ਹੁਣ ਮਜ਼ਦੂਰਾਂ ਦੀ ਲੁੱਟ ਹੋ ਰਹੀ ਹੈ। ਪੰਜਾਬ ਦੇ ਹਾਲਾਤ ਆਏ ਦਿਨ ਖ਼ਰਾਬ ਹੁੰਦੇ ਜਾ ਰਹੇ ਹਨ ਅਤੇ ਲੋਕ ਰੱਬ ਦੇ ਸਹਾਰੇ ਜਿੰਦਗੀ ਜੀਅ ਰਹੇ ਹਨ।
ਉੱਥੇ ਹੀ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਨੂੰ ਕਾਰਜਕਾਰਨੀ ਦੀ ਬੈਠਕ ’ਚ ਜਾਣ ਤੋਂ ਰੋਕਿਆ ਜਾ ਰਿਹਾ ਹੈ, ਪਰ ਉਹ ਇਸ ਬੈਠਕ ’ਚ ਜਾਣਗੇ ਅਤੇ ਧਮਕੀ ਦਾ ਉਨ੍ਹਾਂ ’ਤੇ ਕੋਈ ਅਸਰ ਨਹੀਂ ਹੋਵੇਗਾ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆ ਸਿੰਗਲਾ ਨੇ ਕਿਹਾ ਕਿ ਬਠਿੰਡਾ ’ਚ ਕੌਂਸਲਰਾਂ ਦੇ ਭਾਜਪਾ ’ਚ ਸ਼ਾਮਲ ਹੋਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਮਨਪ੍ਰੀਤ ਸਿੰਘ ਬਾਦਲ ਨਾਲ ਇਸ ਮੁੱਦੇ ’ਤੇ ਕੋਈ ਗੱਲਬਾਤ ਹੋਈ ਹੈ।
ਉੱਥੇ ਹੀ ਸਰੂਪ ਚੰਦ ਸਿੰਗਲਾ ਨੂੰ ਮਿਲੀ ਧਮਕੀ ਬਾਰੇ ਐੱਸ. ਐੱਸ. ਪੀ. ਜੇ ਇਲੇਨਚੇਜੀਅਨ ਨੇ ਜਾਣਕਾਰੀ ਦਿੰਦਿਆ ਦੱਸਿਆ ਪੁਲਿਸ ਕੋਲ ਭਾਜਪਾ ਆਗੂ ਸਿੰਗਲਾ ਵਲੋਂ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਗਈ ਹੈ, ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਐੱਸ. ਐੱਸ. ਪੀ. ਨੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਦਾ ਭਰੋਸਾ ਦਿੱਤਾ ਅਤੇ ਇਸ ਸਬੰਧੀ ਸੀਨੀਅਰ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ।
ਇਹ ਵੀ ਪੜ੍ਹੋ: ਨਵਜੋਤ ਕੌਰ ਸਿੱਧੂ ਵਲੋਂ ਪ੍ਰਿਅੰਕਾ ਗਾਂਧੀ ਅਤੇ ਮਲਿਕਾਰੁਜਨ ਖੜਗੇ ਨਾਲ ਦਿੱਲੀ ’ਚ ਮੁਲਾਕਾਤ