ਚੰਡੀਗੜ੍ਹ:  ਅਕਾਲੀ ਦਲ(ਬ) ਅਤੇ ਭਾਜਪਾ ਵਿਚਾਲੇ ਤਲਖ਼ੀ ਵਧਦੀ ਹੀ ਜਾ ਰਹੀ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਪ੍ਰੈਸ-ਕਾਨਫ਼ਰੰਸ ਦੌਰਾਨ ਦਾਅਵਾ ਕੀਤਾ ਕਿ ਸਾਡੀ ਪਾਰਟੀ ਨੇ ਰਾਸ਼ਟਰਪਤੀ ਚੋਣਾਂ ਦੌਰਾਨ ਦਰੋਪਤੀ ਮੁਰਮੂ ਦੀ ਹਮਾਇਤ ਕੀਤੀ ਸੀ, ਭਾਜਪਾ ਪਾਰਟੀ ਦੀ ਨਹੀਂ।
ਉਨ੍ਹਾਂ ਇਸ ਮੌਕੇ ਭਾਰਤੀ ਜਨਤਾ ਪਾਰਟੀ ਪੰਜਾਬ ’ਚ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਭਾਜਪਾ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਅਕਾਲੀ ਦਲ ਦੀ ਵਿਧਾਇਕ ਮਨਪ੍ਰੀਤ ਇਆਲੀ ਨਾਲ ਅੰਦਰਖਾਤੇ ਮੁਲਾਕਾਤਾਂ ਕਰ ਰਹੇ ਹਨ। 


COMMERCIAL BREAK
SCROLL TO CONTINUE READING

ਇਨਕਮ ਟੈਕਸ ਦੇ ਛਾਪਿਆਂ ਤੋਂ ਬਚਣ ਇਆਲੀ ਭਾਜਪਾ ਨਾਲ ਵਧਾ ਰਹੇ ਮੇਲਜੋਲ- ਵਲਟੋਹਾ 
ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਮਨਪ੍ਰੀਤ ਸਿੰਘ ਇਆਲੀ ਇਨਕਮ ਟੈਕਸ ਦੇ ਛਾਪਿਆਂ ਤੋਂ ਬਚਣ ਲਈ ਕੇਂਦਰ ਨਾਲ ਅੰਦਰਖਾਤੇ ਸਾਂਝਾ ਗੰਢ ਰਹੇ ਹਨ। ਆਗੂ ਵਲਟੋਹਾ ਨੇ ਚੇਤਾਵਨੀ ਦਿੰਦਿਆ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਾਰਗੁਜ਼ਾਰੀ ’ਤੇ ਟਿੱਪਣੀ ਕਰਨ ਵਾਲੇ ਆਗੂਆਂ ਨੂੰ ਪਾਰਟੀ ਖ਼ਿਲਾਫ਼ ਅਨੁਸਾਸ਼ਨਹੀਣਤਾ ਦੱਸਦਿਆਂ ਕਾਰਵਾਈ ਕਰਨ ਦੇ ਸੰਕੇਤ ਦਿੱਤੇ ਹਨ। ਵਲਟੋਹਾ ਨੇ ਸਾਫ਼ਤੌਰ ’ਤੇ ਕਿਹਾ ਕਿ ਜਿਵੇਂ ਭਾਜਪਾ ਨੇ ਮਹਾਂਰਾਸ਼ਟਰ ’ਚ ਸ਼ਿਵ ਸੈਨਾ ਨੂੰ ਕਮਜ਼ੋਰ ਕੀਤਾ ਹੈ, ਉਸੇ ਤਰਜ ’ਤੇ ਅਕਾਲੀ ਦਲ (ਬ) ਨੂੰ ਕਮਜ਼ੋਰ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ। 


ਝੂੰਦਾ ਕਮੇਟੀ ਦੀ ਰਿਪੋਰਟ ’ਚ ਸੁਖਬੀਰ ਨੂੰ ਹਟਾਉਣ ਦਾ ਜ਼ਿਕਰ ਨਹੀਂ: ਵਲਟੋਹਾ
ਵਿਰਸਾ ਸਿੰਘ ਵਲਟੋਹਾ ਨੇ ਸਪੱਸ਼ਟ ਕੀਤਾ ਕਿ ਝੂੰਦਾ ਕਮੇਟੀ ਦੀ ਰਿਪੋਰਟ ’ਚ ਕਿਤੇ ਵੀ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਹੁਣ ਦਾ ਜ਼ਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰ ਸਿਆਸੀ ਪਾਰਟੀ ’ਚ ਅੰਦਰੂਨੀ ਜ਼ਮਹੂਰੀਅਤ ਹੱਕ ਤਹਿਤ ਪਾਰਟੀ ਪਲੇਟਫ਼ਾਰਮ ’ਤੇ ਗੱਲ ਕਰਨ ਦੀ ਖੁੱਲ੍ਹ ਹੁੰਦੀ ਹੈ ਪਰ ਜੇਕਰ ਕੋਈ ਜਨਤਕ ਤੌਰ ’ਤੇ ਪਾਰਟੀ ਦੇ ਮੋਢੀ ਦੀ ਅਲੋਚਨਾ ਕਰਦਾ ਹੈ ਤਾਂ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਜਿਹੇ ਆਗੂਆਂ ਖ਼ਿਲਾਫ਼ ਪਾਰਟੀ ਪੱਧਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।



 
ਸਿਰਸਾ ਨੇ ਕੀਤਾ ਅਕਾਲੀ ਦਲ ’ਤੇ ਕੀਤਾ ਪਲਟਵਾਰ
ਭਾਜਪਾ ਆਗੂ ਸਿਰਸਾ ਨੇ ਸਾਫ਼ ਕੀਤਾ ਕਿ ਉਨ੍ਹਾਂ ਦੀ ਅਤੇ ਮਨਪ੍ਰੀਤ ਸਿੰਘ ਇਆਲੀ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅੱਜ ਸੁਖਬੀਰ ਸਿੰਘ ਬਾਦਲ ਨੂੰ ਅੱਜ ਕੋਈ ਪ੍ਰਧਾਨ ਮੰਨਣ ਨੂੰ ਤਿਆਰ ਨਹੀਂ, ਪਰ ਇਹ ਅਕਾਲੀ ਦਲ ਦਾ ਇਹ ਨਿੱਜੀ ਮਸਲਾ ਹੈ। ਇਸ ਲਈ ਉਹ ਅਕਾਲੀ ਦਲ ਦੇ ਅੰਦਰੂਨੀ ਮਾਮਲੇ ’ਚ ਕੋਈ ਦਖਲਅੰਦਾਜੀ ਜਾਂ ਬਿਆਨਬਾਜੀ ਨਹੀਂ ਕਰਨਗੇ।