ਚੰਡੀਗੜ: ਬਲਾਤਕਾਰ ਦੇ ਦੋਸ਼ਾਂ ਵਿਚ ਜੇਲ੍ਹ ਗਿਆ ਰਾਮ ਰਹੀਮ ਇੰਨੀ ਦਿਨੀਂ 40 ਦਿਨ ਦੀ ਪੈਰੋਲ 'ਤੇ ਬਾਹਰ ਆ ਕੇ ਆਰਾਮ ਦੀ ਜ਼ਿੰਦਗੀ ਜੀਅ ਰਿਹਾ ਹੈ। ਇਸ ਦੌਰਾਨ ਰਾਮ ਰਹੀਮ ਯੂ.ਪੀ. ਦੇ ਬਾਗਪਤ ਆਸ਼ਰਮ ਵਿਚ ਰਹਿ ਰਿਹਾ ਹੈ ਅਤੇ ਭਾਜਪਾ ਆਗੂ ਉਸਦੇ ਅੱਗੇ ਪਿੱਛੇ ਘੁੰਮ ਰਹੇ ਹਨ। ਕੋਈ ਸੀਸ ਨਿਵਾ ਰਿਹਾ ਹੈ ਅਤੇ ਕੋਈ ਰਾਮ ਰਹੀਮ ਦੇ ਗੁਣ ਗਾ ਰਿਹਾ ਹੈ। ਕਿਉਂਕਿ ਹਰਿਆਣਾ ਦੀਆਂ ਚੋਣਾਂ ਨੇੜੇ ਆਈਆਂ ਹੋਈਆਂ ਹਨ।


COMMERCIAL BREAK
SCROLL TO CONTINUE READING

 


ਰਾਮ ਰਹੀਮ ਦੇ ਸਤਿਸੰਗ ਵਿਚ ਪਹੁੰਚੇ ਭਾਜਪਾ ਆਗੂ


ਬਾਗਪਤ ਆਸ਼ਰਮ ਦੇ ਵਿਚ ਇਕ ਆਨਲਾਈਨ ਸਤਿਸੰਗ ਰੱਖਿਆ ਗਿਆ ਸੀ ਜਿਸਦੇ ਵਿਚ ਭਾਜਪਾ ਨੇਤਾਵਾਂ ਨੇ ਵੀ ਸ਼ਿਰਕਤ ਕੀਤੀ ਸੀ। ਇਸਦੇ ਵਿਚ ਕਰਨਾਲ ਦੀ ਸਾਬਕਾ ਮੇਅਰ ਵੀ ਪਹੁੰਚੀ।ਇਸ ਦੌਰਾਨ ਸਾਬਕਾ ਮੇਅਰ ਰੇਣੂ ਬਾਲਾ ਨੇ ਰਾਮ ਰਹੀਮ ਨੂੰ ਪਿਤਾ ਜੀ ਕਹਿ ਕੇ ਸੰਬੋਧਨ ਕੀਤਾ। ਜਦਕਿ ਰਾਮ ਰਹੀਮ ਬਲਾਤਕਾਰ ਦਾ ਦੋਸ਼ੀ ਹੈ ਫਿਰ ਵੀ ਲੋਕਾਂ ਵੱਲੋਂ ਉਸਨੂੰ ਵੀ. ਆਈ. ਪੀ. ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ। ਰੇਣੂ ਬਾਲਾ ਨੇ ਕਿਹਾ ਕਿ ਪਿਤਾ ਜੀ ਤੁਹਾਡਾ ਅਸ਼ੀਰਵਾਦ ਬਣਿਆ ਰਹੇ ਤੇ ਨਾਲ ਹੀ ਰਾਮ ਰਹੀਮ ਦੀ ਸਵੱਛਤਾ ਅਭਿਆਨ ਦੀ ਤਾਰੀਫ਼ ਵੀ ਕੀਤੀ।


 


ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਪਹੁੰਚੇ


ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਣਬੀਰ ਸਿੰਘ ਗੰਗਵਾ ਵੀ ਇਸ ਵਰਚੂਅਲ ਸਤਿਸੰਗ ਵਿਚ ਵਿਖਾਈ ਦਿੱਤੇ। ਗੰਗਵਾ ਨੇ ਰਾਮ ਰਹੀਮ ਦੇ ਕੰਮਾਂ ਦਾ ਖੂਬ ਗੁਣਗਾਨ ਵੀ ਕੀਤਾ। ਗੰਗਵਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਿਹਾ ਕਿ ਆਪ ਜੀ ਦੇ ਚਰਨਾਂ ਵਿਚ ਬੇਨਤੀ ਹੈ ਕਿ ਸੰਗਤਾਂ ਤੇ ਮੇਹਰ ਭਰਿਆ ਹੱਥ ਰੱਖਣ। ਜਿੱਥੇ ਸਾਰਾ ਪ੍ਰਸ਼ਾਸਨ ਫੇਲ ਹੋ ਜਾਂਦਾ ਹੈ, ਉੱਥੇ ਮਨੁੱਖਤਾ ਦੀ ਸੇਵਾ ਅੰਦਰ ਖੜ੍ਹ ਕੇ ਬਖਸ਼ਿਸ਼ਾਂ ਮਿਲਦੀਆਂ ਹਨ। ਇਹਨਾਂ ਸ਼ਬਦਾਂ ਦੇ ਨਾਲ ਹਰਿਆਣਾ ਦੇ ਡਿਪਟੀ ਸਪੀਕਰ ਗੰਗਵਾ ਨੇ ਆਪਣੀ ਚੋਣ ਸ਼ਰਧਾ ਰਾਮ ਰਹੀਮ 'ਤੇ ਵਿਖਾਈ।


 


ਅਗਸਤ 2017 ਤੋਂ ਜੇਲ੍ਹ ਵਿਚ ਬੰਦ ਹੈ ਰਾਮ ਰਹੀਮ


ਡੇਰੇ ਦੀ ਸਾਧਵੀ ਨਾਲ ਜਿਣਸੀ ਸੋਸ਼ਣ ਕਰਨ ਦੇ ਮਾਮਲੇ ਵਿਚ ਰਾਮ ਰਹੀਮ ਨੂੰ 2017 ਵਿਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ ਉਦੋਂ ਤੋਂ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਹੈ। ਜਿਸਤੋਂ ਬਾਅਦ ਪੱਤਰਕਾਰ ਛਤਰਪਤੀ ਅਤੇ ਰਣਜੀਤ ਦੇ ਕਤਲ ਦੇ ਮੁਕੱਦਮੇ ਵਿਚ ਵੀ ਉਸ ਨੂੰ ਦੋਸ਼ੀ ਪਾਇਆ ਗਿਆ ਸੀ। ਇਹ ਵੀ ਦੱਸ ਦਈਏ ਰਾਮ ਰਹੀਮ ਦਾ ਪੂਰਾ ਪਰਿਵਾਰ ਉਨ੍ਹਾਂ ਤੋਂ ਦੂਰੀ ਬਣਾ ਕੇ ਵਿਦੇਸ਼ ਚਲਾ ਗਿਆ ਹੈ। ਰਾਮ ਰਹੀਮ ਦੀਆਂ ਦੋ ਧੀਆਂ ਅਮਰਪ੍ਰੀਤ ਅਤੇ ਚਰਨਪ੍ਰੀਤ ਪਹਿਲਾਂ ਹੀ ਲੰਡਨ ਜਾ ਚੁੱਕੀਆਂ। ਹੁਣ ਰਾਮ ਰਹੀਮ ਦੇ ਸਭ ਤੋਂ ਕਰੀਬ ਹਨੀਪ੍ਰੀਤ ਹੀ ਹੈ। 


 


ਚੋਣਾਂ ਤੋਂ ਪਹਿਲਾਂ ਰਾਮ ਰਹੀਮ 'ਤੇ ਸਵੱਲ੍ਹੀ ਨਿਗ੍ਹਾ


ਦੱਸ ਦਈਏ ਕਿ ਡੇਰੇ ਦਾ ਇਕ ਸਿਆਸੀ ਵਿੰਗ ਵੀ ਹੈ ਜੋ ਕਿ ਚੋਣਾਂ ਤੋਂ ਪਹਿਲਾਂ ਪੂਰੀ ਤਰ੍ਹਾਂ ਸਰਗਰਮ ਹੋ ਜਾਂਦਾ ਹੈ। ਜਿਸਤੋਂ ਬਾਅਦ ਸਰਕਾਰ ਰਾਮ ਰਹੀਮ ਪ੍ਰਤੀ ਨਰਮ ਰਵੱਈਆ ਅਪਣਾਉਂਦੀ ਹੈ ਅਤੇ ਉਸਨੂੰ ਜੇਲ੍ਹ ਤੋਂ ਬਾਹਰ ਕੱਢਦੀ ਹੈ। ਇਸ ਵਾਰ ਪੈਰੋਲ ਮਿਲਣ ਦਾ ਇਕ ਕਾਰਨ ਇਹ ਵੀ ਹੈ ਕਿ ਜਿਸ ਆਦਮਪੁਰ ਸੀਟ 'ਤੇ ਉਪ ਚੋਣ ਹੋਣ ਜਾ ਰਹੀ ਹੈ ਉਥੇ ਵੱਡੀ ਗਿਣਤੀ ਵਿਚ ਡੇਰੇ ਦੇ ਸ਼ਰਧਾਲੂ ਰਹਿੰਦੇ ਹਨ ਅਤੇ ਆਦਮਪੁਰ ਸਿਰਸਾ ਦੇ ਬਿਲਕੁਲ ਨਜ਼ਦੀਕ ਹੈ। ਨਾਲ ਹੀ ਪੰਚਾਇਤ ਚੋਣਾਂ ਦੌਰਾਨ ਵੀ ਡੇਰੇ ਦਾ ਪ੍ਰਭਾਵ ਮੰਨਿਆ ਜਾ ਰਿਹਾ ਹੈ।ਡੇਰੇ ਦਾ ਰਾਜਨੀਤਿਕ ਵਿੰਗ ਇਹਨਾਂ ਚੋਣਾਂ ਲਈ ਅਹਿਮ ਕੜੀ ਹੋਵੇਗਾ।